ETV Bharat / state

Foreign students: ਇਕੱਲੇ ਪੰਜਾਬੀ ਹੀ ਨਹੀਂ ਜਾ ਰਹੇ ਸਟੱਡੀ ਵੀਜ਼ੇ 'ਤੇ, ਵਿਦੇਸ਼ੀ ਵੀ ਆ ਰਹੇ ਪੰਜਾਬ ਪੜ੍ਹਨ, ਰਿਪੋਰਟ ਵਿੱਚ ਹੋਇਆ ਦਿਲਚਸਪ ਖੁਲਾਸਾ

author img

By

Published : Feb 17, 2023, 6:01 PM IST

Updated : Feb 17, 2023, 6:56 PM IST

ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਵਿੱਚ ਇਕ ਚੰਗਾ ਸੰਕੇਤ ਦੇਣ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਿਕ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਸੰਦੀਦਾ ਥਾਂ ਬਣ ਰਿਹਾ ਹੈ। ਇਥੇ ਅਰਥਿਕ ਪੱਖੋਂ ਕਮਜ਼ਰੋ ਮੁਲਕਾਂ ਦੇ ਵਿਦਿਆਰਥੀ ਪੜ੍ਹਨ ਆ ਰਹੇ ਹਨ। ਹਾਲਾਂਕਿ ਨਿਜੀ ਵਿਦਿਅਕ ਅਦਾਰੇ ਇਨ੍ਹਾਂ ਦੀ ਪਹਿਲੀ ਪਸੰਦ ਹਨ। ਇਸ ਰਿਪੋਰਟ ਉੱਤੇ ਪੜ੍ਹੋ ਕੀ ਕਹਿੰਦੇ ਹਨ ਸਿੱਖਿਆ ਮਾਹਿਰ...

Studying in colleges and universities of Punjab is becoming the choice of foreign students
Foreign students : ਇਕੱਲੇ ਪੰਜਾਬੀ ਹੀ ਨਹੀਂ ਜਾ ਰਹੇ ਸਟੱਡੀ ਵੀਜ਼ਾ 'ਤੇ, ਵਿਦੇਸ਼ੀ ਵੀ ਆ ਰਹੇ ਪੰਜਾਬ ਪੜ੍ਹਨ, ਰਿਪੋਰਟ ਵਿੱਚ ਹੋਇਆ ਦਿਲਚਸਪ ਖੁਲਾਸਾ

ਚੰਡੀਗੜ੍ਹ: ਪੰਜਾਬ 'ਚੋਂ ਇਕ ਪਾਸੇ ਨੌਜਵਾਨਾਂ ਦਾ ਸਟੱਡੀ ਵੀਜ਼ੇ 'ਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਹੈ, ਤਾਂ ਠੀਕ ਉਸੇ ਥਾਂ ਇਹ ਵੀ ਖਬਰ ਹੈ ਕਿ ਵਿਦੇਸ਼ ਤੋਂ ਵੀ ਵਿੱਦਿਆਰਥੀਆਂ ਪੰਜਾਬ ਪੜ੍ਹਾਈ ਲਈ ਆ ਰਹੇ ਹਨ। ਇਸਦਾ ਖੁਲਾਸਾ ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੀ ਮੰਨੀਏ ਤਾਂ ਪੰਜਾਬ ਭਾਰਤ ਦਾ ਦੂਜਾ ਅਜਿਹਾ ਸੂਬਾ ਹੈ, ਜਿਥੇ ਵੱਡੀ ਗਿਣਤੀ ਵਿਚ ਵਿਦੇਸ਼ੀ ਵਿੱਦਿਆਰਥੀ ਪੜ੍ਹਾਈ ਲਈ ਆ ਰਹੇ ਹਨ। ਇਸਦੇ ਕੀ ਕਾਰਣ ਹਨ, ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਉੱਚ ਸਿੱਖਿਆ ਮਾਹਿਰ ਵਿਨੋਦ ਚੌਧਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ...

