ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਪਟਿਆਲਾ 'ਚ 10 ਬੈੱਡਾਂ ਵਾਲੇ ਆਈਸੀਯੂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੋਂ ਕਰਵਾਇਆ ਗਿਆ। ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ 'ਤੇ ਤੰਜ ਕੱਸੇ ਜਾ ਰਹੇ ਹਨ। ਇਸੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ।
ਕੀ ਭਗਵੰਤ ਮਾਨ ਮੁੱਖ ਮੰਤਰੀ ਨਹੀਂ: ਮੀਡੀਆ ਦੇ ਮੁਖਾਬਿਤ ਹੁੰਦੇ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ 'ਚ ਚਾਹੇ ਇੱਕ ਕਮਰੇ ਦਾ ਉਦਘਾਟਨ ਹੋਵੇ ਜਾਂ ਫਿਰ ਸਕੂਲ ਨੂੰ ਸਿਰਫ਼ ਰੰਗ-ਰੋਗਨ ਕਰਕੇ ਸਕੂਲ ਆਫ਼ ਐਂਮੀਨੈਸ ਬਣਾਉਣ ਦੀ ਗੱਲ ਹੋਵੇ ਤਾਂ ਕੇਜਰੀਵਾਲ ਨੂੰ ਉਦਘਾਟਨ ਕਰਨ ਲਈ ਕਿਉਂ ਬੁਲਾਇਆ ਜਾਂਦਾ ਹੈ? ਕੀ ਭਗਵੰਤ ਮਾਨ ਖੁਦ ਮੁੱਖ ਮੰਤਰੀ ਨਹੀਂ ਜਾਂ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਤੋਂ ਘੱਟ ਸਮਝਦੇ ਹਨ?।
- CM Mann Letter to Governor: ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਪਾਲ ਨੂੰ ਜਵਾਬ, ਕਿਹਾ- 50 ਨਹੀਂ 47 ਹਜ਼ਾਰ ਕਰੋੜ ਦਾ ਕਰਜ਼ਾ, ਪਿਛਲੀਆਂ ਸਰਕਾਰਾਂ ਦਾ ਵਿਆਜ ਕਰ ਰਹੇ ਅਦਾ
- Punjab Government Holidays List: ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਕਾਰੀ ਛੁੱਟੀਆਂ ਦਾ ਐਲਾਨ, ਅਕਤੂਬਰ ਮਹੀਨੇ 11 ਦਿਨ ਬੰਦ ਰਹਿਣਗੇ ਸਕੂਲ
- Congress Protest: ਸੁਖਪਾਲ ਖਹਿਰਾ ਦੇ ਹੱਕ 'ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਬਾਜਵਾ ਬੋਲੇ-ਅਫ਼ਸਰਾਂ ਨੂੰ ਤਰੱਕੀ ਦਾ ਲਾਲਚ ਦੇ ਕੇ ਕਰਵਾਈ ਗ੍ਰਿਫ਼ਤਾਰੀ
ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ: ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ 50000 ਕਰੋੜ ਦੇ ਕਰਜ਼ੇ ਦੇ ਸਵਾਲ ਦਾ ਜਵਾਬ ਤਾਂ ਸਰਕਾਰ ਨੂੰ ਦੇਣਾ ਹੀ ਪਵੇਗਾ, ਭਾਵੇਂ ਕਿ ਵਿੱਤੀ ਮੰਤਰੀ ਹਰਪਾਲ ਚੀਮਾ ਨੇ ਇੱਕ ਬਿਆਨ 'ਚ ਆਖਿਆ ਸੀ ਕਿ ਕਰਜ਼ੇ ਦਾ ਬਹੁਤ ਹਿੱਸਾ ਮੋੜ ਦਿੱਤਾ ਹੈ ਪਰ ਹੁਣ ਵੀ ਕਰਜਾ ਵੱਧ ਕਿਉਂ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ ਅਤੇ 50 ਹਜ਼ਾਰ ਕਰੋੜ ਦਾ ਹਿਸਾਬ ਤਾਂ ਦੇਣਾ ਹੀ ਪਵੇਗਾ।
ਪੰਜਾਬ ਦੀਆਂ ਜੇਲ੍ਹਾਂ 'ਚ ਜਾਂਦੀ ਸ਼ਰਾਬ: ਜਾਖੜ ਵੱਲੋਂ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਉਂਦੇ ਕਿਹਾ ਗਿਆ ਕਿ 'ਆਪ' ਸਰਕਾਰ ਵੱਲੋਂ ਚੰਡੀਗੜ੍ਹ ਤੋਂ ਸ਼ਰਾਬ ਤਸਕਰੀ ਦੀ ਗੱਲ ਆਖੀ ਜਾ ਰਹੀ ਹੈ। ਇਹ ਸਾਰੀ ਸ਼ਰਾਬ ਸਰਕਾਰ ਦੇ ਆਪਣੇ ਅਫ਼ਸਰਾਂ ਜਾਰੀਏ, ਲੀਡਰਾਂ ਅਤੇ ਜੇਲ੍ਹਾਂ 'ਚ ਬੰਦ ਸ਼ਰਾਰਤੀ ਅਨਸਰਾਂ, ਗੈਂਗਸਟਰਾਂ ਤੱਕ ਪਹੁੰਚਾਈ ਜਾਂਦੀ ਹੈ। ਇਸ ਦਾ ਖੁਲਾਸਾ ਸੁਨੀਲ ਜਾਖੜ ਵੱਲੋਂ ਆਉਣ ਵਾਲੇ ਦਿਨਾਂ 'ਚ ਪ੍ਰੈੱਸ ਕਾਨਫਰੰਸ ਕਰਕੇ ਕਰਨ ਦੀ ਗੱਲ ਆਖੀ ਗਈ ਹੈ।