ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੰਜਾਬ ਸਣੇ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਪੈ ਰਹੇ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਉਥੇ ਹੀ ਕੁਝ ਪਿੰਡ ਅਜੇ ਵੀ ਹੜ੍ਹ ਦੀ ਚਪੇਟ ਵਿੱਚ ਹਨ। ਉਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਮੀਂਹ ਦਾ ਦੂਜਾ ਦੌਰ ਵੀ ਸ਼ੁਰੂ ਹੋ ਗਿਆ। ਜਿਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ। ਲੋਕਾਂ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਮੁੜ ਤੋਂ ਨਾ ਕਰਨਾ ਪਵੇ ਇਸ ਦਾ ਡਰ ਵੀ ਸਤਾ ਰਿਹਾ ਹੈ ਜਿਸ ਕਰ ਕੇ ਲੋਕ ਫਿਰ ਤੋਂ ਪ੍ਰੇਸ਼ਾਨ ਹਨ। ਉਥੇ ਹੀ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੇ ਦਸੂਹਾ ਦੀ, ਤਾਂ ਇਥੇ ਸਭ ਤੋਂ ਵੱਧ 72 ਮਿ.ਮੀ. ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਸਾਰੇ ਚੋਅ ਚੜ੍ਹ ਰਹੇ ਹਨ ਅਤੇ ਉਧਰ ਦੂਜੇ ਪਾਸੇ ਪੌਂਗ ਡੈਮ ਤੋਂ ਐਤਵਾਰ ਸ਼ਾਮ 6 ਵਜੇ ਬਿਆਸ ਦਰਿਆ ਵਿੱਚ 22300 ਕਿਊਸਿਕ ਪਾਣੀ ਛੱਡਿਆ ਗਿਆ। ਪੰਜਾਬ ਵਿੱਚ 1414 ਪਿੰਡ ਅਤੇ ਹਰਿਆਣਾ ਵਿੱਚ 1298 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕਰੀਬ 5.50 ਲੱਖ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ।
- ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
- ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, ਬਿਆਸ ਦਰਿਆ ਦੇ ਇਲਾਕੇ ਨੂੰ ਕੀਤਾ ਅਲਰਟ
- ਚੰਡੀਗੜ੍ਹ ਦੇ ਸੈਕਟਰ-26 'ਚ ਮਿਲਿਆ 'ਬੰਬ', ਬੰਬ ਜ਼ਬਤ ਕਰਕੇ ਪੁਲਿਸ ਨੇ ਰੋਕੀ ਸੜਕ
ਇਸੇ ਤਰ੍ਹਾਂ ਹੀ ਬਿਆਸ ਦੇ ਨਾਲ ਲੱਗਦੇ ਤਲਵਾੜਾ, ਮੁਕੇਰੀਆਂ, ਦਸੂਹਾ, ਟਾਂਡਾ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਮੀਂਹ ਪਿਆ। ਮਾਨਸਾ ਜ਼ਿਲ੍ਹੇ ਦੇ ਚਾਂਦਪੁਰਾ ਬੰਨ੍ਹ ਦੀ ਮੁਰੰਮਤ ਲਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਸਰਕਾਰ ਨੇ ਸੋਮਵਾਰ ਤੋਂ ਸਾਰੇ ਸਕੂਲ ਖੋਲ੍ਹਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਜਿਸ ਨਾਲ ਲੋਕ ਪ੍ਰੇਸ਼ਾਨ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੇ ਹਲਾਤਾਂ ਦੀ ਤਾਂ ਹਾਲਤ ਅਜਿਹੇ ਹਨ ਕਿ ਵੱਖ ਵੱਖ ਥਾਵਾਂ ਹੋਈਆਂ ਮੌਤਾਂ ਦੀ ਗਿਣਤੀ 32 ਪਹੁੰਚ ਗਈ ਹੈ। ਸੈਂਕੜੇ ਪਿੰਡ ਤਬਾਹ ਹੋ ਗਏ ਹਨ।
