ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂੱਲੋ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਤੋਂ ਦੋ ਦਿਨ ਬਾਅਦ ਵੀਰਵਾਰ ਨੂੰ ਸਮੁੱਚੀ ਪੰਜਾਬ ਕੈਬਨਿਟ ਨੇ ਵੀ ਉਨ੍ਹਾਂ ਦੀਆਂ ‘ਪਾਰਟੀ ਵਿਰੋਧੀ ਅਤੇ ਸਰਕਾਰ ਵਿਰੋਧੀ’ ਗਤੀਵਿਧੀਆਂ ਲਈ ਤੁਰੰਤ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਘੋਰ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਹੈ।
ਰਾਜ ਸਭਾ ਦੇ ਦੋ ਸੰਸਦ ਮੈਂਬਰਾਂ 'ਤੇ ਹਾਈ ਕਮਾਂਡ ਵਲੋਂ ਉਨ੍ਹਾਂ ਖਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ, ਕੈਬਨਿਟ ਮੰਤਰੀਆਂ ਨੇ ਕਿਹਾ ਕਿ ਬਾਜਵਾ ਅਤੇ ਦੂੱਲੋ ਨੇ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈਕੇ ਆਪਣੀ ਹੀ ਸੂਬਾ ਸਰਕਾਰ 'ਤੇ ਹਮਲਾ ਕੀਤਾ।
ਮੰਤਰੀਆਂ ਨੇ ਇੱਕ ਸਾਂਝੇ ਬਿਆਨ ਵਿੱਚ, ਦੋਵਾਂ ਸੰਸਦ ਮੈਂਬਰਾਂ ਉੱਤੇ ਤੁਰੰਤ ਪ੍ਰਭਾਵ ਤੇ ਐਕਸ਼ਨ ਲੈਣ ਦੀ ਗੱਲ ਆਖੀ ਹੈ। ਮੰਤਰੀਆਂ ਨੇ ਕਿਹਾ ਕਿ ਇਹ ਲੋਕਤੰਤਰੀ ਪ੍ਰਣਾਲੀਆਂ ਅਤੇ ਸੰਸਥਾਵਾਂ ਦਾ ਕੰਮ ਕਰਨ ਦਾ ਢੰਗ ਨਹੀਂ ਹੈ। ਮੰਤਰੀਆਂ ਨੇ ਕਿਹਾ ਕਿ ਸੀਬੀਆਈ ਜਾਂਚ ਦੀ ਲੋੜ ਉਦੋਂ ਹੋਣੀ ਸੀ ਜੇ ਪੁਲਿਸ ਸਪੁਰਦਗੀ ਕਰਨ ਵਿੱਚ ਅਸਫਲ ਰਹਿੰਦੀ। ਇਹੋ ਜਿਹੇ ਮਾਮਲੇ ਸੂਬੇ ਦੀ ਪੁਲਿਸ ਹੱਲ ਕਰਦੀ ਹੈ। ਪੂਰਾ ਸੂਬਾ ਗਵਾਹ ਕਿ ਸੀਬੀਆਈ ਨੂੰ ਸਫ਼ਲਤਾ ਨਹੀਂ ਮਿਲੀ। ਮੰਤਰੀਆਂ ਨੇ ਕਿਹਾ ਕਿ ਕਤਲੇਆਮ ਦੇ ਮਾਮਲੇ ਵੀ ਸੀਬੀਆਈ ਵਲੋਂ ਨਹੀਂ ਪੁਲਿਸ ਵਲੋਂ ਸੁਲਝਾਏ ਗਏ ਸੀ। ਮੰਤਰੀਆਂ ਨੇ ਪੰਜਾਬ ਪੁਲਿਸ ਦੀ ਪੂਰੀ ਸਮਰੱਥਾ ਤੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਸ਼ਰਾਬ ਕਾਂਡ ਦੇ ਹਰ ਦੋਸ਼ੀ ਵਿਅਕਤੀ ਨੂੰ ਪੁਲਿਸ ਜਲਦ ਫੜ ਲਵੇਗੀ।
ਮੰਤਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੀਬੀਆਈ ਜਾਂਚ ਦੀ ਸਿਫਾਰਸ਼ ਕਰਨ ਜਾਂ ਨਾ ਕਰਨ ਦਾ ਫੈਸਲਾ ਸੂਬਾ ਸਰਕਾਰ 'ਤੇ ਨਿਰਭਰ ਕਰਦਾ ਹੈ, ਨਾ ਕਿ 2 ਸੰਸਦ ਮੈਂਬਰਾਂ, ਜਿਹੜੇ ਸੰਸਦ ਵਿਚ ਪੰਜਾਬ ਦੇ ਹਿੱਤਾਂ ਦੀ ਸਹੀ ਪ੍ਰਤੀਨਿਧਤਾ ਕਰਨ ਵਿੱਚ ਵੀ ਅਸਮਰੱਥ ਹਨ। ਮੰਤਰੀਆਂ ਨੇ ਇਸ਼ਾਰਾ ਕੀਤਾ ਕਿ ਸੰਸਦ ਮੈਂਬਰ ਦਾ ਕੰਮ ਕਰਨ ਦੀ ਬਜਾਏ ਬਾਜਵਾ ਅਤੇ ਦੂੱਲੋ ਦੋਵੇਂ ਆਪਣੀ ਹੀ ਸਰਕਾਰ ਨੂੰ ਅਸਥਿਰ ਕਰਨ ਦੇ ਇਰਾਦੇ ਨਾਲ ਲਗਦੇ ਹਨ। ਜਾਂ ਤਾਂ ਸੱਤਾ ਦੇ ਲਾਲਚ ਕਾਰਨ ਜਾਂ ਪੰਜਾਬ ਵਿੱਚ ਕਾਂਗਰਸ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਪਾਰਟੀ ਲਈ ਕਿਸੇ ਕੰਮ ਦੇ ਨਹੀਂ ਹੈ ਅਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ।
ਇਸ ਤੋਂ ਵੀ ਜ਼ਿਆਦਾ ਅਸਵੀਕਾਰਨਯੋਗ ਗੱਲ ਇਹ ਸੀ ਕਿ ਦੂਰ ਤੋਂ ਮੁਆਫੀ ਮੰਗਣ ਦੀ ਬਜਾਏ ਇਹ ਸੰਸਦ ਮੈਂਬਰ ਲਗਾਤਾਰ ਅਪਰਾਧ ਕਰਦੇ ਰਹੇ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਨਿੱਜੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁੱਛਿਆ ਕਿ ਕਿਸੇ ਰਾਜ ਦੇ ਪਾਰਟੀ ਸੰਸਦ ਮੈਂਬਰ ਆਪਣੀ ਰਾਜ ਇਕਾਈ ਦੇ ਮੁੱਖੀ ਦੀ ਖੁੱਲ੍ਹੇਆਮ ਆਲੋਚਨਾ ਸਕਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਇੱਕ ਮਜ਼ਬੂਤ ਲੀਡਰਸ਼ਿਪ ਹੈ ਅਤੇ ਉਨ੍ਹਾਂ ਨੂੰ ਅਨੁਸ਼ਾਸਨਹੀਨ ਮੈਂਬਰਾਂ ਦੀ ਲੋੜ ਨਹੀਂ ਹੈ।