ਇੰਨੇ ਵਿਦਿਆਰਥੀ ਆ ਰਹੇ ਪੜ੍ਹਾਈ: ਗੱਲਬਾਤ ਕਰਦਿਆਂ ਪ੍ਰੋਫੈਸਰ ਵਿਨੋਦ ਚੌਧਰੀ ਨੇ ਕਿਹਾ ਕਿ ਪੰਜਾਬ ਵਿਦੇਸ਼ੀ ਵਿੱਦਿਆਰਥੀਆਂ ਲਈ ਪੜ੍ਹਾਈ ਲਈ ਪਸੰਦੀਦਾ ਸੂਬਾ ਬਣਾ ਰਿਹਾ ਹੈ ਇਕ ਅੰਦਾਜੇ ਮੁਤਾਬਿਕ ਕਰੀਬ 5 ਹਜ਼ਾਰ ਵਿਦਿਆਰਥੀ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਵਿਚ ਪੜਾਈ ਕਰਨ ਆ ਰਹੇ ਹਨ। ਪੂਰੇ ਭਾਰਤ ਵਿਚ 50 ਤੋਂ 60 ਹਜ਼ਾਰ ਵਿਦਿਆਰਥੀ ਵਿਦੇਸ਼ਾਂ ਵਿਚੋਂ ਪੜਾਈ ਲਈ ਦਾਖਿਲਾ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਵਿਦੇਸ਼ੀ ਵਿੱਦਿਆਰਥੀਆਂ ਦੀ ਗਿਣਤੀ ਨੂੰ ਬਹੁਤ ਘੱਟ ਦੱਸਿਆ ਹੈ ਕਿਉਂਕਿ ਸਾਡੇ ਦੇਸ਼ ਵਿਚ ਬਹੁਤ ਸਾਰੇ ਵਿੱਦਿਅਕ ਅਦਾਰੇ ਹਨ। ਨਾਲ ਹੀ ਉਨ੍ਹਾਂ ਪੰਜਾਬ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਨੂੰ ਚੰਗਾ ਸੰਕੇਤ ਦੱਸਿਆ ਜੋ ਪੰਜਾਬ ਵਿਚ ਆ ਕੇ ਪੜਾਈ ਕਰਨਾ ਚਾਹੁੰਦੇ ਹਨ।

ਆਰਥਿਕ ਪੱਖੋ ਕਮਜ਼ੋਰ ਵਿਦਿਆਰਥੀ ਆ ਰਹੇ ਪੰਜਾਬ: ਪ੍ਰੋਫੈਸਰ ਵਿਨੋਦ ਨੇ ਕਿਹਾ ਕਿ ਪੰਜਾਬ ਵਿਚ ਪੜਾਈ ਲਈ ਆਉਣ ਵਾਲੇ ਵਿੱਦਿਆਰਥੀ ਜ਼ਿਆਦਾਤਰ ਗਰੀਬ ਦੇਸ਼ਾਂ ਤੋਂ ਆ ਰਹੇ ਹਨ। ਇਹ ਉਨ੍ਹਾਂ ਦੇਸ਼ਾਂ ਤੋਂ ਹਨ ਜਿਹਨਾਂ ਦਾ ਆਰਥਿਕ ਢਾਂਚਾ ਭਾਰਤ ਨਾਲੋਂ ਕਮਜ਼ੋਰ ਹੈ। ਅਫਗਾਨਿਸਤਾਨ, ਮੀਆਂਮਾਰ, ਨੇਪਾਲ, ਦੁਬਈ, ਸੋਮਾਲੀਆ ਅਤੇ ਕੰਬੋਡੀਆ ਵਰਗੇ ਦੇਸ਼ਾਂ ਵਿਚੋਂ ਵਿਦਿਆਰਥੀ ਪਹੁੰਚ ਰਹੇ ਹਨ। ਇਨ੍ਹਾਂ ਵਿੱਦਿਆਰਥੀਆਂ ਦੇ ਇਥੇ ਆਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਵਿਚ ਇਨ੍ਹਾਂ ਲਈ ਪੜਾਈ ਕਾਫ਼ੀ ਸਸਤੀ ਹੁੰਦੀ। ਇਹਨਾਂ ਵਿੱਦਿਆਰਥੀਆਂ ਨੂੰ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਹੈ। ਜੇਕਰ ਸਰਕਾਰ ਇਸ ਪ੍ਰਕਿਰਿਆ ਨੂੰ ਹੋਰ ਵੀ ਸੌਖਾ ਕਰ ਦੇਵੇ ਤਾਂ ਹੋਰ ਵੀ ਹਜ਼ਾਰਾਂ ਹੀ ਵਿਦੇਸ਼ੀ ਵਿੱਦਿਆਰਥੀ ਪੰਜਾਬ ਵਿਚ ਪੜਾਈ ਕਰਨ ਵਾਸਤੇ ਤਿਆਰ ਹਨ।

