ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 2441 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 76 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 77,057 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 19,384 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 2288 ਲੋਕਾਂ ਦੀ ਮੌਤ ਹੋਈ ਹੈ।
ਸ਼ਨੀਵਾਰ ਨੂੰ ਜੋ ਨਵੇਂ 2441 ਮਾਮਲੇ ਆਏ ਹਨ, ਉਨ੍ਹਾਂ ਵਿੱਚ 267 ਲੁਧਿਆਣਾ, 313 ਜਲੰਧਰ, 257 ਅੰਮ੍ਰਿਤਸਰ, 268 ਪਟਿਆਲਾ, 21 ਸੰਗਰੂਰ, 331 ਮੋਹਾਲੀ, 137 ਬਠਿੰਡਾ, 110 ਹੁਸ਼ਿਆਰਪੁਰ, 118 ਗੁਰਦਾਸਪੁਰ, 110 ਹੁਸ਼ਿਆਰਪੁਰ, 47 ਫਿਰੋਜ਼ਪੁਰ, 100 ਪਠਾਨਕੋਟ, 64 ਫਰੀਦਕੋਟ, 39 ਮੋਗਾ, 39 ਕਪੂਰਥਾਲਾ, 72 ਮੁਕਤਸਰ, 12 ਬਰਨਾਲਾ, 24 ਫ਼ਤਿਹਗੜ੍ਹ ਸਾਹਿਬ, 64 ਫ਼ਾਜ਼ਿਲਕਾ, 39 ਐੱਸਬੀਐੱਸ ਨਗਰ, 42 ਰੋਪੜ, 37 ਤਰਨ ਤਾਰਨ, 40 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 77,057 ਮਰੀਜ਼ਾਂ ਵਿੱਚੋਂ 55,385 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 19,384 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 13,64,940 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।