ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਇੱਕ ਨਵੰਬਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਡਿਬੇਟ ਦਾ ਸੱਦਾ ਦੇਕੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤੀ ਸੀ ਅਤੇ ਹੁਣ ਇਸ ਤੋਂ ਬਾਅਦ ਲਗਾਤਾਰ ਵਿਰੋਧੀ ਡਿਬੇਟ ਦੇ ਸਥਾਨ ਅਤੇ ਹੋਰ ਮੁੱਦਿਆਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਟਾਰਗੇਟ ਕਰ ਰਹੇ ਨੇ। ਹੁਣ ਪੰਜਾਬ ਭਾਜਪਾ ਪ੍ਰਧਾਨ (Punjab BJP President) ਨੇ ਅਸਿੱਧੇ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਟਾਰਗੇਟ ਕਰਦਿਆਂ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਸਰਕਾਰ ਨੂੰ ਤਿੰਨ ਮੈਂਬਰੀ ਪੈਨਲ ਇਸ ਡਿਬੇਟ ਲਈ ਲਾਉਣ ਦੀ ਸਲਾਹ ਦਿੱਤੀ ਹੈ।
ਇਨ੍ਹਾਂ ਤਿੰਨ ਮੈਂਬਰਾਂ ਦੇ ਪੈਨਲ ਲਈ ਸੁਝਾਏ ਨਾਮ: ਇਸ ਨਵੀਂ ਸ਼ਰਤ ਵਿੱਚ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਬਹਿਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ (Three member panel) ਤਿੰਨ ਮੈਂਬਰੀ ਪੈਨਲ ਲਾਇਆ ਜਾਵੇ। ਇਸ ਪੈਨਲ ਵਿੱਚ ਜਾਖੜ ਨੇ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਅਤੇ ਐੱਚ. ਐੱਸ. ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਦੇ ਨਾਮ ਦਿੱਤੇ ਹਨ।
- Two terrorists of LTE arrested: ਪੰਜਾਬ ਨੂੰ ਤਿਉਹਾਰਾਂ ਦੇ ਸੀਜਨ ਦੌਰਾਨ ਦਹਿਲਾਉਣ ਦੀ ਸਾਜ਼ਿਸ਼ ਨਕਾਮ, ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਭਾਰੀ ਵਿਸਫੋਟਕ ਅਤੇ ਅਸਲਾ ਬਰਾਮਦ
- Leaders Returned to Congress: ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਸਮੇਤ ਦਿੱਗਜ ਆਗੂਆਂ ਦੀ ਕਾਂਗਰਸ 'ਚ ਮੁੜ ਵਾਪਸੀ, LOP ਪ੍ਰਤਾਪ ਬਾਜਵਾ ਨੇ ਕੀਤਾ ਸੁਆਗਤ
- Sheller Owners on Strike: ਝੋਨੇ ਦੇ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ 6 ਹਜ਼ਾਰ ਸ਼ੈਲਰ ਮਾਲਕ ਗਏ ਹੜਤਾਲ 'ਤੇ, ਕੇਂਦਰ ਦੀਆਂ ਸ਼ਰਤਾਂ ਤੋਂ ਹਨ ਨਰਾਜ਼
-
Given the profound significance of issues at hand, and to ensure that the self-seeking AAP Leadership does not turn prestigious PAU into a theatre of absurd, I propose a 3-member panel including
— Sunil Jakhar (@sunilkjakhar) October 14, 2023 " class="align-text-top noRightClick twitterSection" data="
1.Former MP Dr. Dharamvira Gandhi ji,
2.Former MLA Harvinder Singh Phoolka ji…
">Given the profound significance of issues at hand, and to ensure that the self-seeking AAP Leadership does not turn prestigious PAU into a theatre of absurd, I propose a 3-member panel including
— Sunil Jakhar (@sunilkjakhar) October 14, 2023
1.Former MP Dr. Dharamvira Gandhi ji,
2.Former MLA Harvinder Singh Phoolka ji…Given the profound significance of issues at hand, and to ensure that the self-seeking AAP Leadership does not turn prestigious PAU into a theatre of absurd, I propose a 3-member panel including
— Sunil Jakhar (@sunilkjakhar) October 14, 2023
1.Former MP Dr. Dharamvira Gandhi ji,
2.Former MLA Harvinder Singh Phoolka ji…
ਮੌਜੂਦ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ, ਅਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ-ਇੱਛਤ 'ਆਪ' ਲੀਡਰਸ਼ਿਪ ਵੱਕਾਰੀ ਪੀਏਯੂ ਨੂੰ ਬੇਤੁਕੇ ਥੀਏਟਰ ਵਿੱਚ ਨਾ ਬਦਲੇ, ਮੈਂ ਇੱਕ 3-ਮੈਂਬਰੀ ਪੈਨਲ ਦਾ ਪ੍ਰਸਤਾਵ ਕਰਦਾ ਹਾਂ ਜਿਸ ਵਿੱਚ 1.ਸਾਬਕਾ ਸਾਂਸਦ ਡਾ.ਧਰਮਵੀਰ ਗਾਂਧੀ ਜੀ, 2.ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਜੀ ਅਤੇ 3.ਸਾਬਕਾ ਵਿਧਾਇਕ ਕੰਵਰ ਸੰਧੂ ਜੀ, ਬਹਿਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ। ਸਾਰੀਆਂ 3 ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਇਮਾਨਦਾਰੀ ਰੱਖਦੀਆਂ ਹਨ ਅਤੇ ਜਿਵੇਂ ਕਿ ਪੰਜਾਬ ਦੇ ਹਿੱਤਾਂ ਲਈ ਉਹਨਾਂ ਦੀ ਚਿੰਤਾ ਜਾਣੀ ਜਾਂਦੀ ਹੈ, ਮੈਂ ਉਹਨਾਂ ਦੀ ਸਹਿਮਤੀ ਲਏ ਬਿਨਾਂ ਉਹਨਾਂ ਦੇ ਨਾਮ ਪ੍ਰਸਤਾਵਿਤ ਕਰਨ ਦੀ ਅਜ਼ਾਦੀ ਲੈ ਲਈ ਹੈ - (ਮੈਂ ਇਸ ਲਈ ਮੁਆਫੀ ਚਾਹੁੰਦਾ ਹਾਂ)। ਜੇਕਰ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਬਹਿਸ ਨਿਸ਼ਚਿਤ ਤੌਰ 'ਤੇ ਵਧੇਰੇ ਅਮੀਰ ਅਤੇ ਮਜ਼ਬੂਤ ਹੋਵੇਗੀ। - ਸੁਨੀਲ ਜਾਖੜ,ਪ੍ਰਧਾਨ ,ਪੰਜਾਬ ਭਾਜਪਾ