ਸਰਕਾਰੀ ਅਦਾਰੇ ਕਰਨ ਇਹ ਕੰਮ: ਪੰਜਾਬ ਵਿਚ ਆਉਣ ਵਾਲੇ ਵਿਦੇਸ਼ੀ ਵਿੱਦਿਆਰਥੀਆਂ ਵਿਚੋਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖ਼ਲਾ ਲੈ ਰਹੇ ਹਨ, ਜਿਸਦੇ ਕਾਰਨ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਵਿਨੋਦ ਨੇ ਦੱਸਿਆ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਵਿਦੇਸ਼ਾਂ ਵਿਚ ਵੱਡੀ ਇਸ਼ਤਿਹਾਰਬਾਜ਼ੀ ਕਰਦੇ ਹਨ ਅਤੇ ਵੱਡੇ ਵੱਡੇ ਮੇਲੇ ਲਗਾਉਂਦੇ ਹਨ, ਜਿਹਨਾਂ ਕਰਕੇ ਵਿਦੇਸ਼ੀ ਵਿੱਦਿਆਰਥੀ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਜ਼ਿਆਦਾ ਆਉਂਦੇ ਹਨ। ਸਰਕਾਰੀ ਅਦਾਰਿਆਂ ਵੱਲੋਂ ਨਾ ਤਾਂ ਐਨਾ ਪੈਸਾ ਖਰਚ ਕੀਤਾ ਜਾਂਦਾ ਹੈ ਅਤੇ ਨਾ ਹੀ ਉਸ ਪੱਧਰ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਜ਼ਿਆਦਾਤਰ ਵਿੱਦਿਆਰਥੀ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖਿਲਾ ਲੈਣ ਲਈ ਉਤਸੁਕ ਹੁੰਦੇ ਹਨ ਪਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਅਤੇ ਪ੍ਰਕਿਰਿਆ ਦੀ ਸਮਝ ਨਹੀਂ ਹੁੰਦੀ। ਸਰਕਾਰੀ ਅਦਾਰੇ ਪ੍ਰਾਈਵੇਟ ਦੇ ਮੁਕਾਬਲੇ ਜ਼ਿਆਦਾ ਸਸਤੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵਿੱਦਿਆਰਥੀ ਅਜਿਹੇ ਵੀ ਹਨ, ਜਿਹਨਾਂ ਨੇ ਪ੍ਰਾਈਵੇ ਅਦਾਰਿਆਂ ਵਿਚ ਦਾਖ਼ਲਾ ਲੈਣ ਤੋਂ ਬਾਅਦ ਸਰਕਾਰੀ ਅਦਾਰਿਆਂ ਵਿਚ ਸ਼ਿਫਟ ਕੀਤਾ। ਸਰਕਾਰੀ ਅਦਾਰਿਆਂ ਦੀ ਇਕ ਸਮੱਸਿਆ ਇਹ ਵੀ ਹੈ ਕਿ ਇਥੇ ਅਧਿਆਪਕਾਂ ਦੀ ਕਮੀ ਹੈ ਅਤੇ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਜੇਕਰ ਢਾਂਚੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਹੋਰ ਵੀ ਜ਼ਿਆਦਾ ਵਿੱਦਿਆਰਥੀ ਵਿਦੇਸ਼ਾਂ ਤੋਂ ਪੰਜਾਬ ਆਉਣਗੇ।

