ਚੰਡੀਗੜ੍ਹ: ਉੱਤਰੀ ਭਾਰਤ ਸਮੇਤ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਦਾ ਪ੍ਰਕੋਪ ਹਰ ਰੋਜ਼ ਵੱਧਦਾ ਜਾ ਰਿਹਾ ਹੈ। ਲਗਾਤਾਰ ਤਾਪਮਾਨ (Punjab Weather) ਵਿਚ ਗਿਰਾਵਟ ਹੁੰਦੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਠੰਢ ਨੇ ਪੰਜਾਬ ਵਿਚ 19 ਸਾਲਾਂ ਦਾ ਰਿਕਾਰਡ ਤੋੜਿਆ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਸੰਘਣੀ ਧੁੰਦ ਵਿਖਾਈ ਦਿੱਤੀ। ਨਾਲ ਹੀ, ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਜੇਕਰ ਬਹੁਤਾ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਕਰਨ ਤੋਂ ਗੁਰੇਜ ਹੀ ਕੀਤਾ ਜਾਵੇ। ਕਿਉਂਕਿ, ਧੁੰਦ ਕਾਰਨ ਲਗਾਤਾਰ ਸੜਕੀ ਹਾਦਸੇ ਹੋ ਰਹੇ ਹਨ ਅਤੇ ਕਈ ਕੀਮਤੀ ਜਾਨਾਂ (Punjab Weather Update) ਜਾ ਰਹੀਆਂ ਹਨ।
ਠੰਢ ਦੇ ਮਾੜੇ ਪ੍ਰਭਾਵ ਪੈ ਸਕਦੇ ਹਨ: ਸਿਹਤ ਮਾਹਿਰਾਂ ਦੀ ਮੰਨੀਏ ਤਾਂ ਬਜ਼ੁਰਗਾਂ ਅਤੇ ਬੱਚਿਆਂ ਦਾ ਠੰਢ ਵਿਚ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਠੰਢ ਵਿੱਚ ਛਾਤੀ ਇਨਫੈਕਸ਼ਨ ਅਤੇ ਨਿਮੂਨੀਆਂ ਦੀ ਸ਼ਿਕਾਇਤ ਵੱਧ ਸਕਦੀ ਹੈ। ਤਾਪਮਾਨ ਦੇ ਵਿਚ ਗਿਰਾਵਟ ਹੋਣ ਕਾਰਨ ਕਮਜ਼ੋਰ ਇਮਊਨਿਟੀ ਵਾਲੇ ਲੋਕਾਂ ਤੇ ਜ਼ਿਆਦਾ (Fog dense in Punjab) ਪ੍ਰਭਾਵ ਪੈ ਰਿਹਾ ਹੈ। ਜਿਨ੍ਹਾਂ ਨੂੰ ਸਾਹ ਦੀ ਦਿੱਕਤ ਹੈ, ਉਨ੍ਹਾਂ ਲਈ ਵੀ ਠੰਢ 'ਚ ਪ੍ਰੇਸ਼ਾਨੀ ਹੁੰਦੀ ਹੈ, ਕਿਉਂਕਿ ਜ਼ਿਆਦਾ ਠੰਢ ਵਿਚ ਸਾਹ ਲੈਣ ਲਈ ਉਨ੍ਹਾਂ ਨੂੰ ਜ਼ਿਆਦਾ ਜੋਰ ਲਗਾਉਣਾ ਪੈਂਦਾ ਹੈ। ਇਸ ਨਾਲ ਫੇਫੜਿਆਂ ਤੇ ਪ੍ਰੈਸ਼ਰ ਬਣਦਾ ਹੈ ਜਿਸ ਨਾਲ ਸਾਹ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ।
ਮੌਸਮ ਵਿਭਾਗ ਵੱਲੋਂ ਅਲਰਟ: ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਠੰਢ ਦਾ ਪ੍ਰਕੋਪ ਜਾਰੀ ਰਹੇਗਾ। ਸ਼ੀਤ ਲਹਿਰ ਬਰਕਰਾਰ ਰਹੇਗੀ, ਧੁੰਦ ਅਤੇ ਕੋਹਰਾ ਵੀ ਲਗਾਤਾਰ ਛਾਇਆ ਰਹੇਗਾ।ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਧੁੰਦ ਹੋਰ ਵੀ (Winter in Punjab) ਸੰਘਣੀ ਹੋ ਸਕਦੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਕਾਫ਼ੀ ਫ਼ਰਕ ਪੈ ਜਾਵੇਗਾ ਅਤੇ ਲਗਾਤਾਰ ਤਾਪਮਾਨ ਵਿਚ ਗਿਰਾਵਟ ਹੁੰਦੀ ਰਹੇਗੀ।
ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ: ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਏਅਰਪੋਰਟ ਤੇ ਤਾਪਮਾਨ 6.8 ਡਿਗਰੀ, ਅੰਮ੍ਰਿਤਸਰ ਵਿਚ 5.9 ਡਿਗਰੀ, ਲੁਧਿਆਣਾ 5.8 ਡਿਗਰੀ ਸੈਲਸੀਅਸ, ਪਟਿਆਲਾ 6.0 ਡਿਗਰੀ ਸੈਲਸੀਅਸ, ਪਠਾਨਕੋਟ 6.8 ਡਿਗਰੀ ਸੈਲਸੀਅਸ, ਬਠਿੰਡਾ 4.6 ਡਿਗਰੀ ਸੈਲਸੀਅਸ, ਫਰੀਦਕੋਟ 6.5 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿਚ 2.5 ਡਿਗਰੀ ਘੱਟੋ ਘੱਟ ਤਾਪਮਾਨ (Temperature in Punjab) ਦਰਜ ਕੀਤਾ ਗਿਆ ਜੋ ਕਿ ਪੰਜਾਬ ਵਿਚ ਸਭ ਤੋਂ ਠੰਢਾ ਸ਼ਹਿਰ ਰਿਹਾ। ਇਸ ਦੇ ਨਾਲ ਹੀ, ਬਰਨਾਲਾ ਵਿਚ ਤਾਪਮਾਨ 6.3 ਡਿਗਰੀ ਸੈਲਸੀਅਸ, ਫਤਿਹਗੜ੍ਹ ਸਾਹਿਬ 6.2 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ 7.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 5.9 ਡਿਗਰੀ ਸੈਲਸੀਅਸ, ਨੂਰਮਹਿਲ 5.7 ਡਿਗਰੀ ਸੈਲਸੀਅਸ, ਮੋਗਾ 5.7 ਡਿਗਰੀ ਸੈਲਸੀਅਸ, ਮੁਹਾਲੀ 6.8 ਡਿਗਰੀ ਸੈਲਸੀਅਸ, ਮੁਕਤਸਰ 7.1 ਡਿਗਰੀ ਸੈਲਸੀਅਸ, ਰੌਣੀ ਵਿਚ 6.0 ਡਿਗਰੀ ਸੈਲਸੀਅਸ ਘੱਟਪ- ਘੱਟ ਤਾਪਮਾਨ ਦਰਜ ਕੀਤਾ ਗਿਆ।
9 ਫਲਾਈਟਾਂ ਰੱਦ ਬਾਕੀ ਕਈ ਘੰਟੇ ਲੇਟ: ਧੁੰਦ ਅਤੇ ਕੋਹਰੇ ਕਾਰਨ ਚੰਡੀਗੜ ਤੋਂ ਵੱਖ- ਵੱਖ ਥਾਵਾਂ ਤੇ ਜਾਣ ਵਾਲੀਆਂ 9 ਫਲਾਈਟਾਂ ਰੱਦ ਕੀਤੀਆਂ ਗਈਆਂ ਅਤੇ ਬਾਕੀ 3 ਤੋਂ 4 ਘੰਟੇ ਦੇਰੀ ਨਾਲ ਚੱਲੀਆਂ। ਅੰਮ੍ਰਿਤਸਰ ਹਵਾਈ ਅੱਡੇ ਉੱਤੇ ਵੀ ਦੋ ਘਰੇਲੂ ਉਡਾਣਾਂ ਰੱਦ ਹੋਈਆਂ। ਸੜਕੀ ਆਵਾਜਾਈ (Flights canceled from Punjab Airports) ਵੀ ਪ੍ਰਭਾਵਿਤ ਰਹੀ ਅਤੇ ਧੁੰਦ ਕਾਰਨ ਮੋਗਾ, ਮਾਨਸਾ, ਸੰਗਰੂਰ ਵਿਚ ਭਿਆਨਕ ਸੜਕ ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Coronavirus Update: ਭਾਰਤ ਵਿੱਚ ਕੋਰੋਨਾ ਦੇ 134 ਨਵੇਂ ਮਾਮਲੇ, ਜਦਕਿ ਪੰਜਾਬ 'ਚ 02 ਨਵੇਂ ਮਾਮਲੇ ਦਰਜ