ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ (Sahibzada Baba Fateh Singh) ਦਾ ਜਨਮ 14 ਦਸੰਬਰ 1699 ਈ: 'ਚ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪਣੇ ਪਰਿਵਾਰ ਸਮੇਤ ਬਾਬਾ ਫਤਹਿ ਸਿੰਘ ਦਾ ਬਚਪਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਤੀਤ ਹੋ ਰਿਹਾ ਸੀ, ਪਰ ਬਹੁਤ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਵੱਡੇ ਸਾਕਿਆਂ ਦਾ ਸਾਹਮਣਾ ਪਰਿਵਾਰ ਦੇ ਨਾਲ ਕਰਨਾ ਪਿਆ।
ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੰਦਪੁਰ ਸਾਹਿਬ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਜੀ ਦੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ, ਸਿੰਘਾਂ ਦੇ ਜਥੇ ਨਾਲੋਂ ਨਿੱਖੜ ਗਏ। ਰਸੋਈਆ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਆਇਆ। ਮਾਤਾ ਗੁਜਰੀ ਜੀ ਕੋਲ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਉਹ ਬੇਈਮਾਨ ਹੋ ਗਿਆ। ਉਹ ਇੰਨ੍ਹਾਂ ਨੂੰ ਫੜ੍ਹਾ ਕੇ ਸੂਬਾ ਏ ਸਰਹੰਦ ਕੋਲੋਂ ਇਨਾਮ ਲੈਣਾ ਚਾਹੁੰਦਾ ਸੀ।
-
ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ…ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ… pic.twitter.com/Q1qOuyOGXp
— Bhagwant Mann (@BhagwantMann) December 14, 2023 " class="align-text-top noRightClick twitterSection" data="
">ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ…ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ… pic.twitter.com/Q1qOuyOGXp
— Bhagwant Mann (@BhagwantMann) December 14, 2023ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ…ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ… pic.twitter.com/Q1qOuyOGXp
— Bhagwant Mann (@BhagwantMann) December 14, 2023
ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ…ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਲਾਸਾਨੀ ਸ਼ਹਾਦਤ: ਦੂਜੇ ਦਿਨ ਸੂਬੇ ਦੇ ਹੁਕਮ ਉੱਤੇ ਸਿਪਾਹੀ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਫੜ ਕੇ ਲਏ ਗਏ ਅਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ 'ਚ ਕੈਦ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਾਰੀ ਰਾਤ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਮਹਿਰਾ ਨੇ, ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਤੱਕ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਿਹਰੀ 'ਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਅਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਉਨ੍ਹਾਂ ਦੀ ਮਾਸੂਮੀਅਤ 'ਤੇ ਦਿਲ ਪਸੀਜ ਜਾਣ ਕਾਰਣ ਕਾਜ਼ੀ ਨੇ ਕਿਹਾ ਕਿ ਇਸਲਾਮ ਬੱਚਿਆਂ 'ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਨੇ ਉਨ੍ਹਾਂ ਨੂੰ“'ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ' ਦੱਸਦਿਆਂ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਨ੍ਹਾਂ ਨੂੰ ਜੀਉਂਦੇ ਹੀ ਨੀਹਾਂ 'ਚ ਚਿਣਵਾ ਦਿੱਤਾ ਗਿਆ। ਕੰਧ ਦੇ ਢਹਿ ਜਾਣ 'ਤੇ ਉਨ੍ਹਾਂ ਦੇ ਸਿਰ ਤਲਵਾਰ ਨਾਲ ਧੜਾਂ ਤੋਂ ਜੁੱਦਾ ਕਰ ਦਿੱਤੇ ਗਏ। ਉਸ ਵਕਤ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ। ਏਨੀ ਛੋਟੀ ਉਮਰ 'ਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਉਹ ਸੂਝ-ਬੂਝ ਸੀ, ਜਿਸ ਨਾਲ ਇੱਕ ਕੌਮ ਦਾ ਸਿਰ ਉੱਚਾ ਹੋ ਸਕੇ।
