ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਤੋਂ 50 ਦਿਨ ਪਹਿਲਾਂ ਲਾਪਤਾ ਹੋਈਆਂ ਦੋ ਭੈਣਾਂ ਆਪਣੇ ਘਰ ਪਹੁੰਚ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਲੜਕੀ ਨਾਬਾਲਿਗ ਹੈ ਜਦਕਿ ਉਸ ਦੀ ਵੱਡੀ ਭੈਣ ਨੇ ਘਰ ਛੱਡ ਕੇ ਅੰਬਾਲਾ ਵਿੱਚ ਇੱਕ ਆਟੋ ਚਾਲਕ ਨਾਲ ਵਿਆਹ ਕਰਵਾ ਲਿਆ ਹੈ। ਛੋਟੀ ਬੱਚੀ ਦੇ ਕਹਿਣ 'ਤੇ ਜਦੋਂ ਆਟੋ ਚਾਲਕ ਦਾ ਪਰਿਵਾਰ (Auto drivers family) ਉਸ ਨੂੰ ਚੰਡੀਗੜ੍ਹ ਛੱਡਣ ਆਇਆ ਤਾਂ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਦਾਲਤ ਵਿੱਚ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ।
ਮਾਤਾ-ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ: 18 ਅਕਤੂਬਰ ਨੂੰ ਉਨ੍ਹਾਂ ਦੀਆਂ ਦੋ ਧੀਆਂ ਦੇ ਲਾਪਤਾ ਹੋਣ ਤੋਂ ਬਾਅਦ ਮਾਤਾ-ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ। ਇਨ੍ਹਾਂ ਦੋਵਾਂ ਲੜਕੀਆਂ ਦੇ ਮਾਤਾ-ਪਿਤਾ ਚੰਡੀਗੜ੍ਹ ਦੇ ਸੈਕਟਰ 21 ਵਿੱਚ ਰਹਿੰਦੇ ਹਨ ਅਤੇ ਉਹ ਅਪਾਹਜ ਹਨ ਜੋ ਨਾ ਤਾਂ ਬੋਲ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ। ਲਾਪਤਾ ਭੈਣਾਂ ਦੇ ਚਾਚਾ ਜਗਜੀਤ ਸਿੰਘ ਅਨੁਸਾਰ ਉਨ੍ਹਾਂ ਨੇ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਕੁਝ ਸੀਸੀਟੀਵੀ ਫੁਟੇਜ ਵੀ ਸਨ, ਜੋ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ (Chandigarh Police) ਕਾਰਵਾਈ ਨਹੀਂ ਕੀਤੀ।
18 ਅਕਤੂਬਰ ਨੂੰ ਦੋਵੇਂ ਭੈਣਾ ਅੰਬਾਲਾ ਰਹਿੰਦੇ ਆਪਣੀ ਮਾਸੀ ਦੇ ਘਰ ਜਾਣ ਲਈ ਰਵਾਨਾ ਹੋਈਆ ਸਨ ਪਰ ਮਾਸੀ ਦੇ ਘਰ ਨਹੀਂ ਪਹੁੰਚੀਆਂ। ਇਸੇ ਦੌਰਾਨ ਇੱਕ ਆਟੋ ਚਾਲਕ ਦੋਵਾਂ ਭੈਣਾਂ ਦੀ ਮਦਦ ਲਈ ਆਇਆ ਅਤੇ ਦੋਵਾਂ ਨੂੰ ਆਪਣੇ ਘਰ ਲੈ ਗਿਆ। ਉੱਥੇ ਉਸ ਨੇ ਪਰਿਵਾਰ ਵਾਲਿਆਂ ਨੇ ਇੱਕ ਵੱਡੀ ਲੜਕੀ ਦਾ ਵਿਆਹ ਆਪਣੇ ਲੜਕੇ ਨਾਲ ਕਰਵਾ ਦਿੱਤਾ। ਕਰੀਬ ਡੇਢ ਮਹੀਨੇ ਬਾਅਦ ਜਦੋਂ ਛੋਟੀ ਲੜਕੀ ਨੇ ਉੱਥੇ ਰੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਾਫੀ ਸਮਝਾਇਆ। ਜਦੋਂ ਛੋਟੀ ਭੈਣ ਨੇ ਘਰ ਪਰਤਣ 'ਤੇ ਅੜੀ ਰਹੀ ਤਾਂ ਆਟੋ ਚਾਲਕ ਦਾ ਪਰਿਵਾਰ ਉਸ ਨੂੰ ਛੱਡਣ ਲਈ ਚੰਡੀਗੜ੍ਹ ਆ ਗਿਆ।
- ਵਿਰੋਧੀ ਧਿਰ ਦੇ ਆਗੂ ਪ੍ਰਤਪ ਬਾਜਵਾ ਦਾ I.N.DI.A. ਗਠਜੋੜ 'ਤੇ ਵੱਡਾ ਬਿਆਨ, ਕਿਹਾ-ਪੰਜਾਬ 'ਚ 'ਆਪ' ਨਾਲ ਮਿਲ ਕੇ ਲੋਕ ਸਭਾ ਚੋਣ ਨਹੀਂ ਲੜੇਗੀ ਕਾਂਗਰਸ
- ਐਲੂਮਨੀ ਲਿਸਟ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਦਾ ਮਾਮਲਾ, ਡੀਏਵੀ ਕਾਲਜ ਨੇ ਨਾਮ ਹਟਾਉਣ ਲਈ ਗੂਗਲ ਨੂੰ ਕੀਤੀ ਮੇਲ, NSUI ਪ੍ਰਧਾਨ ਨੇ ਚੁੱਕਿਆ ਸੀ ਮੁੱਦਾ
- ਲੁਧਿਆਣਾ ਪੀਏਯੂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਝੜਪ, ਤੇਜ਼ਧਾਰ ਹਥਿਆਰ ਲੈਕੇ ਪੁੱਜੇ ਵਿਦਿਆਰਥੀ, ਪ੍ਰਿੰਸੀਪਲ ਨੇ ਸੁਰੱਖਿਆ ਦੀ ਕੀਤੀ ਮੰਗ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ: ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਵਿਆਹ ਅੰਬਾਲਾ ਦੇ ਇੱਕ ਮੰਦਰ 'ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਛੋਟੀ ਧੀ ਕੋਲ ਆਧਾਰ ਕਾਰਡ ਨਾ ਹੋਣ ਕਾਰਨ ਉਥੇ ਦੇ ਪੁਜਾਰੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਮੰਦਰ ਦੇ ਬਾਹਰ ਮੋਮਬੱਤੀ ਜਗਾ ਕੇ ਸਿਮਰਨ ਦਾ ਵਿਆਹ ਆਪਣੇ ਲੜਕੇ ਨਾਲ ਕਰਵਾ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।