ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ। ਤਿਉਹਾਰ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਦੋ ਘੰਟੇ ਦੀ ਛੋਟ ਦੇਣ ਦਾ ਐਲਾਨ ਕਰਦਿਆਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਸਕੂਲ ਸਵੇਰੇ 8 ਵਜੇ ਖੁੱਲ੍ਹਦੇ ਸਨ, ਉਹ ਰੱਖੜੀ ਦੇ ਤਿਉਹਾਰ ਮੌਕੇ ਸਵੇਰੇ 10 ਵਜੇ ਖੁੱਲ੍ਹਣਗੇ। ਦੱਸ ਦਈਏ ਸਕੂਲਾਂ ਦੇ ਸਮੇਂ ਵਿੱਚ ਇਹ ਤਬਦੀਲੀ ਸਿਰਫ਼ ਇੱਕ ਦਿਨ, ਰੱਖੜੀ ਦੇ ਤਿਉਹਾਰ ਲਈ ਹੀ ਹੈ ਅਤੇ ਅੱਜ ਤੋਂ ਮਗਰੋਂ ਸਕੂਲ ਪਹਿਲਾਂ ਤੋਂ ਨਿਰਧਾਰਿਤ ਸਮੇਂ ਮੁਤਾਬਿਕ ਹੀ ਲੱਗਣਗੇ।
ਰੱਖੜੀ ਮੌਕੇ ਸਰਕਾਰੀ ਦਫ਼ਤਰਾਂ ਦਾ ਵੀ ਬਦਲਿਆ ਸਮਾਂ: ਸੂਬਾ ਸਰਕਾਰ ਨੇ ਕੇਵਲ ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਪੰਜਾਬ ਦੇ ਮੁਲਜ਼ਮਾਂ ਦਾ ਵੀ ਖਿਆਲ ਰੱਖਿਆ ਹੈ। ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਕੰਮ ਸਵੇਰੇ 9 ਵਜੇ ਸ਼ੁਰੂ ਹੁੰਦਾ ਸੀ, ਉੱਥੇ ਹੁਣ ਕਰਮਚਾਰੀ 11 ਵਜੇ ਤੱਕ ਪਹੁੰਚ ਸਕਦੇ ਹਨ। ਇਸ ਦਾ ਮਤਲਬ ਇਹ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ, ਦੋਵਾਂ ਦੇ ਸਮੇਂ ਵਿੱਚ 2-2 ਘੰਟੇ ਦੀ ਵਾਧੂ ਛੋਟ ਦਿੱਤੀ ਹੈ।
- Sister Gave Kidney To Brother: ਰੱਖੜੀ ਤੋਂ ਪਹਿਲਾਂ ਭੈਣ ਨੇ ਭਰਾ ਨੂੰ ਦਿੱਤਾ ਨਵਾਂ ਜੀਵਨਦਾਨ, ਪੜ੍ਹੋ ਭੈਣ ਭਰਾ ਦੇ ਪਿਆਰ ਦੀ ਸਭ ਤੋਂ ਖੂਬਸੂਰਤ ਉਦਾਹਰਣ...
- Raksha Bandhan Shubh Muhurat : ਰੱਖੜੀ ਦੀਆਂ ਰੌਣਕਾਂ ਵਿਚਾਲੇ ਤਰੀਕਾਂ 'ਚ ਦੁਚਿੱਤੀ, ਰੱਖੜੀ 30 ਜਾਂ 31 ਅਗਸਤ ਨੂੰ ? ਜੋਤਿਸ਼ੀਆਂ ਨੇ ਦੱਸਿਆ ਸ਼ੁੱਭ ਮਹੂਰਤ
- LPG Cylinder Price: ਰੱਖੜੀ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਤੋਹਫਾ, LPG ਸਿਲੰਡਰ ਹੋਇਆ 200 ਰੁਪਏ ਸਸਤਾ
ਰੱਖੜੀ ਮੌਕੇ ਰੌਣਕਾਂ: ਦੱਸ ਦਈਏ ਇਸ ਸਾਲ ਰੱਖੜੀ ਮੌਕੇ ਬਾਜ਼ਾਰ ਪੂਰੀ ਤਰ੍ਹਾਂ ਗੁਲਜ਼ਾਰ ਨੇ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰ ਸਜੇ ਹੋਏ ਨੇ। ਬਜ਼ਾਰਾਂ ਵਿੱਚ ਨਵੇਂ ਡਿਜ਼ਾਈਨ ਦੀਆਂ ਰੱਖੜੀਆਂ ਦਾ ਰੁਝਾਨ ਚੱਲਿਆ ਹੋਇਆ ਹੈ। ਗੱਲ ਕਰੀਏ ਚੰਡੀਗੜ੍ਹ ਦੀ ਤਾਂ ਇੱਥੇ ਹਰ ਸੈਕਟਰ ਰੱਖੜੀ ਬਜ਼ਾਰ ਨਾਲ ਸਜਿਆ ਹੋਇਆ ਹੈ, ਰੱਖੜੀ ਦੇ ਸਟਾਲ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਇੱਥੇ ਸਿਰਫ ਭੈਣਾਂ ਹੀ ਨਹੀਂ ਲੋਕ ਵੀ ਖਰੀਦਦਾਰੀ ਲਈ ਪਹੁੰਚ ਰਹੇ ਹਨ। ਸੋਹਣੇ-ਸੋਹਣੇ ਸੂਟਾਂ ਅਤੇ ਤੋਹਫ਼ਿਆਂ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ। ਬੱਚਿਆਂ ਲਈ ਖਿਡੋਣੇ ਵਾਲੀਆਂ ਰੱਖੜੀਆਂ ਅਤੇ ਭਾਬੀਆਂ ਲਈ ਸੋਹਣੀਆਂ ਰੱਖੜੀਆਂ ਬਜ਼ਾਰਾਂ ਦੀ ਸਜਾਵਟ ਬਣ ਰਹੀਆਂ ਹਨ। ਇਸ ਵਾਰੀ ਰੱਖੜੀ ਦੇ ਤਿਉਹਾਰ ਦੀ ਪਿਛਲੇ ਸਾਲ ਨਾਲੋਂ ਦੁਕਾਨਦਾਰਾਂ ਲਈ ਵਧੀਆ ਹੋਣ ਦੀ ਉਮੀਦ ਹੈ। ਇਸ ਉਮੀਦ ਦੇ ਮੱਦੇਨਜ਼ਰ ਦੁਕਾਨਦਾਰਾਂ ਦੇ ਚਿਹਰੇ ਖਿੜ ਗਏ ਹਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਬਹੁਤ ਸਾਰੀਆਂ ਰੱਖੜੀਆਂ ਲੈ ਕੇ ਆਏ ਹਨ ਅਤੇ ਸਾਰੀਆਂ ਰੱਖੜੀਆਂ ਭਾਰਤੀ ਹਨ ਨਾ ਕਿ ਵਿਦੇਸ਼ੀ।