ETV Bharat / state

ਭੀੜ-ਭੜੱਕਾ ਰੋਕਣ ਲਈ ਪੰਜਾਬ 'ਚ ਦਾਣਾ ਮੰਡੀਆਂ ਦੀ ਗਿਣਤੀ ਵਧੀ, ਹੁਣ 4100 ਹੋਏ ਖਰੀਦ ਕੇਂਦਰ

author img

By

Published : Apr 20, 2020, 5:52 PM IST

ਜਲੰਧਰ ਜ਼ਿਲੇ ਵਿੱਚ ਪੰਜ ਸ਼ੈਲਰਾਂ ਨੂੰ ਸਬ-ਯਾਰਡ ਵਿੱਚ ਤਬਦੀਲ ਕੀਤਾ ਗਿਆ ਜਦਕਿ ਫਰੀਦਕੋਟ ਜ਼ਿਲੇ ਵਿੱਚ 14, ਗੁਰਦਾਸਪੁਰ ਵਿੱਚ 11 ਅਤੇ ਐਸ.ਏ.ਐਸ. ਨਗਰ ਵਿੱਚ 2 ਸ਼ੈਲਰ ਮੰਡੀਆਂ ਵਿੱਚ ਤਬਦੀਲ ਕੀਤੇ ਗਏ ਹਨ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ 6 ਸਬ-ਯਾਰਡ, ਫਿਰੋਜ਼ਪੁਰ ਵਿੱਚ 29, ਸ੍ਰੀ ਮੁਕਤਸਰ ਸਾਹਿਬ ਵਿੱਚ 28, ਪਟਿਆਲਾ ਵਿੱਚ 86, ਸੰਗਰੂਰ ਵਿੱਚ 108 ਅਤੇ ਹੁਸ਼ਿਆਰਪੁਰ ਵਿੱਚ 4 ਖਰੀਦ ਕੇਂਦਰ ਬਣਾਏ ਗਏ ਹਨ। ਲੁਧਿਆਣਾ ਵਿੱਚ 59 ਸ਼ੈਲਰਾਂ ਅਤੇ ਮੋਗਾ ਵਿੱਚ 24 ਸ਼ੈਲਰਾਂ ਨੂੰ ਮੰਡੀਆਂ ਵਿੱਚ ਤਬਦੀਲ ਕੀਤਾ ਗਿਆ ਹੈ ਜਦਕਿ ਤਰਨ ਤਾਰਨ ਜ਼ਿਲੇ ਵਿੱਚ 33 ਆਰਜ਼ੀ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ।

ਫ਼ੋਟੋ
ਫ਼ੋਟੋ

ਚੰਡੀਗੜ੍ਹ : ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਰਾਜ ਮੰਡੀ ਬੋਰਡ ਨੇ ਹਾੜੀ ਮੰਡੀਕਰਨ ਸੀਜ਼ਨ-2020-21 ਦੌਰਾਨ ਸੂਬਾ ਭਰ ਵਿੱਚ 409 ਹੋਰ ਰਾਈਸ ਸ਼ੈਲਰਾਂ ਨੂੰ ਅਨਾਜ ਮੰਡੀਆਂ ’ਚ ਤਬਦੀਲ ਕਰ ਦਿੱਤਾ ਹੈ। ਕਰੋਨਾ ਵਾਇਰਸ ਦੇ ਸੰਦਰਭ ਵਿੱਚ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਹੁਣ ਤੱਕ 8.95 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ ਜਿਸ ਵਿੱਚੋਂ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 7.54 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ।

ਭੀੜ-ਭੜੱਕਾ ਰੋਕਣ ਲਈ ਪੰਜਾਬ 'ਚ ਦਾਣਾ ਮੰਡੀਆਂ ਦੀ ਗਿਣਤੀ ਵਧੀ, ਹੁਣ 4100 ਹੋਏ ਖਰੀਦ ਕੇਂਦਰ
ਭੀੜ-ਭੜੱਕਾ ਰੋਕਣ ਲਈ ਪੰਜਾਬ 'ਚ ਦਾਣਾ ਮੰਡੀਆਂ ਦੀ ਗਿਣਤੀ ਵਧੀ, ਹੁਣ 4100 ਹੋਏ ਖਰੀਦ ਕੇਂਦਰ

ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨ੍ਹਾਂ ਸ਼ੈਲਰਾਂ ਨੂੰ ਸਬ-ਮੰਡੀ ਯਾਰਡ ਵਿੱਚ ਤਬਦੀਲ ਕਰ ਦੇਣ ਨਾਲ ਸੂਬੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 4100 ਹੋ ਗਈ ਹੈ ਜਿਸ ਨਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਬਿਨ੍ਹਾਂ ਕਿਸੇ ਦਿੱਕਤ ਤੋਂ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੰਡੀ ਬੋਰਡ ਨੇ ਕੁੱਲ 3691 ਖਰੀਦ ਕੇਂਦਰ ਸਥਾਪਤ ਕੀਤੇ ਸਨ ਜਿਨ੍ਹਾਂ ਵਿੱਚੋਂ 1867 ਪੱਕੀਆਂ ਮੰਡੀਆਂ ਅਤੇ 1824 ਆਰਜ਼ੀ ਮੰਡੀਆਂ ਸਨ ਤਾਂ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਸਿਹਤ ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਮੰਡੀ ਬੋਰਡ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤੱਕ 4.25 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਬੀਤੇ ਦਿਨ ਜਾਰੀ ਕੀਤੇ ਗਏ 79610 ਪਾਸ ਵੀ ਸ਼ਾਮਲ ਹਨ। ਹੁਣ ਤੱਕ ਜਾਰੀ ਕੀਤੇ ਕੁੱਲ ਪਾਸਾਂ ਵਿੱਚੋਂ ਕਿਸਾਨਾਂ ਨੇ 1.84 ਲੱਖ ਪਾਸਾਂ ਦੀ ਵਰਤੋਂ ਕਰਦਿਆਂ 15 ਅਪ੍ਰੈਲ ਤੋਂ 19 ਅਪ੍ਰੈਲ ਤੱਕ ਮੰਡੀਆਂ ਵਿੱਚ 8.95 ਲੱਖ ਮੀਟਰਕ ਟਨ ਕਣਕ ਲਿਆਂਦੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.98 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.