ETV Bharat / state

ਪੰਜਾਬ ਪੁਲਿਸ ਬਣੇਗੀ ਹਾਈਟੈੱਕ, ਆਧੁਨਿਕ ਹਥਿਆਰ ਅਤੇ ਗੱਡੀਆਂ ਪੁਲਿਸ ਦੇ ਬੇੜੇ 'ਚ ਸ਼ਾਮਿਲ - ਹਾਈਟੈਕ ਹਥਿਆਰਾਂ ਅਤੇ ਉਪਕਰਨਾਂ ਨਾਲ ਲੈਸ

ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੂੰ ਹਾਈਟੈੱਕ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਆਂ ਗੱਡੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਪੁਲਿਸ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ।

The Punjab government has taken a new initiative to hi-tech the Punjab Police
ਪੰਜਾਬ ਪੁਲਿਸ ਬਣੇਗੀ ਹਾਈਟੈਕ, ਆਧੁਨਿਕ ਹਥਿਆਰ ਅਤੇ ਗੱਡੀਆਂ ਪੁਲਿਸ ਦੇ ਬੇੜੇ 'ਚ ਸ਼ਾਮਿਲ
author img

By

Published : May 23, 2023, 1:36 PM IST

ਪੁਲਿਸ ਨੂੰ ਕੀਤਾ ਹਈਟੈੱਕ

ਚੰਡੀਗੜ੍ਹ: ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਹਾਈਟੈਕ ਹਥਿਆਰਾਂ ਅਤੇ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ। ਪੰਜਾਬ ਪੁਲਿਸ ਨੂੰ ਇਹਨਾਂ ਉਪਕਰਨਾਂ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਉਪਕਰਨ ਸਮੇਂ ਦੀ ਲੋੜ ਵੀ ਹਨ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਵਿੱਚ ਸਰਹੱਦ ਪਾਰੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਸੀਐਮ ਦਾ ਦਾਅਵਾ ਹੈ ਕਿ ਇਸ ਲਈ ਪੁਲਿਸ ਦੀ ਸ਼ਕਤੀ ਵਧਾਉਣੀ ਜ਼ਰੂਰੀ ਹੈ। ਸੁਰੱਖਿਆ ਫੋਰਸਿਜ਼ ਲਈ ਬਜਟ ਰਾਖਵਾਂ ਵੀ ਰੱਖਿਆ ਗਿਆ ਸੀ, ਇਸ ਬਜਟ ਰਾਸ਼ੀ ਨਾਲ ਨਵੀ ਤਕਨਾਲੋਜੀ ਅਤੇ ਸ਼ਕਤੀਸ਼ਾਲੀ ਹਥਿਆਰਾਂ ਨਾਲ ਪੰਜਾਬ ਪੁਲਿਸ ਨੂੰ ਹੋਰ ਵੀ ਮਜ਼ਬੂਤੀ ਦਿੱਤੀ ਜਾ ਰਹੀ ਹੈ।

ਪੰਜਾਬ ਪੁਲਿਸ ਦੇ ਬੇੜੇ 'ਚ 98 ਐਮਰਜੈਂਸੀ ਵਹੀਕਲਸ: ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਹਾਈਟੈਕ ਅਤੇ ਹੋਰ ਵੀ ਐਕਟਿਵ ਬਣਾਉਣ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਬੇੜੇ ਵਿੱਚ 98 ਨਵੀਆਂ ਈਵੀਆਰ ਗੱਡੀਆਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਅਰਟਿਗਾ ਅਤੇ ਮਾਰੂਤੀ ਕਾਰਾਂ ਸ਼ਾਮਲ ਹਨ। ਮਾਰੂਤੀ ਕਾਰਾਂ ਨੂੰ ਛੋਟੀਆਂ ਗਲੀਆਂ ਵਿਚੋਂ ਲੰਘਾਉਣਾ ਅਸਾਨ ਹੁੰਦਾ ਹੈ। ਜਿਸ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਹੈ। ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ ਤਾਂ ਕਿ ਪੁਲਿਸ ਜਦੋਂ ਅਪਰਾਧੀਆਂ ਜਾਂ ਸਰਹੱਦ ਪਾਰ ਬੈਠੇ ਦੁਸ਼ਮਣਾਂ ਨੂੰ ਜਵਾਬ ਦੇਵੇ ਤਾਂ ਉਹ ਉਹਨਾਂ ਦੇ ਮੁਕਾਬਲੇ ਜ਼ਿਆਦਾ ਸ਼ਕਤੀਸ਼ਾਲੀ ਹੋਵੇ। ਈਵੀਆਰ ਦਾ ਮਤਲਬ ਹੈ ਕਿ ਐਮਰਜੈਂਸੀ ਰਿਸਪਾਂਸ ਵਹੀਕਲ। ਈਵੀਆਰ ਵਿੱਚ 86 ਮਹਿੰਦਰਾ ਬੋਲੈਰੋ, 12 ਮਾਰੂਤੀ ਕਾਰਾਂ ਹਨ।

