ETV Bharat / state

ਘਰ ਵਿੱਚ ਆਰਾਮ ਨਾਲ ਬਣਾਈ ਜਾ ਸਕਦੀ ਹੈ ਇਮਿਊਨਿਟੀ ਬੂਸਟਰ ਸਮੂਦੀ - ਐਂਟੀ ਆਕਸੀਡੈਂਟ ਪ੍ਰੋਟੀਨ ਰਿਚ ਸਮੂਦੀ

ਹੋਮ ਮੇਕਰ ਨਤਾਸ਼ਾ ਨੰਦਾ ਨੇ ਘਰ ਵਿੱਚ ਪਏ ਸਾਮਾਨ ਦੇ ਨਾਲ ਇਮਿਊਨਿਟੀ ਬੂਸਟਰ ਸਮੂਦੀ ਬਣਾ ਕੇ ਵਿਖਾਈ ਜੋ ਕਿ ਸਵਾਦ ਹੋਣ ਦੇ ਨਾਲ ਨਾਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਇਸ ਨੂੰ ਬਣਾਉਣ ਦੀ ਵਿਧੀ ਹੇਠਾਂ ਪੜ੍ਹੋ:

ਘਰ ਵਿੱਚ ਆਰਾਮ ਨਾਲ ਬਣਾਈ ਜਾ ਸਕਦੀ ਹੈ ਇਮਿਊਨਿਟੀ ਬੂਸਟਰ ਸਮੂਦੀ

author img

By

Published : Jul 23, 2020, 7:11 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਸਭ ਕੁਝ ਲੌਕਡਾਊਨ ਦੇ ਵਿੱਚ ਬੰਦ ਸੀ ਉੱਥੇ ਹੀ ਘਰਾਂ ਦੇ ਵਿੱਚ ਮਾਵਾਂ ਦੇ ਰਸੋਈ ਦੇ ਬੂਹੇ ਖੁੱਲ੍ਹੇ ਸੀ। ਉਨ੍ਹਾਂ ਵਾਸਤੇ ਸਭ ਤੋਂ ਵੱਡਾ ਚੈਲੇਂਜ ਸੀ ਪੌਸ਼ਟਿਕ ਖਾਣੇ ਦੇ ਨਾਲ-ਨਾਲ ਪਰਿਵਾਰ ਦੀ ਇਮਿਊਨਿਟੀ ਦਾ ਵੀ ਧਿਆਨ ਰੱਖਣ ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ ਅਤੇ ਨਾਲ ਹੀ ਉਹ ਖਾਣਾ ਬੱਚਿਆਂ ਅਤੇ ਵੱਡਿਆਂ ਨੂੰ ਵੀ ਪਸੰਦ ਆਵੇ।

