ਚੰਡੀਗੜ੍ਹ: ਹਾਕੀ ਦੇ ਗੋਲਾਂ ਦੀ ਮਸ਼ੀਨ ਕਹੇ ਜਾਣ ਵਾਲੇ ਅਤੇ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਇਸੇ ਮਹੀਨੇ 97ਵਾਂ ਜਨਮ ਦਿਹਾੜਾ ਸੀ। ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਆਪਣੇ ਤੌਰ ਉੱਤੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਹੈ। ਅਜਿਹਾ ਹੀ ਇੱਕ ਸ਼ਖਸ਼ ਹੈ ਵਰੁਣ ਟੰਡਨ, ਜਿਸ ਨੇ ਕਾਗਜ਼ ਉੱਤੇ ਬਿਨਾਂ ਹੱਥ ਲਾਏ ਸਿਰਫ਼ ਹਾਕੀ ਅਤੇ ਬਾਲ ਨਾਲ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਬਣਾਈ ਹੈ।
ਪੇਂਟਰ ਵਰੁਣ ਟੰਡਨ ਨੇ ਦੱਸਿਆ ਕਿ ਉਹ ਕੁੱਝ ਵੱਖਰੇ ਅੰਦਾਜ਼ ਦੇ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੇ 97ਵੇਂ ਜਨਮਦਿਨ ਮੌਕੇ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਲਿਆ।
ਉਸ ਨੇ ਦੱਸਿਆ ਕਿ ਬਲਬੀਰ ਸਿੰਘ ਸੀਨੀਅਰ ਦਾ ਇਹ 22.15 ਇੰਚ ਦੀ ਇੱਕ ਤਸਵੀਰ ਸੈਕਟਰ 42 ਦੇ ਹਾਕੀ ਸਟੇਡੀਅਮ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਵਰੁਣ ਨੇ ਦੱਸਿਆ ਕਿ ਉਸ ਨੂੰ ਇਹ ਤਸਵੀਰ ਪੇਂਟ ਕਰਨ ਲਈ 10 ਦਿਨ ਦਾ ਸਮਾਂ ਲੱਗਿਆ, ਜਿਸ ਵਿੱਚ ਦਿਨ ਰਾਤ ਉਹ ਇਸ ਤਸਵੀਰ ਨੂੰ ਬਣਾਉਂਦੇ ਰਹੇ।