ETV Bharat / state

Sukhbir Badal On INDIA : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਦੀ ਭਾਈਵਾਲੀ ਨੂੰ ਲੈ ਕੇ ਕੀਤਾ ਤਿੱਖਾ ਟਵੀਟ - ਕੇਂਦਰ ਸਰਕਾਰ ਦੇ ਖਿਲਾਫ ਮਹਾਂਗਠਜੋੜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰਾਂ ਦੀ ਬੈਠਕ ਵਿੱਚ ਹੋਈ ਭਾਈਵਾਲੀ ਨੂੰ ਲੈ ਕੇ ਟਵੀਟ ਕੀਤਾ ਹੈ।

Sukhbir Badal's tweet about the grand alliance of opposition parties
Sukhbir Badal On INDIA : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਤੇ ਆਪ ਦੀ ਭਾਈਵਾਲੀ ਨੂੰ ਲੈ ਕੇ ਕੀਤਾ ਤਿੱਖਾ ਟਵੀਟ
author img

By

Published : Jul 19, 2023, 10:04 PM IST

ਚੰਡੀਗੜ੍ਹ ਡੈਸਕ : 2024 ਦੀਆਂ ਚੋਣਾਂ ਨੂੰ ਲੈ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਮਹਾਂਗਠਜੋੜ ਬਣਾਇਆ ਹੈ। ਇਸ ਮਹਾਂਭਾਈਵਾਲੀ ਦੀ ਪੰਜਾਬ ਦੇ ਨਜਰੀਏ ਤੋਂ ਖਾਸੀਅਤ ਇਹ ਵੀ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਇਕ ਦੂਜੇ ਦਾ ਹੱਥ ਫੜਿਆ ਗਿਆ ਹੈ। ਇਸਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੀ ਟਿੱਪਣੀਆਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਟਵੀਟ ਕਰਕੇ ਆਪ ਅਤੇ ਕਾਂਗਰਸ ਉੱਤੇ ਨਿਸ਼ਾਨਾਂ ਲਾਇਆ ਹੈ।

  • PUPPETS AND THEIR PUPPETEERS IN THE #INDIA PUTLI-GHAR:

    With strings pulled from Delhi, these figures filled with straw will be seen performing a puppet dance and disgrace Punjab by bartering away the Punjabis’ vital interests to promote Kejriwal and @RahulGandhi in the rest of… pic.twitter.com/1L0vWDoQGC

    — Sukhbir Singh Badal (@officeofssbadal) July 19, 2023 " class="align-text-top noRightClick twitterSection" data=" ">

ਕੀ ਲਿਖਿਆ ਸੁਖਬੀਰ ਬਾਦਲ ਨੇ : ਸੁਖਬੀਰ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦਿੱਲੀ ਤੋਂ ਖਿੱਚੀਆਂ ਤਾਰਾਂ ਨਾਲ ਤੂੜੀ ਨਾਲ ਭਰੇ ਇਹ ਲੋਕ ਕਠਪੁਤਲੀ ਨਾਚ ਕਰਦੇ ਨਜ਼ਰ ਆਉਣਗੇ ਅਤੇ ਕੇਜਰੀਵਾਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀਆਂ ਦੇ ਅਹਿਮ ਹਿੱਤਾਂ ਨੂੰ ਤੋੜ ਕੇ ਪੰਜਾਬ ਨੂੰ ਬਦਨਾਮ ਕਰਦੇ ਨਜ਼ਰ ਆਉਣਗੇ। ਉਨ੍ਹਾਂ ਲਿਖਿਆ ਕਿ ਕੱਲ੍ਹ ਤੱਕ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਇਨ੍ਹਾਂ ਕਠਪੁਤਲੀਆਂ ਵਿੱਚੋਂ ਕਿਸੇ ਵਿੱਚ ਵੀ ਆਪਣੇ ਕਠਪੁਤਲੀਆਂ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਹੋਵੇਗੀ ਕਿ ਜਦੋਂ ਉਹ ਸ਼੍ਰੋਮਣੀ ਅਕਾਲੀ ਵਿੱਚ ਪੰਜਾਬ ਦੀ ਮਿੱਟੀ ਦੇ ਪੁੱਤਰਾਂ ਵਿਰੁੱਧ ਸਟੇਜ ਸਾਂਝੀ ਕਰਨ ਲਈ ਮਜਬੂਰ ਹੋਣਗੇ ਤਾਂ ਉਹ ਇੱਕ ਦੂਜੇ ਵੱਲ ਅੱਖਾਂ ਵਿੱਚ ਵੀ ਨਹੀਂ ਦੇਖ ਸਕਦੇ।

ਜ਼ਿਕਰਯੋਗ ਹੈ ਕਿ ਬੈਂਗਲੁਰੂ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਸੋਸ਼ਲ ਮੀਡੀਆ ਟੀਮ ਨੂੰ ਕਾਂਗਰਸ ਖ਼ਿਲਾਫ਼ ਟਵੀਟ ਨਾ ਕਰਨ ਅਤੇ ਸੰਜਮੀ ਰੁਖ਼ ਅਪਣਾਉਣ ਲਈ ਕਿਹਾ ਗਿਆ ਹੈ। ਹਾਲਾਂਕਿ ਵਿਰੋਧੀ ਪਾਰਟੀ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੈਂਗਲੁਰੂ 'ਚ ਆਪਣਾ ਸੰਬੋਧਨ ਦਿੱਤਾ ਅਤੇ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਕੇਜਰੀਵਾਲ ਦੇ ਭਾਸ਼ਣ ਨੂੰ ਟਵੀਟ ਕੀਤਾ ਹੈ।

ਭੰਬਲਭੂਸੇ 'ਚ ਸੂਬਾ ਕਾਂਗਰਸ: ਵਿਰੋਧੀ ਪਾਰਟੀਆਂ ਦੇ ਗਠਜੋੜ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਸਕਦੇ ਹਨ ਪਰ ਸੂਬਾ ਪੱਧਰ 'ਤੇ ਕਾਂਗਰਸੀ ਨੇਤਾਵਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ। ਦਿੱਲੀ ਦੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਲੜਾਈ ਆਮ ਆਦਮੀ ਪਾਰਟੀ ਨਾਲ ਹੀ ਹੈ। ਇਸ ਕਾਰਨ ਕਾਂਗਰਸ ਸੱਤਾ ਤੋਂ ਦੂਰ ਹੈ। ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਸ ਕਾਰਨ ਕਾਂਗਰਸ ਦਿੱਲੀ ਦੀ ਸਿਆਸਤ ਵਿੱਚ ਹਾਸ਼ੀਏ ’ਤੇ ਪਹੁੰਚ ਗਈ ਹੈ, ਅੱਜ ਹਾਲਾਤ ਅਜਿਹੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਇਸ ਦਾ ਸਾਥ ਦੇਣਾ ਪਵੇਗਾ। ਨਾ ਤਾਂ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰ ਸਕਣਗੇ ਅਤੇ ਨਾ ਹੀ ਚੋਣ ਪ੍ਰਚਾਰ ਕਰ ਸਕਣਗੇ। ਜਦਕਿ ਹੁਣ ਤੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.