-
ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ! pic.twitter.com/AEJUz9kHRb
— AAP Punjab (@AAPPunjab) December 14, 2023 " class="align-text-top noRightClick twitterSection" data="
">ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ! pic.twitter.com/AEJUz9kHRb
— AAP Punjab (@AAPPunjab) December 14, 2023ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ! pic.twitter.com/AEJUz9kHRb
— AAP Punjab (@AAPPunjab) December 14, 2023
ਸਿੱਖ ਕੌਮ ਦੇ ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ..ਪੰਜਾਬ ਸਰਕਾਰ
-
ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਅਦੁੱਤੀ ਮਿਸਾਲ ਸਿਰਜਣ ਵਾਲੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਬਾਬਾ ਫ਼ਤਹਿ ਸਿੰਘ ਜੀ ਦਾ ਦਲੇਰ ਸਾਹਸ, ਨਿਡਰ ਸੋਚ, ਸਿੱਖੀ ਪ੍ਰੇਮ ਤੇ ਬੁਲੰਦ ਹੌਂਸਲਾ ਸਮੁੱਚੀ ਸਿੱਖ ਕੌਮ ਲਈ ਰਾਹ-ਦਸੇਰਾ… pic.twitter.com/uUfuMJ5usk
— Shiromani Akali Dal (@Akali_Dal_) December 14, 2023 " class="align-text-top noRightClick twitterSection" data="
">ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਅਦੁੱਤੀ ਮਿਸਾਲ ਸਿਰਜਣ ਵਾਲੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਬਾਬਾ ਫ਼ਤਹਿ ਸਿੰਘ ਜੀ ਦਾ ਦਲੇਰ ਸਾਹਸ, ਨਿਡਰ ਸੋਚ, ਸਿੱਖੀ ਪ੍ਰੇਮ ਤੇ ਬੁਲੰਦ ਹੌਂਸਲਾ ਸਮੁੱਚੀ ਸਿੱਖ ਕੌਮ ਲਈ ਰਾਹ-ਦਸੇਰਾ… pic.twitter.com/uUfuMJ5usk
— Shiromani Akali Dal (@Akali_Dal_) December 14, 2023ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਅਦੁੱਤੀ ਮਿਸਾਲ ਸਿਰਜਣ ਵਾਲੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਬਾਬਾ ਫ਼ਤਹਿ ਸਿੰਘ ਜੀ ਦਾ ਦਲੇਰ ਸਾਹਸ, ਨਿਡਰ ਸੋਚ, ਸਿੱਖੀ ਪ੍ਰੇਮ ਤੇ ਬੁਲੰਦ ਹੌਂਸਲਾ ਸਮੁੱਚੀ ਸਿੱਖ ਕੌਮ ਲਈ ਰਾਹ-ਦਸੇਰਾ… pic.twitter.com/uUfuMJ5usk
— Shiromani Akali Dal (@Akali_Dal_) December 14, 2023
ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਅਦੁੱਤੀ ਮਿਸਾਲ ਸਿਰਜਣ ਵਾਲੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਬਾਬਾ ਫ਼ਤਹਿ ਸਿੰਘ ਜੀ ਦਾ ਦਲੇਰ ਸਾਹਸ, ਨਿਡਰ ਸੋਚ, ਸਿੱਖੀ ਪ੍ਰੇਮ ਤੇ ਬੁਲੰਦ ਹੌਂਸਲਾ ਸਮੁੱਚੀ ਸਿੱਖ ਕੌਮ ਲਈ ਰਾਹ-ਦਸੇਰਾ ਹਨ।...ਸ਼੍ਰੋਮਣੀ ਅਕਾਲੀ ਦਲ
- Daily Hukamnama 14 December: ੨੯ ਮੱਘਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- Aaj Da Panchang 14 December: ਨਵੀਂ ਯੋਜਨਾ ਸ਼ੁਰੂ ਕਰਨ ਲਈ ਅੱਜ ਚੰਗਾ ਦਿਨ, ਜਾਣੋ ਅੱਜ ਦਾ ਪੰਚਾਂਗ
- Deep Utsav In UP: ਵਿਸ਼ਵਨਾਥ ਮੰਦਰ 'ਚ ਮਨਾਈ ਗਈ 'ਦੀਪਾਵਲੀ', ਤਸਵੀਰਾਂ ਤੋਂ ਨਹੀਂ ਹਟੇਗੀ ਨਜ਼ਰ
ਸਾਬਕਾ ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh ) ਨੇ ਨਾਨਕ ਨਾਮ ਲੇਵਾ ਸੰਗਤ ਨੂੰ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਧਾਈਆਂ ਦਿੱਤੀਆਂ ਹਨ। ਨਾਲ ਹੀ ਉਨ੍ਹਾਂ ਬਾਬਾ ਫਤਹਿ ਸਿੰਘ ਜੀ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕਰਦਿਆਂ ਨਿੱਕੀ ਉਮਰੇ ਸਹਿਣ ਕੀਤੇ ਗਏ ਵੱਡੇ ਸਾਕੇ ਦੀ ਵੀ ਗੱਲ ਕੀਤੀ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।