ਇਹ ਵੀ ਪੜ੍ਹੋ: Robbery in Punjab National Bank: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਲੁੱਟ, ਰਾਜ ਕੁਮਾਰ ਵੇਰਕਾ ਨੇ ਮੁੱਖ ਮੰਤਰੀ ਤੋਂ ਮੰਗੀਆ ਅਸਤੀਫਾ

ਇਨ੍ਹਾਂ ਦੇਸ਼ਾਂ ਤੋਂ ਆ ਰਹੇ ਵਿਦਿਆਰਥੀ: ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਬਹੁਤ ਸਾਰੇ ਵਿਦੇਸ਼ੀ ਵਿੱਦਿਆਰਥੀ ਹਨ ਜੋਕਿ ਕੈਨੇਡਾ, ਨੇਪਾਲ, ਈਥੋਪੀਆ ਅਤੇ ਥਾਈਲੈਂਡ ਤੋਂ ਹਨ। ਸਭ ਤੋਂ ਜ਼ਿਆਦਾ ਵਿਦਿਆਰਥੀ ਪੀਐਚਡੀ ਕਰਨ ਵਿਚ ਰੂਚੀ ਵਿਖਾਉਂਦੇ ਹਨ। ਹਾਲਾਤ ਜੋ ਵੀ ਹੋਣ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਮਿਆਰ ਕਰਕੇ ਵੀ ਬਹੁਤ ਸਾਰੇ ਵਿੱਦਿਆਰਥੀ ਪੰਜਾਬ ਵਿਚ ਪੜਾਈ ਕਰਨ ਪਹੁੰਚ ਰਹੇ ਹਨ। ਪੰਜਾਬ ਦੇ ਵਿਚ ਅਧਿਆਪਕਾਂ ਅਤੇ ਪ੍ਰੋਫੈਸਰਾਂ ਕੋਲ ਚੰਗੀ ਯੋਗਤਾ ਹੈ ਅਤੇ ਖੋਜ ਦਾ ਤਜਰਬਾ ਹੈ। ਪੰਜਾਬ ਦੇ ਨਾਮੀ ਅਧਿਆਪਕ ਹਨ, ਜਿਹਨਾਂ ਦੀ ਖੋਜ ਅਤੇ ਤਜਰਬਾ ਵਿਦੇਸ਼ਾਂ ਵਿਚ ਵੀ ਜਾਣਿਆ ਜਾਂਦਾ ਹੈ। ਜਿਹਨਾਂ ਵਿੱਦਿਆਰਥੀਆਂ ਨੂੰ ਦਾਖ਼ਲਾ ਲੈਣ ਦਾ ਗਿਆਨ ਹੁੰਦਾ ਹੈ ਉਹ ਸਰਕਾਰੀ ਅਦਾਰਿਆਂ ਵਿਚ ਹੀ ਦਾਖ਼ਲਾ ਲੈਣਾ ਪਸੰਦ ਕਰਦੇ ਹਨ।

ਭਾਰਤੀ ਡਾਇਸਰਪੋਰਾ ਦੀ ਵੀ ਵੱਡੀ ਭੂਮਿਕਾ: ਪ੍ਰੋਫੈਸਰ ਵਿਨੋਦ ਕਹਿੰਦੇ ਹਨ ਕਿ ਭਾਰਤੀ ਡਾਇਸਪੋਰਾ ਦੀ ਵੀ ਇਸ ਵਰਤਾਰੇ ਵਿਚ ਵੱਡੀ ਭੂਮਿਕਾ ਹੈ। ਸਿਰਫ਼ ਗਰੀਬ ਦੇਸ਼ਾਂ ਦੇ ਹੀ ਵਿੱਦਿਆਰਥੀ ਪੰਜਾਬ ਨਹੀਂ ਆਉਣਾ ਚਾਹੁੰਦੇ ਬਲਕਿ ਵਿਕਸਿਤ ਦੇਸ਼ਾਂ ਦੇ ਵਿਦੇਸ਼ਾਂ ਵੀ ਪੰਜਾਬ ਆ ਕੇ ਪੜਾਈ ਕਰਨ ਦਾ ਤਹੱਈਆ ਪ੍ਰਗਟਾ ਰਹੇ ਹਨ। ਰਿਸਰਚ ਲਈ ਬਹੁਤ ਸਾਰੇ ਵਿੱਦਿਆਰਥੀ ਆਏ ਹਨ ਅਤੇ ਆਉਣਾ ਵੀ ਚਾਹੁੰਦੇ ਹਨ। ਵਿਦੇਸ਼ਾਂ ਵਿਚ ਭਾਰਤ ਦਾ ਡਾਰਿਸਪੋਰਾ ਬਹੁਤ ਸ਼ਕਤੀਸ਼ਾਲੀ ਹੈ ਪੂਰੀ ਦੁਨੀਆਂ ਵਿਚ 32 ਮਿਲੀਅਨ ਲੋਕ ਹਨ ਜੋ ਭਾਰਤੀ ਮੂਲ ਦੇ ਹਨ। ਹਰ ਸਾਲ 25 ਲੱਖ ਲੋਕ ਭਾਰਤ ਤੋਂ ਵਿਦੇਸ਼ਾਂ ਵਿਚ ਪ੍ਰਵੇਸ ਕਰਦੇ ਹਨ। ਜਿਨ੍ਹਾਂ ਵਿਚ ਵਿਦੇਸ਼ਾਂ ਅੰਦਰ ਬੈਠੇ ਮਾਂ ਬਾਪ ਵੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਆਪਣੀਆਂ ਜੜਾਂ ਨਾਲ ਜੁੜੇ ਅਤੇ ਆਪਣੇ ਮੁਲਕ ਵਿਚ ਪੜਾਈ ਕਰੇ। ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਤੋਂ ਭਾਰਤ ਦਾ ਪੰਜਾਬ ਪੜਾਈ ਲਈ ਭੇਜਦੇ ਹਨ।

ਸਰਵੇ ਆਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ?: ਦਰਅਸਲ ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਸਾਲ 2020-21 ਦੇ ਅਨੁਸਾਰ ਪੰਜਾਬ ਵਿਚ 6 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਪੜਾਈ ਕਰ ਰਹੇ ਹਨ ਅਤੇ ਇਸ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੋਕਿ ਪੂਰੇ ਭਾਰਤ ਦੀ 13 ਪ੍ਰਤੀਸ਼ਤ ਬਣਦੀ ਹੈ। ਇਸ ਰਿਪੋਰਟ ਦੇ ਅਨੁਸਾਰ ਪੰਜਾਬ ਸਟੱਡੀ ਡੈਸਟੀਨੇਸ਼ਨ ਦੇ ਤੌਰ ਤੇ ਉੱਭਰ ਰਿਹਾ ਹੈ। ਪੰਜਾਬ ਵਿਚ 3500 ਤੋਂ ਜ਼ਿਆਦਾ ਲੜਕੇ ਅਤੇ 1 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਲੜਕੀਆਂ ਪੜਾਈ ਕਰ ਰਹੀਆਂ ਹਨ।

Last Updated : Feb 17, 2023, 6:56 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.