ਚੰਡੀਗੜ੍ਹ: ਪਿਛਲੇ ਦਿਨੀਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਸਰਕਾਰ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਜਿਸ ਨੂੰ ਲੈਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ 'ਚ ਹੁਣ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਤਾਪ ਬਾਜਵਾ ਦੇ ਬਿਆਨ ਨੂੰ ਲੈਕੇ ਪਲਟਵਾਰ ਕੀਤਾ ਸੀ ਤਾਂ ਉਸ ਦਾ ਜਵਾਬ ਪ੍ਰਤਾਪ ਬਾਜਵਾ ਨੇ ਵੀ ਟਵੀਟ ਰਾਹੀ ਹੀ ਦਿੱਤਾ ਹੈ। (Tweet War between CM and Bajwa)
-
ਪ੍ਰਤਾਪ ਬਾਜਵਾ(ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ
— Bhagwant Mann (@BhagwantMann) September 26, 2023 " class="align-text-top noRightClick twitterSection" data="
">ਪ੍ਰਤਾਪ ਬਾਜਵਾ(ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ
— Bhagwant Mann (@BhagwantMann) September 26, 2023ਪ੍ਰਤਾਪ ਬਾਜਵਾ(ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ
— Bhagwant Mann (@BhagwantMann) September 26, 2023
ਸੀਐਮ ਭਗਵੰਤ ਮਾਨ ਦਾ ਸੋਸ਼ਲ ਮੀਡੀਆ 'ਤੇ ਜਵਾਬ: ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, "ਪ੍ਰਤਾਪ ਬਾਜਵਾ(ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ"।
-
"ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ!
— Partap Singh Bajwa (@Partap_Sbajwa) September 26, 2023 " class="align-text-top noRightClick twitterSection" data="
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ @BhagwantMann ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ… https://t.co/OJvNw5g5KA
">"ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ!
— Partap Singh Bajwa (@Partap_Sbajwa) September 26, 2023
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ @BhagwantMann ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ… https://t.co/OJvNw5g5KA"ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ 🍾 ਹੋ!
— Partap Singh Bajwa (@Partap_Sbajwa) September 26, 2023
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ @BhagwantMann ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ।
ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ… https://t.co/OJvNw5g5KA
ਬਾਜਵਾ ਦਾ ਮੁੱਖ ਮੰਤਰੀ ਨੂੰ ਪਲਟਵਾਰ: ਮੁੱਖ ਮੰਤਰੀ ਮਾਨ ਦਾ ਟਵੀਟ ਰਾਹੀ ਜਵਾਬ ਆਉਣ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੰਜ਼ ਬਰੇ ਲਹਿਜੇ 'ਚ ਜਵਾਬ ਦਿੱਤਾ। ਜਿਸ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਦਿਆਂ ਬੋਲਿਆ, "ਭਗਵੰਤ ਸ਼ਾਹ" ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ! ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ 'ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ। ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ ਵਾਂਗਡੋਰ ਗਈ ਫੇਰ ਤੁਸੀਂ ਆਪਣੀ ਹਾਈਕਮਾਂਡ ਨਾਲ ਗੱਲ ਕਰਿਓ। ਤੁਸੀਂ ਅੱਜ ਤੱਕ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਹੀ ਕੀਤੀ ਹੈ, ਨਾ ਤਾਂ ਤੁਹਾਡੇ ਤੋਂ ਕਾਨੂੰਨ ਵਿਵਸਥਾਂ ਸੰਭਲੀ, ਨਾ ਆਰਥਿਕਤਾ ਸੰਭਲੀ, ਨਾ ਪੰਜਾਬ ਦੀ ਨੌਜ਼ਵਾਨੀ ਨੂੰ ਨਸ਼ਿਆਂ ਤੋਂ ਸੰਭਾਲ ਪਾਏ, ਨਾ ਹੀ ਤੁਹਾਡੇ ਆਕਾ ਅਤੇ ਤੁਸੀਂ ਕੈਨੇਡਾ ਵਿੱਚ ਬੈਠੇ ਪ੍ਰਵਾਸੀ ਪੰਜਾਬੀਆਂ ਦੇ ਹੱਕ ਵਿੱਚ ਕੋਈ ਇੱਕ ਲਫਜ਼ ਬੋਲ ਸਕੇ। 'ਆਪ' ਪੰਜਾਬ ਹੋਰ ਕਿੰਨੀ ਕੁ ਭਰੂਣ ਹੱਤਿਆ ਕਰਨੀ ਹੈ ਪੰਜਾਬ ਦੇ ਲੋਕਾਂ ਦੇ ਰੰਗਲੇ ਖੁਆਬਾਂ ਦੀ?
- Governor pay Obeisance Golden Temple: ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪੁਰੋਹਿਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
- Thieves Stole Jewellery: ਦਿੱਲੀ ਦੇ ਜੰਗਪੁਰਾ 'ਚ ਸੁਨਿਆਰ ਦੀ ਦੁਕਾਨ ਤੋਂ 25 ਕਰੋੜ ਦੇ ਗਹਿਣੇ ਚੋਰੀ, ਪੁਲਿਸ ਕਰ ਰਹੀ ਭਾਲ
- Indian Canada Relation: ਭਾਰਤ-ਕੈਨੇਡਾ ਮਾਮਲੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਪਾਸ ਕੀਤਾ ਵਿਸ਼ੇਸ਼ ਮਤਾ
ਇਹ ਹੈ ਪੂਰਾ ਮਾਮਲਾ: ਦਰਅਸਲ ਬੀਤੇ ਦਿਨ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਹਿਲਾਂ ਹੀ 18 ਵਿਧਾਇਕ ਹਨ ਅਤੇ 'ਆਪ' ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਉਹ ਬਹੁਤ ਨੇੜੇ ਪਹੁੰਚ ਚੁੱਕੇ ਹਨ। ਬਾਜਵਾ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਤੋਂ ਪਹਿਲਾਂ 'ਆਪ' ਨੇ ਪਲਟਵਾਰ ਕੀਤਾ। ‘ਆਪ’ ਨੇ ਕਿਹਾ ਕਿ ਬਾਜਵਾ ਮੁੱਖ ਮੰਤਰੀ ਬਣਨ ਦਾ ਸੁਫਨਾ ਦੇਖ ਰਹੇ ਹਨ, ਜੋ ਕਦੇ ਪੂਰਾ ਨਹੀਂ ਹੋਵੇਗਾ। ਉਨ੍ਹਾਂ ਦੇ ਸੁਫਨੇ ਪਹਿਲਾਂ ਵੀ ਪੂਰੇ ਨਹੀਂ ਹੋਏ ਸਨ ਅਤੇ ਹੁਣ ਵੀ ਪੂਰੇ ਨਹੀਂ ਹੋਣਗੇ। ਪੰਜਾਬ ਦੀ ਸਿਆਸਤ ਵਿੱਚ ਇਹ ਮੁੱਦਾ ਲਗਾਤਾਰ ਗਰਮਾ ਰਿਹਾ ਹੈ।