ਘਰ ਵਿੱਚ ਆਰਾਮ ਨਾਲ ਬਣਾਈ ਜਾ ਸਕਦੀ ਹੈ ਇਮਿਊਨਿਟੀ ਬੂਸਟਰ ਸਮੂਦੀ

ਇਸੇ ਤਹਿਤ ਹੋਮ ਮੇਕਰ ਨਤਾਸ਼ਾ ਨੰਦਾ ਨੇ ਉਨ੍ਹਾਂ ਨੇ ਘਰ ਵਿੱਚ ਪਏ ਸਾਮਾਨ ਦੇ ਨਾਲ ਇਮਿਊਨਿਟੀ ਬੂਸਟਰ ਸਮੂਦੀ ਬਣਾ ਕੇ ਵਿਖਾਈ ਜੋ ਕਿ ਸਵਾਦ ਹੋਣ ਦੇ ਨਾਲ-ਨਾਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਨਤਾਸ਼ਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਕੁਕਿੰਗ ਕਰ ਰਹੇ ਹਨ ਪਰ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕੁਕਿੰਗ ਲਈ ਵਧੇਰੇ ਸਮਾਂ ਮਿਲਿਆ ਅਤੇ ਇਹ ਉਨ੍ਹਾਂ ਲਈ ਇੱਕ ਚੈਲੇਂਜ ਵੀ ਸੀ ਕਿ ਉਹ ਘਰ ਦੇ ਖਾਣੇ ਨੂੰ ਇਸ ਤਰ੍ਹਾਂ ਬਣਾਉਣ ਅਤੇ ਪ੍ਰੈਜ਼ੈਂਟ ਕਰਨ ਕੀ ਬੱਚੇ ਖੁਸ਼ ਹੋ ਕੇ ਖਾ ਸਕਣ। ਇਸ ਲਈ ਉਨ੍ਹਾਂ ਨੇ ਰੋਜ਼ਾਨਾ ਬਣਨ ਵਾਲੇ ਖਾਣੇ 'ਤੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਅਤੇ ਹੁਣ ਉਨ੍ਹਾਂ ਨੇ ਇੱਕ ਇਮਿਊਨਿਟੀ ਬੂਸਟਰ ਸਮੂਦੀ ਬਣਾਈ ਹੈ ਜੋ ਕਿ ਪ੍ਰੋਟੀਨ ਨਾਲ ਭਰਪੂਰ ਹੈ।

ਐਂਟੀ ਆਕਸੀਡੈਂਟ ਪ੍ਰੋਟੀਨ ਰਿਚ ਸਮੂਦੀ ਦੀ ਸਮੱਗਰੀ:

ਕੇਲਾ - 1

ਸਟ੍ਰਾਬੇਰੀ 3-4

ਮਿਕਸ ਬੈਰੀਜ਼ 8-10

ਭਿੱਜੇ ਬਾਦਾਮ - 5

ਸ਼ੀਆ ਸੀਡਸ, ਸਨਫਲਾਵਰ ਸੀਡਸ, ਫਲੈਕਸ ਸੀਡਸ - 1 ਚੱਮਚ

ਪਾਲਕ ਦੇ ਪੱਤੇ- 5-6

ਪੀਨਟ ਬਟਰ - 1 ਚਮਚ

ਮਿੱਠੇ ਦੇ ਲਈ ਖਜੂਰਾਂ - 3-4

ਬਦਾਮਾਂ ਦਾ ਦੁੱਧ - 1 ਕੱਪ

ਜੇਕਰ ਬਦਾਮ ਨਾ ਹੋਣ ਤਾਂ ਬਦਾਮਾਂ ਦੇ ਦੁੱਧ ਦੀ ਜਗ੍ਹਾ ਦਹੀਂ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ।

ਨਤਾਸ਼ਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਭ ਇੰਗ੍ਰੀਡੀਐਂਟਸ ਨੂੰ ਮਿਲਾ ਕੇ ਮਿਕਸੀ ਦੇ ਵਿੱਚ ਪਾ ਕੇ ਦੋ ਮਿੰਟ ਗੇੜਾ ਦਵਾਕੇ ਤੁਹਾਡੀ ਸਮੂਦੀ ਤਿਆਰ ਹੈ। ਨਤਾਸ਼ਾ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਡਿਸ਼ੀਜ਼ ਨੂੰ ਪ੍ਰੈਜ਼ੈਂਟੇਬਲ ਬਣਾ ਕੇ ਆਪਣੇ ਇੰਸਟਾਗ੍ਰਾਮ ਪੇਜ 'The Palate Story' 'ਤੇ ਪਾਉਂਦੇ ਹਨ ।

ਨਤਾਸ਼ਾ ਨੇ ਦੱਸਿਆ ਕਿ ਇਹ ਪ੍ਰੋਟੀਨ ਸਮੂਦੀ ਨੂੰ ਨਾਸ਼ਤੇ ਦੇ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਉਮਰ ਦਾ ਵਿਅਕਤੀ ਇਸ ਦਾ ਸੇਵਨ ਕਰ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.