ETV Bharat / state

Amritpal Singh ਦੇ ਸਾਥੀਆਂ ਦਾ ਪਰਿਵਾਰ ਨਹੀਂ ਜਾਵੇਗਾ ਡਿਬਰੂਗੜ੍ਹ; ਇਜਾਜ਼ਤ ਮਿਲਣ ਦੇ ਬਾਵਜੂਦ ਕੀਤਾ ਇਨਕਾਰ, ਜਾਣੋ ਕਾਰਨ

ਅਸਾਮ ਦੀ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਕਹਿ ਕੇ ਇਨਕਾਰ ਕੀਤਾ ਹੈ ਕਿ ਫਿਲਹਾਲ ਵਾਢੀਆਂ ਦਾ ਸਮਾਂ ਹੈ ਉਹ ਇਹ ਛੱਡ ਕੇ ਨਹੀਂ ਜਾ ਸਕਦੇ।

The family of Amritpal Singh's partners will not go to Dibrugarh Jail
Amritpal Singh ਦੇ ਸਾਥੀਆਂ ਦਾ ਪਰਿਵਾਰ ਨਹੀਂ ਜਾਵੇਗਾ ਡਿਬਰੂਗੜ੍ਹ; ਇਜਾਜ਼ਤ ਮਿਲਣ ਦੇ ਬਾਵਜੂਦ ਕੀਤਾ ਇਨਕਾਰ, ਜਾਣੋ ਕਾਰਨ
author img

By

Published : Apr 19, 2023, 12:40 PM IST

ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਭੇਜੇ ਗਏ 9 ਸਾਥੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਨਹੀਂ ਜਾਣਾ ਚਾਹੁੰਦੇ। ਅੰਮ੍ਰਿਤਪਾਲ ਸਿੰਘ ਦੇ 9 ਵਿੱਚੋਂ 7 ਸਾਥੀਆਂ ਦੇ ਪਰਿਵਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਦਕਿ ਅਦਾਕਾਰ ਦਲਜੀਤ ਕਲਸੀ ਦਾ ਪਰਿਵਾਰ ਖੁਦ ਡਿਬਰੂਗੜ੍ਹ ਪਹੁੰਚੇਗਾ।

ਹਾਲ ਹੀ ਵਿੱਚ ਡੀਸੀ ਅੰਮ੍ਰਿਤਸਰ ਨੇ ਪਰਿਵਾਰਕ ਮੈਂਬਰਾਂ ਨੂੰ 20 ਅਪ੍ਰੈਲ ਵੀਰਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ। ਜਿਸ ਦੀਆਂ ਤਿਆਰੀਆਂ ਲਈ ਸਾਰੇ 9 ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ 18 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ ਸੀ ਤਾਂ ਜੋ ਉਹ 19 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਸਕਣ ਪਰ 9 ਵਿਚੋਂ 7 ਪਰਿਵਾਰਕ ਮੈਂਬਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਨਵੀਂ ਸਮਾਂ ਸਾਰਨੀ ਉਲੀਕ ਕੇ ਪਰਿਾਵਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ, ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ।

ਫਸਲਾਂ ਦੀ ਵਾਢੀ ਕਰਨ ਕੀਤਾ ਇਨਕਾਰ : ਜ਼ਿਆਦਾਤਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਫ਼ਸਲ ਪੱਕ ਚੁੱਕੀ ਹੈ। ਇਸ ਦੌਰਾਨ ਉਹ ਹੁਣ ਡਿਬਰੂਗੜ੍ਹ ਜੇਲ੍ਹ ਨਹੀਂ ਜਾ ਸਕਦਾ। ਜਦਕਿ ਕੁਝ ਦਾ ਕਹਿਣਾ ਹੈ ਕਿ ਉਹ ਸੜਕ ਰਾਹੀਂ ਡਿਬਰੂਗੜ੍ਹ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜਿਆ ਜਾਣਾ ਚਾਹੀਦਾ ਹੈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਸੜਕੀ ਰਸਤੇ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ : Jalandhar Lok Sabha by-election: ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਮੰਗਲਵਾਰ ਨੂੰ 11 ਨਾਮਜ਼ਦਗੀਆਂ ਦਾਖਲ

ਪਪਲਪ੍ਰੀਤ ਦਾ ਪਰਿਵਾਰ ਹੋਇਆ ਰਵਾਨਾ : 7 ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਸਜੀਪੀਸੀ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ। ਜਦਕਿ ਪਪਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਸਵੇਰੇ ਹੀ ਡਿਬਰੂਗੜ੍ਹ ਲਈ ਰਵਾਨਾ ਹੋ ਗਏ ਹਨ। ਇੰਨਾ ਹੀ ਨਹੀਂ ਅਦਾਕਾਰ ਅਤੇ ਅੰਮ੍ਰਿਤਪਾਲ ਸਿੰਘ ਦੇ ਫਾਈਨਾਂਸਰ ਦਲਜੀਤ ਕਲਸੀ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਡਿਬਰੂਗੜ੍ਹ ਜੇਲ੍ਹ ਜਾਣ ਦੀ ਗੱਲ ਆਖੀ। ਜਿਸ ਲਈ ਉਹ ਵੀਰਵਾਰ ਸਵੇਰੇ ਦਿੱਲੀ ਸਥਿਤ ਆਪਣੇ ਘਰ ਤੋਂ ਸਿੱਧਾ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆਉਣਗੇ। ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਨੇ ਵਾਢੀ ਦਾ ਕਾਰਨ ਦੱਸ ਕੇ ਜਾਣ ਤੋਂ ਮਨ੍ਹਾ ਕੀਤਾ ਹੈ ਉਨ੍ਹਾਂ ਲਈ ਕਮੇਟੀ ਵੱਲੋਂ ਨਵੀਂ ਸਮਾਂ ਸਾਰਨੀ ਉਲੀਕ ਕੇ ਪਰਿਵਾਰਾਂ ਨੂੰ ਜਾਣੂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : Halwara Airport Credit War: ਕੌਮਾਂਤਰੀ ਏਅਰਪੋਰਟ ਹਲਵਾਰਾ ਨੂੰ ਲੈ ਕੇ ਰਾਜਨੀਤੀ ਪਾਰਟੀਆਂ ਵਿਚਕਾਰ ਕ੍ਰੈਡਿਟ ਵਾਰ ਸ਼ੁਰੂ, ਸਾਧੇ ਇੱਕ ਦੂਜੇ 'ਤੇ ਨਿਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.