ਚੰਡੀਗੜ੍ਹ: ਪੰਜਾਬ ਦੇ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਸਮੇਂ ਸਮੇਂ ਸਰਵੇਖਣਾਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ ਬਹੁਤੇ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਪੰਜਾਹ ਤੋਂ ਸੱਤਰ ਫ਼ੀਸਦੀ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ੇ ਦੀ ਲਤ ਲੱਗੀ ਹੋਈ।
ਸਮਾਜਿਕ ਜੀਵਨ ਦੇ ਵਿੱਚ ਵਿਚਾਰ ਦਾ ਇੱਕ ਆਮ ਸਾਧਾਰਨ ਬਾਸ਼ਿੰਦਾ ਵੀ ਨਸ਼ਿਆਂ ਤੋਂ ਦੂਰ ਨਹੀਂ ਰਹਿ ਸਕਦਾ ਪਰ ਇਸਦੇ ਪਤੀ ਜਾਗਰੂਕਤਾ ਹੋਣੀ ਜ਼ਰੂਰੀ ਹੈ ਤਾਂ ਕਿ ਨਸ਼ੇ ਤੋਂ ਦੂਰ ਰਿਹਾ ਜਾ ਸਕੇ ਅਤੇ ਜੋ ਇਸ ਦੇ ਦਲਦਲ ਵਿੱਚ ਫਸਿਆ ਹੋਇਆ ਹੈ ਉਹ ਵੀ ਬਾਹਰ ਨਿਕਲ ਸਕੇ ਇਸੇ ਵਿਚਾਰ ਨਾਲ ਅਕਾਦਮਿਕ ਫਾਰਮ ਆਫ ਸਿੱਖ ਸਟੂਡੈਂਟਸ ਦੇ ਵੱਲੋਂ ਛੇਵਾਂ ਦਰਿਆ ਨਸ਼ਾ ਦੇ ਨਾਮ ਨਾਲ ਇਸ ਦੀ ਸਮੱਸਿਆ ਅਤੇ ਹੱਲ ਦੇ ਮੁੱਦੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਆਈਪੀਐਸ ਗੁਰਪ੍ਰੀਤ ਸਿੰਘ ਤੂਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਤੂਰ ਨੇ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੋਣ ਦੇ ਕਾਰਨ ਉਹ ਨਸ਼ੇ ਦੀ ਵੱਲ ਵਧਦੇ ਚਲੇ ਜਾਂਦੇ ਨੇ ਅਤੇ ਇੱਕ ਸਮਾਂ ਅਜਿਹਾ ਆ ਜਾਂਦਾ ਹੈ ਜਦੋਂ ਇਸ ਦੀ ਗ੍ਰਿਫ਼ਤ ਬਾਹਰ ਨਹੀਂ ਆ ਪਾਉਂਦੇ ਇਸ ਵਿੱਚ ਉਨ੍ਹਾਂ ਦਾ ਮਨੋਬਲ ਕੰਮ ਕਰਦਾ ਹੈ ਅਤੇ ਦ੍ਰਿੜ੍ਹ ਸ਼ਕਤੀ ਦੇ ਨਾਲ ਉਹ ਇਨ੍ਹਾਂ ਹਾਲਾਤਾਂ ਤੇ ਵੀ ਕਾਬੂ ਪਾ ਸਕਦੇ ਨੇ ਅਤੇ ਫਿਰ ਤੋਂ ਸਾਧਾਰਨ ਜ਼ਿੰਦਗੀ ਜੀ ਸਕਦੇ ਨੇ ਉਨ੍ਹਾਂ ਦੱਸਿਆ ਕਿ ਉਹ ਜਿੱਥੇ ਵੀ ਰਹਿੰਦੇ ਨੇ ਉੱਥੋਂ ਦਾ ਤਜ਼ੁਰਬਾ ਕਿਤਾਬਾਂ ਜ਼ਰੀਏ ਜਾਹਰ ਕਰਦੇ ਨੇ ਉਨ੍ਹਾਂ ਕਿਹਾ ਸੈਮੀਨਾਰ ਦੇ ਵਿੱਚ ਵੀ ਉਨ੍ਹਾਂ ਨੂੰ ਇਹ ਪ੍ਰਸ਼ਨ ਆਏ ਕਿ ਇਸ ਸੈਮੀਨਾਰ ਦਾ ਵਿਸ਼ਾ ਛੇਵਾਂ ਦਰਿਆ ਨਸ਼ਾ ਨਹੀ ਸੀ ਹੋਣਾ ਚਾਹੀਦਾ ਪਰ ਪੰਜਾਬ ਵਿੱਚ ਜਿਸ ਤਰੀਕੇ ਨਾਲ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੀ ਗ੍ਰਿਫ਼ਤ ਵਿੱਚ ਨਹੀਂ ਉਨ੍ਹਾਂ ਨੂੰ ਇਹ ਵਿਸ਼ਾ ਬਿਲਕੁਲ ਸਹੀ ਲੱਗਾ ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ।
ਆਈ ਪੀ ਐੱਸ ਤੂਰ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਵੀ ਨਸ਼ੇ ਨੂੰ ਰੋਕਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਆਪਣੇ ਇਨ੍ਹਾਂ ਕੰਮ ਵਿੱਚ ਸਫ਼ਲ ਵੀ ਹੋਈ ਹੈ।
ਉੱਥੇ ਹੀ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੀ ਪ੍ਰੋਫੈਸਰ ਜਸਪਾਲ ਕੌਰ ਕੰਗ ਨੇ ਦੱਸਿਆ ਕਿ ਅਜਿਹੇ ਸੈਮੀਨਾਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸੇਧ ਦਿੰਦੇ ਨੇ ਅਤੇ ਜਾਗਰੂਕ ਕਰਦੇ ਨੇ ਜਾਗਰੂਕਤਾ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੇ ਵਧਣ ਤੋਂ ਰੋਕਿਆ ਜਾ ਸਕਦਾ ਹੈ।