  1. EV In Punjab: ਇਲੈਕਟ੍ਰਾਨਿਕ ਵਾਹਨਾਂ ਦੀ ਰਜਿਸਟਰੀ ਕਰਨ ਦੇ ਟਾਰਗੇਟ ਤੋਂ ਦੂਰ ਸੂਬਾ ਸਰਕਾਰ, ਕੀ ਹੈ ਕਾਰਨ, ਖਾਸ ਰਿਪੋਰਟ
  2. ਸੀਐਮ ਮਾਨ ਦਾ ਐਸਜੀਪੀਸੀ ਪ੍ਰਧਾਨ 'ਤੇ ਨਿਸ਼ਾਨਾ, ਕਿਹਾ- "ਮੈਨੂੰ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਨਾ ਦਿਓ, ਖੁਦ ਤੱਕੜੀ ਲਈ ਵੋਟ ਮੰਗ ਰਹੇ"
  3. 2000 notes exchange: ਅੱਜ ਤੋਂ ਬਦਲੇ ਜਾਣਗੇ 2000 ਰੁਪਏ ਦੇ ਨੋਟ, ਜਾਣੋ RBI ਦੇ ਦਿਸ਼ਾ-ਨਿਰਦੇਸ਼

ਇਹ ਹੈ ਗੱਡੀਆਂ ਦੀ ਵਿਸ਼ੇਸ਼ਤਾ: ਇਹ ਬਾਕੀ ਗੱਡੀਆਂ ਨਾਲੋਂ ਜ਼ਿਆਦਾ ਹਾਈਟੈਕ ਹਨ। ਇਹਨਾਂ ਵਿੱਚ ਮੋਬਾਈਲ ਟਰਮੀਨਲ ਸਿਸਟਮ ਅਤੇ ਜੀਪੀਐਸ ਲੱਗੇ ਹੋਏ ਹਨ ਤਾਂ ਕਿ 112 ਨੰਬਰ ਜਦੋਂ ਕੋਈ ਡਾਇਲ ਕਰੇ ਤਾਂ ਉਸ ਦੀ ਸਮਾਂ ਸੀਮਾ ਘੱਟ ਹੋਵੇ ਅਤੇ ਜਲਦੀ 112 ਨੰਬਰ 'ਤੇ ਕਾਲ ਲੱਗੇ। ਪਹਿਲਾਂ 112 ਨੰਬਰ ਦੀ ਕਾਲ ਕਰਨ 'ਚ 20 ਤੋਂ 25 ਮਿੰਟ ਦਾ ਸਮਾਂ ਲੱਗਦਾ ਸੀ। ਜਿਸ ਲਈ ਨਵੀਆਂ ਗੱਡੀਆਂ ਅੰਦਰ ਸਿਸਟਮ ਦਾ ਸੁਧਾਰ ਕੀਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਪੰਜਾਬ ਪੁਲਿਸ ਨੂੰ ਗੂਗਲ ਵੱਲੋਂ ਅਪਡੇਟ ਵੀ ਕੀਤਾ ਜਾਵੇਗਾ। ਸੀਐਮ ਨੇ ਆਖਿਆ ਕਿ ਹੁਣ ਪੰਜਾਬ ਪੁਲਿਸ ਨੂੰ ਸਮੇਂ ਦੀ ਹਾਣੀ ਬਣਾਇਆ ਜਾਵੇਗਾ। ਸਾਈਬਰ ਕ੍ਰਾਈਮ ਵਿੰਗ ਨੂੰ ਵੀ ਮਜ਼ਬੂਤੀ ਦਿੱਤੀ ਜਾਵੇਗੀ। 30 ਕਰੋੜ ਰੁਪਇਆ ਸਾਈਬਰ ਕ੍ਰਾਈਮ ਨੂੰ ਅਪਡੇਟ ਕਰਨ 'ਤੇ ਖਰਚਿਆ ਜਾਵੇਗਾ। ਸੀਐਮ ਦਾ ਦਾਅਵਾ ਹੈ ਕਿ ਇਹ ਗੱਡੀਆਂ ਜਾਂ ਉਪਰਕਰਨਾਂ ਨੂੰ ਵਰਤਣ ਤੋਂ ਬਾਅਦ ਹੀ ਇਹਨਾਂ ਦੀਆਂ ਕਮੀਆਂ ਦਾ ਪਤਾ ਲੱਗੇਗਾ। ਜਦੋਂ ਖਾਮੀਆਂ ਨਜ਼ਰ ਆਉਣਗੀਆਂ ਤਾਂ ਇਹਨਾਂ ਨੂੰ ਹੋਰ ਵੀ ਹਾਈਟੈਕ ਅਤੇ ਤਕਨੀਕੀ ਤੌਰ 'ਤੇ ਸੁਧਾਰਿਆ ਜਾਵੇਗਾ। ਜਿਸ ਲਈ ਪੰਜਾਬ ਪੁਲਿਸ ਦੇ ਬਜਟ ਵਿੱਚ ਕੋਈ ਕਮੀ ਨਹੀਂ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.