ਹਿਮਾਚਲ ਦਾ ਹੋਇਆ ਕਰੋੜਾਂ ਦਾ ਨੁਕਸਾਨ : ਹਿਮਾਚਲ ਸੂਬੇ ਵਿੱਚ ਐਤਵਾਰ ਨੂੰ ਵੀ ਭਾਰੀ ਬਰਸਾਤ ਹੋਈ ਇਸ ਨਾਲ ਸੂਬੇ ਦੀਆਂ 681 ਸੜਕਾਂ ਅਤੇ 5203 ਜਲ ਸਪਲਾਈ ਬੰਦ ਰਹੀ। ਕੁਦਰਤੀ ਆਫਤ ਕਾਰਨ ਹੁਣ ਤੱਕ ਲੋਕਾਂ ਦੀ ਚੱਲ-ਅਚੱਲ ਜਾਇਦਾਦ ਨੂੰ 4414.95 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਵੱਖ ਵੱਖ ਥਾਂਵਾਂ ਉੱਤੇ ਹੋਈਆਂ ਮੌਤਾਂ ਦੀ ਗਿਣਤੀ ਨੇ ਸੈਂਕੜੇ ਦਾ ਅੰਕੜਾ ਪਾਰ ਕਰ ਲਿਆ ਹੈ। ਜੇਕਰ ਆਉਣ ਵਾਲੇ ਦਿੰਨਾ ਵਿੱਚ ਮੀਂਹ ਪੈਂਦਾ ਰਿਹਾ ਤਾਂ ਨੁਕਸਾਨ ਦਾ ਅੰਕੜਾ ਵਧ ਸਕਦਾ ਹੈ।
ਪੰਜਾਬ ਦੇ ਡੈਮਾਂ ਦੀ ਸਥਿਤੀ : ਗੱਲ ਕੀਤੀ ਜਾਵੇ ਪੰਜਾਬ ਦੇ ਡੈਮਾਂ ਦੀ ਸਥਿਤੀ ਦੀ ਤਾਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਐਤਵਾਰ ਸ਼ਾਮ 5 ਵਜੇ ਢਾਈ ਫੁੱਟ 1639.80 ਫੁੱਟ 'ਤੇ ਪਹੁੰਚ ਗਿਆ।ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 5750 ਕਿਊਸਿਕ, ਨੰਗਲ ਹਾਈਡਲ ਚੈਨਲ ਵਿੱਚ 11270, ਸਤਲੁਜ ਦਰਿਆ ਵਿੱਚ 640 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਵਧ ਕੇ 523.23 ਮੀਟਰ ਹੋ ਗਿਆ। ਐਤਵਾਰ ਸ਼ਾਮ 6 ਵਜੇ ਪਾਣੀ ਦਾ ਪੱਧਰ 1370.34 ਫੁੱਟ ਮਾਪਿਆ ਗਿਆ।
ਮੀਂਹ ਦਾ ਖ਼ਤਰਾ ਬਣਿਆ ਹੋਇਆ ਹੈ: ਉਥੇ ਹੀ ਹੁਣ ਮੌਸਮ ਵਿਭਾਗ ਦੀ ਭਵਿਖਵਾਣੀ ਦੀ ਗੱਲ ਕਰੀਏ ਤਾਂ ਕੀਤੇ ਭਿਆਨਕ ਗਰਮੀ ਹੈ ਤੇ ਕੀਤੇ ਭਾਰੀ ਮੀਂਹ ਇਸ ਵਿਚਾਲੇ ਹੁੰਮਸ ਨੇ ਵੀ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ । ਮੌਸਮ ਦੀ ਭਵਿੱਖਬਾਣੀ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਇਸ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ ਪਰ ਇਹ ਮੀਂਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ। ਆਸ-ਪਾਸ ਦੇ ਇਲਾਕਿਆਂ ’ਚ ਹੜ੍ਹਾਂ ਕਾਰਨ ਮਚਿਆ ਕਹਿਰ ਅਜੇ ਰੁਕਿਆ ਨਹੀਂ ਹੈ, ਜਦਕਿ ਇਸ ਦੌਰਾਨ ਮੀਂਹ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਖ਼ਤਰੇ ਤਹਿਤ ਮਹਾਨਗਰ ਜਲੰਧਰ ਨੂੰ ਨੰਬਰ 3 ਕੈਟਾਗਿਰੀ ’ਚ ਦਰਜ ਕੀਤਾ ਗਿਆ ਹੈ,ਕਿਉਂਕਿ ਜਲੰਧਰ ’ਚ 5 ਐੱਮ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪਟਿਆਲਾ ਮਾਨਸਾ ਦੇ ਜੋ ਹਾਲਤ ਹਨ ਉਹਨਾਂ ਨੂੰ ਦੇਖੀਏ ਤਾਂ ਜੇਕਰ ਉਥੇ ਮੀਂਹ ਪੈਂਦਾ ਹੈ ਤਾਂ ਹਾਲਤ ਹੋਰ ਨਾਜ਼ੁਕ ਹੋ ਜਾਣਗੇ,ਕਿਓਂਕਿ ਮਾਨਸਾ ਦੇ ਚਾਂਦਪੁਰ ਬੰਨ੍ਹ ਟੁੱਟਣ ਤੋਂ ਬਾਅਦ ਹਾਲਤ ਅਜਿਹੇ ਹਨ ਕਿ ਲੋਕਾਂ ਦੇ ਘਰਾਂ ਦੀ ਬਹੁਤ ਜ਼ਿਆਦਾ ਤਬਾਹੀ ਹੋਈ ਹੈ। ਜਿਸ ਨੂੰ ਲੈਕੇ ਲੋਕਾਂ ਵੱਲੋਂ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ।