ETV Bharat / state

ਸੁਖਬੀਰ ਬਾਦਲ ਨੇ ਮੋਦੀ ਕੇਂਦਰ ਵੱਲੋਂ ਐਲਾਨੇ ਰਾਹਤ ਪੈਕਜ ਦਾ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਲੋਂ ਐਲਾਨੇ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕਜ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਸ ਨੂੰ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਸਮੇਂ ਸਿਰ ਅਤੇ ਪਹਿਲਾ ਪ੍ਰਭਾਵਸ਼ਾਲੀ ਉਪਰਾਲਾ ਕਰਾਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ
ਸੁਖਬੀਰ ਸਿੰਘ ਬਾਦਲ
author img

By

Published : Mar 26, 2020, 7:31 PM IST

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਲੋਂ ਐਲਾਨੇ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕਜ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਸ ਨੂੰ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਸਮੇਂ ਸਿਰ ਅਤੇ ਪਹਿਲਾ ਪ੍ਰਭਾਵਸ਼ਾਲੀ ਉਪਰਾਲਾ ਕਰਾਰ ਦਿੱਤਾ ਹੈ।

  • SAD president S. Sukhbir Singh Badal wholeheartedly welcomed the Rs 1.80 lakh crore relief package announced by the Shri @narendramodi led NDA govt at the Centre & described it as a timely and effective first initiative to deal with the emerging situation. /1 pic.twitter.com/dHq58Zq449

    — Shiromani Akali Dal (@Akali_Dal_) March 26, 2020 " class="align-text-top noRightClick twitterSection" data=" ">

ਬਾਦਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਦਾ ਸਵਾਗਤ ਕਰਦੇ ਹਾਂ। ਸਾਨੂੰ ਯਕੀਨ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਹੋਰ ਹੇਠਲੇ ਤਬਕੇ ਦੇ ਲੋਕਾਂ ਲਈ ਅਜਿਹੇ ਹੋਰ ਕਦਮਾਂ ਦਾ ਐਲਾਨ ਕਰਨਗੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪ੍ਰਸਾਸ਼ਨ ਪ੍ਰਧਾਨ ਮੰਤਰੀ ਵਰਗੀ ਸੰਵੇਦਨਸ਼ੀਲਤਾ ਅਤੇ ਫੁਰਤੀ ਵਿਖਾਉਂਦੇ ਹੋਏ ਇਹ ਰਾਹਤ ਨੂੰ ਜਲਦੀ ਲੋੜਵੰਦਾਂ ਤੀਕ ਪੁੱਜਦੀ ਕਰੇਗਾ।

ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਯਕੀਨੀ ਬਣਾਉਣ ਲਈ ਅਪੀਲ ਕੀਤੀ ਕਿ ਉਹਨਾਂ ਦੀ ਸਰਕਾਰ ਜਾਂ ਪ੍ਰਸਾਸ਼ਨ ਸਿਆਸੀ ਆਧਾਰ ਉੱਤੇ ਕਿਸੇ ਵੀ ਪੰਜਾਬੀ ਨਾਲ ਵਿਤਕਰਾ ਕਰਨ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਜਨਤਕ ਤੌਰ ਤੇ ਇਹ ਗੱਲ ਕਹਿਣਗੇ ਕਿ ਉਹ ਭਾਰਤ ਸਰਕਾਰ ਦੁਆਰਾ ਦਿੱਤੀ ਇਸ ਮਨੁੱਖੀ ਰਾਹਤ ਨੂੰ ਵੰਡਣ ਸਮੇਂ ਕਿਸੇ ਕਿਸਮ ਦੀ ਸਿਆਸਤ ਨਾ ਕਰਨ।

ਬਾਦਲ ਨੇ ਮੁੱਖ ਮੰਤਰੀ ਨੂੰ ਇਸ ਮੁਸ਼ਕਿਲ ਦੀ ਘੜੀ ਵਿਚ ਪੰਜਾਬੀਆਂ ਦੀ ਮੱਦਦ ਲਈ ਬਰਾਬਰ ਦੀ ਰਾਹਤ ਦਾ ਐਲਾਨ ਕਰਨ ਲਈ ਵੀ ਆਖਿਆ। ਉਹਨਾਂ ਕਿਹਾ ਕਿ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਬਹਾਦਰ ਮੈਡੀਕਲ ਕਰਮੀਆਂ ਦੀ ਮੱਦਦ ਲਈ ਕੀਤੇ ਐਲਾਨੇ ਨੇ ਉਹਨਾਂ ਦੇ ਮਨ ਨੂੰ ਛੂਹ ਲਿਆ ਹੈ। ਉਹਨਾਂ ਕਿਹਾ ਕਿ ਇਹ ਦੇਸ਼ ਡਾਕਟਰਾਂ ਅਤੇ ਨਰਸਾਂ ਦਾ ਸ਼ੁਕਰਗੁਜ਼ਾਰ ਹੈ।

ਉਹਨਾਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਲਈ ਰਾਹਤ ਵਿਚ ਵੱਡਾ ਵਾਧਾ ਕਰਨ, ਕਿਉਂਕਿ ਕਣਕ ਦੀ ਵਾਢੀ ਰੁਕ ਗਈ ਹੈ ਅਤੇ ਸਰਕਾਰ ਦੀ ਮੱਦਦ ਤੋਂ ਬਿਨਾਂ ਕਿਸਾਨਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.