ETV Bharat / state

ਪੰਜਾਬ ਅਤੇ ਪੰਥ ਬੈਚੇਨ ਵਾਲੇ ਬਿਆਨ ਦੇ ਕੀ ਮਾਇਨੇ? ਕੀ ਭਾਜਪਾ ਪੰਜਾਬ ਵਿਚ ਪੰਥਕ ਮੁੱਦਿਆਂ ਨੂੰ ਬਣਾਉਣਾ ਚਾਹੁੰਦੀ ਹੈ ਅਧਾਰ, ਦੇਖੋ ਖਾਸ ਰਿਪੋਰਟ

ਪਿਛਲੇ ਦਿਨੀਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਥ ਅਤੇ ਪੰਜਾਬ ਬੈਚੇਨ ਹਨ। ਇਸ ਦੌਰਾਨ ਉਨ੍ਹਾਂ ਸੀਐੱਮ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਿੱਧੇ ਤੌਰ ਉੱਤੇ ਨਿਸ਼ਾਨੇ 'ਤੇ ਲਿਆ। ਜਿਸ ਤੋਂ ਬਾਅਦ ਜਾਖੜ ਦੇ ਇਸ ਬਿਆਨ 'ਤੇ ਪੰਜਾਬ ਦੀ ਸਿਆਸਤ 'ਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਦੇਖੋ ਰਿਪੋਰਟ....

ਪੰਜਾਬ ਅਤੇ ਪੰਥ ਬੈਚੇਨ ਵਾਲੇ ਬਿਆਨ ਦੇ ਕੀ ਮਾਇਨੇ

author img

By ETV Bharat Punjabi Team

Published : Aug 23, 2023, 2:15 PM IST

Updated : Aug 24, 2023, 2:22 PM IST

ਸੁਨੀਲ ਜਾਖੜ ਦੇ ਬਿਆਨ 'ਤੇ ਸਿਆਸੀ ਮਾਹਿਰ ਦੀ ਰਾਏ

ਚੰਡੀਗੜ੍ਹ: 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਜੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਪੰਜਾਬ ਦੀ ਸਿਆਸਤ ਵਿੱਚ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਨੇ ਪੂਰੀ ਗਰਮੀ ਫੜੀ ਹੋਈ ਹੈ। ਇਸ ਤਰ੍ਹਾਂ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਇਕ ਬਿਆਨ ਨਾਲ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੱਜ ਪੰਜਾਬ ਅਤੇ ਪੰਥ ਦੋਵੇਂ ਹੀ ਬੈਚੇਨ ਹਨ। ਪੰਜਾਬ 'ਚ ਕਈ ਨਕਲੀ ਸਿੱਖ ਘੁੰਮ ਰਹੇ ਹਨ, ਜਿਹਨਾਂ ਦੀ ਪਛਾਣ ਕਰਨੀ ਹੋਵੇਗੀ।

ਪੰਥਕ ਮੁੱਦਿਆਂ ਨੂੰ ਬਣਾਇਆ ਜਾ ਰਿਹਾ ਮੋਹਰ: ਸੁਨੀਲ ਜਾਖੜ ਦੇ ਇਸ ਬਿਆਨ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਜਾਖੜ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਸਿੱਧਾ ਨਿਸ਼ਾਨਾ ਸਾਧਿਆ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਵਾਲ ਤਾਂ ਇਹ ਵੀ ਹੈ ਕਿ ਕਿਤੇ ਭਾਜਪਾ ਪੰਜਾਬ ਦੀ ਸਿਆਸਤ ਵਿਚ ਪੰਥਕ ਮੁੱਦਿਆਂ ਦੇ ਜ਼ਰੀਏ ਆਪਣਾ ਸਿਆਸੀ ਆਧਾਰ ਤਾਂ ਨਹੀਂ ਕਾਇਮ ਕਰਨਾ ਚਾਹੁੰਦੀ ? ਜਿਸ ਦੇ ਚੱਲਦੇ ਸੁਨੀਲ ਜਾਖੜ ਨੇ ਅਜਿਹਾ ਬਿਆਨ ਦਿੱਤਾ ਹੈ।

discussion in politics
ਸੀਨੀਅਰ ਪੱਤਰਕਾਰ ਦੀ ਰਾਏ

ਪੰਜਾਬ 'ਚ ਸਿਆਸੀ ਅਕਸ ਤਲਾਸ਼ ਰਹੀ ਭਾਜਪਾ: ਅਗਾਮੀ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਤਿਆਰੀਆਂ ਵਿੱਚ ਲੱਗੀਆਂ ਹਨ। ਪੰਜਾਬ 'ਚ ਸਥਾਨਕ ਸਰਕਾਰਾਂ ਲਈ ਵੀ ਚੋਣਾਂ ਹੋਣੀਆਂ ਹਨ ਪਰ ਭਾਜਪਾ ਦਾ ਪੰਜਾਬ ਵਿਚ ਮੁੱਖ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਦਾ ਹੈ। ਭਾਜਪਾ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਹੈ। ਇਹੀ ਕਾਰਨ ਹੈ ਕਿ ਪੁਰਾਣੇ ਸਿਆਸਤਦਾਨ ਅਤੇ ਕਾਂਗਰਸ ਤੋਂ ਹਤਾਸ਼ ਨਿਰਾਸ਼ ਲੀਡਰਾਂ ਨੂੰ ਭਾਜਪਾ ਆਪਣੇ ਕੁਨਬੇ ਵਿਚ ਸ਼ਾਮਿਲ ਕਰ ਰਹੀ ਹੈ। ਇਹਨਾਂ ਆਗੂਆਂ ਜ਼ਰੀਏ ਪੰਜਾਬ 'ਚ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ। ਪੰਜਾਬ ਵਿਚ ਵਿਚਰਣ ਲਈ ਭਾਜਪਾ ਨੂੰ ਕਿਸੇ ਨਾ ਕਿਸੇ ਮੁੱਦੇ ਦੀ ਲੋੜ ਹੈ। ਇਥੇ ਸਿਆਸਤਦਾਨਾਂ ਵੱਲੋਂ 2-3 ਮੁੱਦੇ ਹਮੇਸ਼ਾ ਉਭਾਰੇ ਜਾਂਦੇ ਹਨ ਜਿਹਨਾਂ ਵਿਚੋਂ ਪੰਥਕ, ਨਸ਼ੇ ਅਤੇ ਬੇਰੁਜ਼ਗਾਰੀ ਅਹਿਮ ਹਨ। ਭਾਜਪਾ ਦੀ ਰਣਨੀਤੀ ਪੰਜਾਬ 'ਚ ਕਾਫ਼ੀ ਸਮੇਂ ਤੋਂ ਇਹੀ ਚੱਲ ਰਹੀ ਹੈ ਅਤੇ ਚੰਗੇ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ। ਪੰਜਾਬ ਵਿਧਾਨ ਸਭਾ 'ਚ ਗੁਰਦੁਆਰਾ ਸੋਧ ਐਕਟ ਅਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਹੋਏ ਵਿਵਾਦ 'ਤੇ ਵੀ ਭਾਜਪਾ ਪੰਥਕ ਹੋਣ ਦਾ ਸੁਨੇਹਾ ਦੇ ਰਹੀ ਹੈ।

ਸਿੱਖ ਹਿਤੈਸ਼ੀ ਫ਼ੈਸਲਿਆਂ ਨੂੰ ਤਰਜੀਹ ਦੇ ਰਹੀ ਭਾਜਪਾ: ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਹਿਤੈਸ਼ੀ ਫੈਸਲਿਆਂ ਨੂੰ ਤਰਜੀਹ ਦੇਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਜਿਸ 'ਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ, ਸਿੱਖਾਂ ਦਾ ਨਾਂ ਕਾਲੀ ਸੂਚੀ ਵਿਚੋਂ ਹਟਾਉਣ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਵਿਚ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਉਣਾ, ਸਿੱਖ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ ਪਾਰਟੀ ਵਿੱਚ ਵੱਡੇ ਸਿੱਖ ਚਿਹਰਿਆਂ ਨੂੰ ਤਰਜੀਹ ਦੇਣਾ ਵੀ ਪਾਰਟੀ ਨੇ ਆਪਣੇ ਏਜੰਡੇ ਵਿਚ ਸ਼ਾਮਿਲ ਕੀਤਾ ਹੋਇਆ ਹੈ। ਬੀਬੀ ਜਗੀਰ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ।

discussion in politics
ਭਾਜਪਾ ਆਗੂ ਦੀ ਰਾਏ

ਪੰਥਕ ਮੁੱਦਿਆਂ ਰਾਹੀਂ ਭਾਜਪਾ ਪੰਜਾਬ 'ਚ ਬਣਾਉਣਾ ਚਾਹੁੰਦੀ ਆਪਣਾ ਅਧਾਰ ?: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮ ਸਿੰਘ ਚੀਮਾ ਕਹਿੰਦੇ ਹਨ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਮਾਇਨੇ ਬਹੁਤ ਡੂੰਘੇ ਹਨ। ਉਹ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਵਿਚਰ ਰਹੇ ਹਨ ਅਤੇ ਪੰਜਾਬ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਪੰਥ ਨੂੰ ਵੀ ਖ਼ਤਰਾ ਹੈ, ਇਸਦੇ ਵਿਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਸਿੱਖ ਪੰਥ 'ਤੇ ਹਮਲੇ ਹੋ ਰਹੇ ਹਨ, ਸਿੱਖਾਂ ਵਿਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਸਿੱਖ ਪੰਥ ਨੂੰ ਖ਼ਤਰਾ ਹੋਣਾ ਬਿਲਕੁਲ ਸਹੀ ਹੈ।

Last Updated : Aug 24, 2023, 2:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.