ETV Bharat / state

Tomato Prices: ਲਾਲ ਟਮਾਟਰਾਂ ਨੇ ਉਡਾਏ ਲੋਕਾਂ ਦੇ ਰੰਗ, ਮਾਨਸੂਨ ਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ - Tomato prices news

ਦੇਸ਼ ਵਿਚ ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਜਿੱਥੇ ਇਹ ਥੋਕ ਬਾਜ਼ਾਰ 'ਚ 65 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਉਥੇ ਹੀ ਪ੍ਰਚੂਨ 'ਚ ਇਸ ਦੀ ਕੀਮਤ 100 ਰੁਪਏ ਤੱਕ ਪਹੁੰਚ ਗਈ ਹੈ।

Tomato prices jump to Rs 150 per kg,monsoon has increased the prices of vegetables
Tomato prices : ਲਾਲ ਟਮਾਟਰਾਂ ਨੇ ਉਡਾਏ ਲੋਕਾਂ ਦੇ ਚਿਹਰਿਆਂ ਦੇ ਰੰਗ, ਮਾਨਸੂਨ ਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ
author img

By

Published : Jun 27, 2023, 12:32 PM IST

ਚੰਡੀਗੜ੍ਹ: ਮਾਨਸੂਨ ਸ਼ੁਰੂ ਹੁੰਦੇ ਹੀ ਦੇਸ਼ ਵਿਚ ਮਹਿੰਗਾਈ ਨੇ ਵੀ ਰਫਤਾਰ ਤੇਜ਼ ਕਰ ਦਿਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੈ ਰਿਹਾ ਭਾਰੀ ਮੀਂਹ ਹੁਣ ਲੋਕਾਂ ਦੀਆਂ ਰਸੋਈਆਂ 'ਤੇ ਵੀ ਭਾਰੀ ਪੈ ਰਿਹਾ ਹੈ, ਜਿਥੇ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ ਲਾਲ ਟਮਾਟਰਾਂ ਨੇ ਮਹਿੰਗੇ ਭਾਅ ਦੇ ਨਾਲ ਲੋਕਾਂ ਦੇ ਚਿਹਰਿਆਂ ਦਾ ਰੰਗ ਫਿੱਕਾ ਕਰ ਦਿੱਤਾ ਹੈ। ਕੁਝ ਦਿਨ ਪਹਿਲੇ ਤੱਕ 20 ਵਿਕਣ ਵਾਲੇ ਟਮਾਟਰ ਅੱਜ 60 ਤੋਂ 80 ਰੁਪਏ ਦੀ ਕੀਮਤ ਵਿੱਚ ਮਿਲ ਰਹੇ ਹਨ। ਜਿਸ ਨਾਲ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਕਿਓਂਕਿ ਟਮਾਟਰ ਦੇ ਨਾਲ ਨਾਲ ਹੋਰ ਵੀ ਸਬਜ਼ੀਆਂ ਮਹਿੰਗੇ ਭਾਅ ਵਿਕ ਰਹੀਆਂ ਹਨ। ਜੋ ਕਿ ਲੋਕਾਂ ਦੇ ਜੇਬ੍ਹ ਅਤੇ ਸਵਾਦ, ਦੋਨਾਂ ਲਈ ਹੀ ਭਾਰੀ ਹੈ।

ਪੰਜਾਬ ਤੋਂ ਵੀ ਵੱਧ ਮਹਿੰਗੀ ਹੋਈ ਦੇਸ਼ ਦੀ ਰਾਜਧਾਨੀ : ਦੂਜੇ ਪਾਸੇ ਹੁਣ ਗੱਲ ਕਰੀਏ ਰਾਜਧਾਨੀ ਦਿੱਲੀ ਦੀ ਤਾਂ ਦਿੱਲੀ 'ਚ ਟਮਾਟਰ ਦੀਆਂ ਕੀਮਤਾਂ 'ਚ ਪੰਜਾਬ ਨਾਲੋਂ ਵੀ ਵੱਧ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੀ ਪ੍ਰਮੁੱਖ ਸਬਜ਼ੀ ਮੰਡੀਆਂ 'ਚੋਂ ਇਕ ਓਖਲਾ ਸਬਜ਼ੀ ਮੰਡੀ 'ਚ ਮੰਗਲਵਾਰ ਨੂੰ ਟਮਾਟਰ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਥੋਕ ਰੇਟ 'ਤੇ ਵਿਕ ਰਹੇ ਹਨ। ਟਮਾਟਰ ਦੀਆਂ ਕੀਮਤਾਂ ਵਧਣ ਦਾ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਈ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ। ਦਰਅਸਲ ਗੁਜਰਾਤ 'ਚ ਮੀਂਹ ਅਤੇ ਤੂਫਾਨ ਕਾਰਨ ਟਮਾਟਰ ਦੀ ਫਸਲ ਨੂੰ ਨੁਕਸਾਨ ਹੋਇਆ ਹੈ।

