ਚੰਡੀਗੜ੍ਹ: ਸੂਬੇ ਦੇ ਕਈ ਬਲਾਕਾਂ ਵਿੱਚ ਪਾਣੀ ਦੇ ਘਟ ਰਹੇ ਪੱਧਰ ਸਬੰਧੀ ਬੱਚਿਆਂ ਨੂੰ ਜਲ ਸੰਭਾਲ ਦੀ ਲੋੜ ਬਾਰੇ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਨਵੀਂ ਪਹਿਲਕਦਮੀ ਸ਼ੁਰੂ ਕਰ ਰਹੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਾਗਰੂਕਤਾ ਪੰਦਰਵਾੜਾ ਮਨਾਉਣ ਦਾ ਫ਼ੈਸਲਾ ਲਿਆ ਹੈ।
ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਜਾਗਰੂਕਤਾ ਪੰਦਰਵਾੜੇ 'ਚ ਸੂਬੇ ਦੇ ਸਾਰੇ ਮਿਡਲ, ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ 1 ਅਗਸਤ ਨੂੰ 'ਪਾਣੀ ਬਚਾਓ' ਵਿਸ਼ੇ 'ਤੇ ਲੇਖ ਲੇਖਣ ਮੁਕਾਬਲਾ ਕਰਵਾਇਆ ਜਾਵੇਗਾ, ਜਦਕਿ 2, 3 ਅਤੇ 5 ਅਗਸਤ ਨੂੰ ਕ੍ਰਮਵਾਰ ਪੇਂਟਿੰਗ ਮੁਕਾਬਲੇ, ਪੌਦੇ ਲਗਾਉਣ ਅਤੇ ਕੁਵਿਜ਼ ਮੁਕਾਬਲੇ ਕਰਵਾਏ ਜਾਣਗੇ।
ਇਹ ਵੀ ਪੜ੍ਹੋ: ਜੇਮਸ ਬਾਂਡ ਦੇ ਸ਼ੌਂਕ ਵੀ ਮਹਿੰਗੇ, ਯਾਦਾਂ ਵੀ ਮਹਿੰਗੀਆਂ
ਇਸੇ ਤਰ੍ਹਾਂ ਵਨ ਐਕਟ ਪਲੇਅ, ਸਲੋਗਨ ਰਾਈਟਿੰਗ, ਗਰੁੱਪ ਡਿਸਕਸ਼ਨਸ, ਚਾਰਟ ਮੇਕਿੰਗ, ਆਬਜੈਕਟਿਵ ਪ੍ਰਸ਼ਨਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਪ੍ਰੋਗਰਾਮ ਦੇ ਅਖੀਰਲੇ ਦਿਨ ਵੱਖ-ਵੱਖ ਉਮਰ ਵਰਗਾਂ ਲਈ 14 ਅਗਸਤ ਨੂੰ ਮਿੰਨੀ ਮੈਰਾਥਨ ਕਰਵਾਈ ਜਾਵੇਗੀ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਦੇ ਘੱਟ ਰਹੇ ਪੱਧਰ ਨੂੰ ਵੇਖਦਿਆਂ, ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਕੁਦਰਤ ਦੇ ਇਸ ਕੀਮਤੀ ਸੋਮੇ ਦੀ ਮਹੱਤਤਾ ਅਤੇ ਸੰਭਾਲ ਬਾਰੇ ਜਾਗਰੂਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਦੇ ਪੱਧਰ ਦੇ ਹੇਠਾਂ ਜਾਣ ਦੀ ਸਮੱਸਿਆ ਨਾਲ ਆਉਣ ਵਾਲੇ ਸਮੇਂ 'ਚ ਬੱਚਿਆਂ ਦਾ ਜੀਵਨ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ।
ਇਹ ਵੀ ਪੜ੍ਹੋ: ਸਹਿਕਾਰਤਾ ਮੰਤਰੀਆਂ ਦਾ ਰਸਮੀ-ਗ਼ੈਰ ਰਸਮੀ ਮੰਚ ਬੇਹੱਦ ਜ਼ਰੂਰੀ: ਸੁਖਜਿੰਦਰ ਰੰਧਾਵਾ