ਚੰਡੀਗੜ੍ਹ: ਅੱਜ ਦੇ ਸਮੇਂ ਪੂਰਾ ਭਾਰਤ ਕੋਰੋਨਾ ਵਾਇਰਸ ਦੀ ਜੰਗ ਲੜ ਰਿਹਾ ਹੈ। ਅਜਿਹੀ ਸਥਿਤੀ 'ਚ ਦੇਸ਼ ਦੇ ਕੋਰੋਨਾ ਯੋਧੇ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ। ਫੇਰ ਚਾਹੇ ਉਹ ਡਾਕਟਰ, ਪੁਲਿਸ ਜਾਂ ਸਫ਼ਾਈ ਕਰਮੀ ਹੀ ਕਿਉਂ ਨਾ ਹੋਵੇ। ਚੰਡੀਗੜ੍ਹ 'ਚ ਦੋ ਅਜਿਹੀਆਂ ਭੈਣਾਂ ਹਨ ਜੋ ਨਾ ਸਿਰਫ਼ ਚੰਡੀਗੜ੍ਹ 'ਚ ਰਹਿ ਕੇ ਕੋਰੋਨਾ ਵਿਰੁੱਧ ਲੜ ਰਹੀਆਂ ਹਨ ਸੱਗੋਂ ਉਨ੍ਹਾਂ ਦਾ ਪੂਰਾ ਪਰਿਵਾਰ ਦੇਸ਼ ਦੀ ਰੱਖਿਆ ਲਈ ਸਮਰਪਨ ਹੈ। ਅਸੀਂ ਗੱਲ ਕਰ ਰਹੇ ਹਾਂ ਚੰਡਾਗੜ੍ਹ ਦੀਆਂ ਦੋ ਏਐਸਆਈ ਭੈਣਾਂ ਆਸ਼ਾ ਅਤੇ ਬਬੀਤਾ ਦੇਵੀ ਦੀ।
ਆਸ਼ਾ ਅਤੇ ਬਬੀਤਾ ਚੰਡੀਗੜ੍ਹ ਪੁਲਿਸ 'ਚ ਏਐਸਆਈ ਦੇ ਅਹੁਦੇ 'ਤੇ ਤੈਨਾਤ ਹਨ। ਫਿਲਹਾਲ ਦੋਵੇਂ ਭੈਣਾਂ ਕੋਰੋਨਾ ਵਿਰੁੱਧ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਈਟੀਵੀ ਭਾਰਤ ਦੀ ਟੀਮ ਨੇ ਦੋਵਾਂ ਏਐਸਐਈ ਭੈਣਾਂ ਨਾਲ ਖ਼ਾਸ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਭੈਣਾਂ ਹਰਿਆਣਾ ਦੇ ਮਹਿੰਦਰਗੜ੍ਹ ਦੀਆਂ ਰਹਿਣ ਵਾਲੀਆਂ ਹਨ।
ਗੱਲਬਾਤ ਦੌਰਾਨ ਏਐਸਆਈ ਭੈਣਾਂ ਨੇ ਦੱਸਿਆ ਕਿ ਉਹ ਪੰਜ ਭੈਣਾਂ ਅਤੇ ਦੋ ਭਰਾ ਹਨ। ਪੰਜ ਭੈਣਾਂ 'ਚੋਂ ਚਾਰ ਭੈਣਾਂ ਪੁਲਿਸ 'ਚ ਭਰਤੀ ਹਨ ਜਦ ਕਿ ਇੱਕ ਭੈਣ ਅਧਿਆਪਕ ਹੈ ਅਤੇ ਦੋਵੇਂ ਭਰਾ ਵੀ ਫੌਜ 'ਚ ਭਰਤੀ ਹਨ। ਗੱਲ ਸਿਰਫ਼ ਇੱਥੇ ਤੱਕ ਹੀ ਨਹੀਂ ਸੱਗੋਂ ਪੰਜਾਂ ਭੈਣਾਂ ਦੇ ਪਤੀ ਵੀ ਭਾਰਤੀ ਫੌਜ 'ਚ ਰਹਿ ਦੇਸ਼ ਦੀ ਸੇਵਾ ਕਰ ਰਹੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਸ਼ਾ ਨੇ ਦੱਸਿਆ ਕਿ 2015 'ਚ ਉਹ ਚੰਡੀਗੜ੍ਹ ਪੁਲਿਸ 'ਚ ਭਰਤੀ ਹੋਈ ਸੀ ਅਤੇ ਬਾਅਦ ਵਿੱਚ ਦੂਸਰੀ ਭੈਣ 2015 'ਚ ਹੀ ਹਰਿਆਣਾ ਪੁਲਿਸ 'ਚ ਭਰਤੀ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲ ਦੀ ਘੜੀ ਉਹ ਦੋਵੇਂ ਚੰਡੀਗੜ੍ਹ ਸਬਜ਼ੀ ਮੰਡੀ ਦੇ ਗੇਟ ਨੰਬਰ 2 'ਤੇ ਤੈਨਾਤ ਹਨ ਅਤੇ 12-12 ਘੰਟੇ ਡਿਊਟੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਛੋਟੇ ਹਨ ਪਰ ਇਸ ਸਮੇਂ ਦੇਸ਼ ਦੀ ਨੂੰ ਉਨ੍ਹਾਂ ਦੀ ਲੋੜ ਵਧੇਰੇ ਹੈ।
ਆਸ਼ਾ ਦੇ ਪੂਰੇ ਪਰਿਵਾਰ ਨੂੰ ਵੇਖਿਆ ਜਾਵੇ ਤਾਂ ਉਨ੍ਹਾਂ ਦੇ ਪਰਿਵਾਰ ਦੀਆਂ ਕਰੀਬ 10 ਤੋਂ 12 ਕੁੜੀਆਂ ਪੁਲਿਸ 'ਚ ਆਪਣੀ ਸੇਵਾ ਦੇ ਰਹੀਆਂ ਹਨ। ਇਸ ਤਰ੍ਹਾਂ ਨਾ ਸਿਰਫ਼ ਆਸ਼ਾ ਅਤੇ ਬਬੀਤਾ ਦੇਸ਼ ਦੀ ਰਾਖੀ ਕਰ ਰਹੀਆਂ ਹਨ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਦੇਸ਼ ਦੀ ਰੱਖਿਆ 'ਚ ਲੱਗਿਆ ਹੋਇਆ ਹੈ।