ਮੀਂਹ ਪੈਣ ਕਾਰਨ ਟਮਾਟਰ ਦੀ ਪੈਦਾਵਾਰ ਘਟੀ: ਟਮਾਟਰ ਦੀ ਪੈਦਾਵਾਰ ਘੱਟ ਰਹੀ ਹੈ। ਇਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਪੈ ਰਹੀ ਕਹਿਰ ਦੀ ਗਰਮੀ ਕਾਰਨ ਕਈ ਰਾਜਾਂ ਵਿੱਚ ਟਮਾਟਰ ਦੀ ਫਸਲ ਵੀ ਖਰਾਬ ਹੋ ਗਈ ਹੈ।ਓਖਲਾ ਸਬਜ਼ੀ ਮੰਡੀ ਵਿੱਚ ਟਮਾਟਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਕਾਰਨ ਟਮਾਟਰ ਦੀ ਪੈਦਾਵਾਰ ਘਟੀ ਹੈ ਅਤੇ ਮੰਡੀ ਵਿੱਚ ਸਟਾਕ ਵੀ ਘੱਟ ਹੈ। ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਇਹ ਉਛਾਲ ਦੋ-ਤਿੰਨ ਦਿਨਾਂ ਵਿੱਚ ਦੇਖਣ ਨੂੰ ਮਿਲਿਆ ਹੈ। ਇੱਕ ਹਫ਼ਤਾ ਪਹਿਲਾਂ ਟਮਾਟਰ ਦੀ ਕੀਮਤ ਬਹੁਤ ਘੱਟ ਸੀ। ਟਮਾਟਰ 10 ਤੋਂ 20 ਰੁਪਏ ਕਿਲੋ ਵਿਕ ਰਹੇ ਸਨ। ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ। ਜਦੋਂ ਉਤਪਾਦਨ ਘੱਟ ਹੁੰਦਾ ਹੈ ਤਾਂ ਇਸ ਦਾ ਅਸਰ ਕੀਮਤਾਂ 'ਤੇ ਵੀ ਪੈਂਦਾ ਹੈ।

ਮਹਿੰਗਾਈ ਸਿਰਫ ਟਮਾਟਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਧਨੀਆ 160 ਰੁਪਏ ਕਿਲੋ, ਅਦਰਕ 400 ਰੁਪਏ ਕਿਲੋ ਵਿਕ ਰਿਹਾ ਹੈ। ਦੱਖਣੀ ਦਿੱਲੀ ਦੇ ਆਰਕੇ ਪੁਰਮ ਇਲਾਕੇ ਦਾ ਬਾਜ਼ਾਰ ਦਿੱਲੀ ਵਿੱਚ ਸਬਜ਼ੀਆਂ ਅਤੇ ਫਲਾਂ ਲਈ ਬਹੁਤ ਮਸ਼ਹੂਰ ਹੈ। ਦੱਖਣੀ ਦਿੱਲੀ ਦੇ ਹਰ ਕੋਨੇ ਤੋਂ ਲੋਕ ਇੱਥੇ ਤਾਜ਼ੀਆਂ ਸਬਜ਼ੀਆਂ ਖਰੀਦਣ ਲਈ ਆਉਂਦੇ ਹਨ ਪਰ ਮਹਿੰਗਾਈ ਕਾਰਨ ਬਾਜ਼ਾਰ ਖਾਲੀ ਹੈ। ਦੁਕਾਨ 'ਤੇ ਸਿਰਫ਼ ਕੁਝ ਗਾਹਕ ਹੀ ਆਉਂਦੇ ਹਨ। ਸਬਜ਼ੀਆਂ ਦੀ ਮਹਿੰਗਾਈ ਦਾ ਖਮਿਆਜ਼ਾ ਦੁਕਾਨਦਾਰ ਵੀ ਭੁਗਤ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.