ਚੰਡੀਗੜ੍ਹ: ਵਿਵਾਦਾਂ ਵਿੱਚ ਘਿਰੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਅਸਤੀਫੇ ਦੀਆਂ ਖਬਰਾਂ ਨੂੰ ਸਰਕਾਰ ਨੇ ਝੂਠੀਆਂ ਕਿਹਾ ਹੈ। ਸਰਕਾਰ ਵਲੋਂ ਬਕਾਇਦਾ ਇਸ ਸੰਬੰਧੀ ਇਕ ਟਵੀਟ ਵੀ ਜਾਰੀ ਕੀਤਾ ਗਿਆ ਹੈ। ਇਸ ਟਵੀਟ ਵਿੱਚ ਅਸਤੀਫੇ ਦੀਆਂ ਖਬਰਾਂ ਨੂੰ ਫੇਕ ਨਿਊਜ ਕਰਕੇ ਖੰਡਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਕ ਮਹਿਲਾ ਵਲੋਂ ਵੀਡੀਓ ਜਾਰੀ ਕਰਕੇ ਪੰਜਾਬ ਦੇ ਐਡਵੋਕੇਟ ਜਨਰਲ ਉੱਤੇ ਗੰਭੀਰ ਇਲ਼ਜਾਮ ਲਗਾਏ ਗਏ ਸਨ। ਇਸ ਵਿੱਚ ਮਹਿਲਾ ਨੇ ਕਿਹਾ ਸੀ ਕਿ ਘਈ ਤੋਂ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਵਲੋਂ ਇਸ ਵੀਡੀਓ ਵਿੱਚ ਲਗਾਏ ਇਲਜਾਮਾਂ ਦਾ ਹਵਾਲਾ ਦੇ ਕੇ ਘਈ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ। ਵਿਰੋਧੀ ਧਿਰਾਂ ਸਰਕਾਰ ਉੱਤੇ ਸਵਾਲ ਵੀ ਚੁੱਕ ਰਹੀਆਂ ਸਨ।
- — Government of Punjab (@PunjabGovtIndia) April 10, 2023 " class="align-text-top noRightClick twitterSection" data="
— Government of Punjab (@PunjabGovtIndia) April 10, 2023
">— Government of Punjab (@PunjabGovtIndia) April 10, 2023
ਵਿਨੋਦ ਘਈ ਉੱਤੇ ਤੰਗ ਕਰਨ ਦੇ ਇਲਜਾਮ : ਦਰਅਸਲ ਐਡਵੋਕੇਟ ਜਨਰਲ ਵਿਨੋਦ ਘਈ ਉੱਤੇ ਦਿੱਲੀ ਦੀ ਰਹਿਣਾ ਵਾਲੀ ਇਕ ਲੜਕੀ ਨੇ ਵੀਡੀਓ ਜਾਰੀ ਕਰਕੇ ਗੰਭੀਰ ਇਲਜਾਮ ਲਗਾਏ ਸਨ। ਲੜਕੀ ਨੇ ਕਿਹਾ ਸੀ ਕਿ ਉਸਦੀ ਸਗੀ ਭੈਣ ਦੇ ਘਈ ਨਾਲ ਨਾਜਾਇਜ ਸੰਬੰਧ ਹਨ ਅਤੇ ਇਸ ਕਾਰਨ ਉਸਦੇ ਪਿਤਾ ਦੀ ਜਾਨ ਨੂੰ ਖਤਰਾ ਹੈ। ਘਈ ਉੱਤੇ ਤੰਗ ਪਰੇਸ਼ਾਨ ਕਰਨ ਦੇ ਵੀ ਇਲਜਾਮ ਹਨ। ਲੜਕੀ ਨੇ ਕਿਹਾ ਕਿ ਘਈ ਦੇ ਦਬਾਅ ਵਿੱਚ ਆਈ ਉਸਦੀ ਭੈਣ ਕੋਈ ਗਲਤ ਕਦਮ ਚੁੱਕ ਸਕਦੀ ਹੈ ਅਤੇ ਉਸਦੇ ਪਿਤਾ ਜੋ ਇਕ ਵੱਡੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹਨ, ਉਹ ਵੀ ਖੁਦਕੁਸ਼ੀ ਵਰਗਾ ਕਦਮ ਚੁੱਕ ਸਕਦੇ ਹਨ। ਲੜਕੀ ਦੀ ਕਰੀਬ ਅੱਧੇ ਘੰਟੇ ਦੀ ਇਸ ਵੀਡੀਓ ਵਿੱਚ ਕਈ ਹੋਰ ਵੀ ਇਲਜਾਮ ਹਨ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ ਇਹ ਅਫਵਾਹਾਂ ਸਨ ਕਿ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦੇ ਦੀ ਜਿੰਮੇਦਾਰੀ ਵੀ ਘਈ ਦੇ ਹੱਥੋਂ ਖੁਸ ਸਕਦੀ ਹੈ।
ਦੂਜੇ ਪਾਸੇ ਪ੍ਰਤਾਪ ਬਾਜਵਾ ਨੇ ਤਾਂ ਇਹ ਵੀ ਕਿਹਾ ਸੀ ਕਿ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਲੜਕੀ ਦੇ ਪਰਿਵਾਰ ਨੂੰ ਵੀ ਪੁਲਿਸ ਤੇ ਐਡਵੋਕੇਟ ਜਨਰਲ ਤੋਂ ਖਤਰਾ ਹੋ ਸਕਦਾ ਹੈ। ਪਰਿਵਾਰ ਨੂੰ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਹਾਲਾਂਕਿ ਲੜਕੀ ਨੇ ਕੇਸ ਨੂੰ ਸਾਬਤ ਕਰਨ ਲਈ ਵੀਡੀਓ ਸਕਰੀਨ ਸ਼ਾਟ, ਆਡੀਓ ਅਤੇ ਵੀਡੀਓ ਕਲਿੱਪ ਵੀ ਦਿਖਾਏ ਗਏ ਹਨ।