ਚੰਡੀਗੜ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤਾਂ ਵਿਚ 205 ਲੋਅਰ ਜੁਡੀਸ਼ਲ ਆਫਿਸਰਜ਼ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ ।
ਲੋਅਰ ਜੁਡੀਸ਼ਲ ਆਫਿਸਰਾਂ ਦੇ ਹੋਏ ਤਬਾਦਲੇ ਮੋਗਾ ਦੀ ਐਡੀਸ਼ਨਲ ਸਿਵਲ ਜੱਜ ਦਲਜੀਤ ਕੌਰ ਨੂੰ ਬਠਿੰਡਾ ਵਿਚ ਚੀਫ ਜੁਡੀਸ਼ਲ ਮੈਜਿਸਟ੍ਰੇਟ ਦੇ ਤੌਰ ਤੇ ਤੈਨਾਤ ਕੀਤਾ ਗਿਆ। ਰੂਪਨਗਰ ਦੇ ਸਿਵਲ ਜੱਜ ਮਦਨ ਲਾਲ ਨੂੰ ਗੁਰਦਾਸਪੁਰ ਵਿੱਚ ਸਿਵਿਲ ਜੱਜ ਦੇ ਤੌਰ ਤੇ ਨਿਯੁਕਤੀ ਕੀਤੀ ਗਈ। ਮੂਨਕ ਦੀ ਸਿਵਲ ਜੱਜ ਪੁਸ਼ਪਾ ਰਾਣੀ ਨੂੰ ਹੁਸ਼ਿਆਰਪੁਰ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਤੌਰ ਤੇ ਤੈਨਾਤ ਕੀਤਾ ਗਿਆ। ਅੰਮ੍ਰਿਤਸਰ ਦੇ ਸਿਵਿਲ ਜੱਜ ਰਵਿੰਦਰਜੀਤ ਸਿੰਘ ਬਾਜਵਾ ਨੂੰ ਫ਼ਾਜ਼ਿਲਕਾ ਦਾ ਸਿਵਿਲ ਜੱਜ ਬਣਾਇਆ ਗਿਆ। ਮਾਨਸਾ ਤੋਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਨਪ੍ਰੀਤ ਕੌਰ ਦੀ ਫਤਹਿਗੜ੍ਹ ਸਾਹਿਬ ਦੀ ਸਿਵਿਲ ਜੱਜ ,ਸੀ ਜੇ ਐਮ, ਸੈਕਰੇਟਰੀ ਡਿਸਟ੍ਰਿਕ ਲੀਗਲ ਸਰਵਿਸ ਅਥਾਰਿਟੀ ਦੇ ਤੌਰ ਤੇ ਪੋਸਟਿੰਗ ਕੀਤੀ ਗਈ। ਸਮਰਾਲਾ ਦੀ ਐਡੀਸ਼ਨਲ ਸਿਵਲ ਜੱਜ ਪ੍ਰਤਿਮਾ ਅਰੋੜਾ ਨੂੰ ਬਰਨਾਲਾ ਵਿੱਚ ਸਿਵਿਲ ਜੱਜ,ਸੀ ਜੀ ਐਮ, ਅਤੇ ਡਿਸਟ੍ਰਿਕ ਲੀਗਲ ਸਰਵਿਸ ਅਥਾਰਿਟੀ ਦੀ ਸਕੱਤਰ ਦੇ ਤੌਰ ਤੇ ਨਿਯੁਕਤੀ ਕੀਤੀ ਗਿਆ। ਰੂਪਨਗਰ ਤੋਂ ਸਿਵਿਲ ਜੱਜ ਸੀ ਜੇ ਐਮ ਡਿਸਟ੍ਰਿਕ ਲੀਗਲ ਸਰਵਿਸ ਅਥਾਰਿਟੀ ਦੇ ਸੈਕਰੇਟਰੀ ਹਰਸਿਮਰਨਜੀਤ ਸਿੰਘ ਨੂੰ ਲੁਧਿਆਣਾ ਵਿੱਚ ਸਿਵਲ ਜੱਜ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਜਲੰਧਰ ਤੋਂ ਸਿਵਿਲ ਜੱਜ ਜਪਿੰਦਰ ਸਿੰਘ ਨੂੰ ਅੰਮ੍ਰਿਤਸਰ ਵਿੱਚ ਸਿਵਿਲ ਜੱਜ ਦੇ ਤੌਰ ਤੇ ਤੈਨਾਤ ਕੀਤਾ ਗਿਆ ।
ਲੋਅਰ ਜੁਡੀਸ਼ਲ ਆਫਿਸਰਾਂ ਦੇ ਹੋਏ ਤਬਾਦਲੇ ਪ੍ਰਸ਼ਾਂਤ ਵਰਮਾ ਜੋ ਕਿ ਸੰਗਰੂਰ ਤੋਂ ਸਿਵਲ ਜੱਜ ਸੀ ਉਨ੍ਹਾਂ ਨੂੰ ਫ਼ਰੀਦਕੋਟ ਸਿਵਿਲ ਜੱਜ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਚੰਡੀਗਡ਼੍ਹ ਤੋਂ ਸਿਵਿਲ ਜੱਜ ਰਵਿੰਦਰ ਸਿੰਘ ਨੂੰ ਰੂਪਨਗਰ ਵਿੱਚ ਸਿਵਿਲ ਜੱਜ ਦੇ ਤੌਰ ਤੇ ਤੈਨਾਤ ਕੀਤਾ ਗਿਆ। ਹੁਸ਼ਿਆਰਪੁਰ ਤੋਂ ਸਿਵਿਲ ਜੱਜ ਮੋਨਿਕਾ ਸ਼ਰਮਾ ਨੂੰ ਪਟਿਆਲਾ ਵਿੱਚ ਸਿਵਲ ਜੱਜ ਦੇ ਤੌਰ ਤੇ ਨਿਯੁਕਤ ਕੀਤਾ। ਸ੍ਰੀ ਮੁਕਤਸਰ ਸਾਹਿਬ ਤੋਂ ਸਿਵਿਲ ਜੱਜ ਰਵੀ ਗੁਲਾਟੀ ਨੂੰ ਫਾਜ਼ਿਲਕਾ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੇ ਤੌਰ ਤੇ ਤੈਨਾਤ ਕੀਤਾ ਗਿਆ,ਬਠਿੰਡਾ ਤੋਂ ਚੀਫ਼ ਜੁਡੀਸ਼ਲ ਮੈਜਿਸਟਰੇਟ ਗੁਰਮੀਤ ਦੀਵਾਨਾ ਨੂੰ ਫ਼ਿਰੋਜ਼ਪੁਰ ਵਿੱਚ ਚੀਫ ਜੁਡੀਸ਼ਲ ਮੈਜਿਸਟਰੇਟ ਦੇ ਤੌਰ ਤੇ ਤੈਨਾਤ ਕੀਤਾ ਗਿਆ ।
ਲੋਅਰ ਜੁਡੀਸ਼ਲ ਆਫਿਸਰਾਂ ਦੇ ਹੋਏ ਤਬਾਦਲੇ