ਚੰਡੀਗੜ੍ਹ: ਸਮੁੱਚੇ ਸਿੱਖ ਜਗਤ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ (prakash purab of Sri Guru Gobind Singh Ji) ਰਿਹਾ ਹੈ। ਮਨੁੱਖਤਾ ਲਈ ਪੂਰਾ ਪਰਿਵਾਰ ਵਾਰ ਦੇਣ ਵਾਲੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਹਾਲਾਂਕਿ ਉਨ੍ਹਾਂ ਦਾ ਜਿਆਦਾਤਰ ਜੀਵਨਕਾਲ ਪੰਜਾਬ ਵਿੱਚ ਜੁਲਮਾਂ ਦਾ ਟਾਕਰਾ ਕਰਦਿਆਂ ਨਿਕਲਿਆ ਪਰ ਸ਼ੁਰੂਆਤੀ ਜੀਵਨ ਪਟਨਾ ਸਾਹਿਬ (ਬਿਹਾਰ) ਵਿੱਚ ਬੀਤਿਆ। ਪਟਨਾ ਸਾਹਿਬ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਨਮ ਸਥਲੀ ਹੈ ਤੇ ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਇਥੇ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ (Prakash purab celebrated) ਰਹੇ ਹਨ।
ਪਟਨਾ ਸਾਹਿਬ ਵਿਖੇ ਹੋਇਆ ਸੀ ਜਨਮ: ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਵਜੋਂ ਪਟਨਾ ਸਾਹਿਬ ਜਾਂ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਦਾ ਮੌਜੂਦਾ ਅਸਥਾਨ 1950 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਾਲ ਵੀ ਇੱਥੇ ਹੀ ਬਿਤਾਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੋਣ ਦੇ ਨਾਲ-ਨਾਲ ਪਟਨਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਕਾਰਨ ਵੀ ਸਿੱਖ ਧਰਮ ਵਿੱਚ ਹੋਰ ਮਾਨਤਾ ਮਿਲਦੀ ਹੈ।
ਸ਼ਸਤਰ ਵਿੱਦਿਆ ਦੇ ਧਨੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਸੰਸਕ੍ਰਿਤ ਦੇ ਨਾਲ-ਨਾਲ ਫ਼ਾਰਸੀ ਦੀ ਵੀ ਪੜ੍ਹਾਈ ਕੀਤੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਈ ਭੀਖਣ ਸ਼ਾਹ ਨੇ ਉਸ ਦਿਨ ਚੜ੍ਹਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਉਹ ਇਹ ਜਾਣਨ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਦੇ ਵਾਲੀ ਹਨ ਤਾਂ ਉਹ ਆਪਣੇ ਨਾਲ ਗੁਰੂ ਗੋਬਿੰਦ ਦੇ ਦਰਸ਼ਨਾਂ ਲਈ 2 ਦੁੱਧ ਦੇ ਕੌਲੇ ਲੈ ਗਏ ਅਤੇ ਗੁਰੂ ਸਾਹਿਬ ਅੱਗੇ ਕਰ ਕੇ ਪੁੱਛਿਆ ਕਿ ਤੁਸੀਂ ਕਿਸ ਧਰਮ ਦੇ ਪੈਗੰਬਰ ਹੋ ਤਾਂ ਬਾਲ ਗੋਬਿੰਦ ਜੀ ਨੇ ਦੋਹਾਂ ਕੌਲਿਆਂ ਉੱਤੇ ਹੱਥ ਰੱਖ ਦਿੱਤਾ। ਇਸ ਤੋਂ ਭੀਖਣ ਸ਼ਾਹ ਸਮਝ ਗਏ ਕਿ ਇਹ ਕੋਈ ਆਮ ਅਵਤਾਰ ਨਹੀਂ ਹਨ।
ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ: ਸ਼ਸਤਰ ਵਿੱਦਿਆ ਦੇ ਨਾਲ-ਨਾਲ ਗੁਰੂ ਸਾਹਿਬ ਜੀ ਘੋੜ ਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿੱਚ ਫ਼ਤਿਹ ਕੀਤੀ। ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੂਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ।
19 ਸਾਲ ਦੀ ਉਮਰ ਵਿੱਚ ਪਹਿਲੀ ਜੰਗ: ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਭੰਗਾਣੀ ਦੀ ਜੰਗ 19 ਸਾਲ ਦੀ ਉਮਰ ਵਿੱਚ ਹਿੰਦੂ ਰਾਜੇ ਭੀਮ ਚੰਦ ਅਤੇ ਮੁਗਲ ਸਮਰਾਟ ਫ਼ਤਿਹ ਖ਼ਾਨ ਅਤੇ ਹੋਰ ਪਹਾੜੀਆਂ ਰਾਜਿਆਂ ਵਿਰੁੱਧ ਲੜੀ ਅਤੇ ਉਸ ਜੰਗ ਵਿੱਚ ਫ਼ਤਿਹ ਪ੍ਰਾਪਤ ਕੀਤੀ। ਬੱਸ ਇਸ ਤੋਂ ਉਨ੍ਹਾਂ ਦੀ ਜੰਗਾਂ ਦਾ ਅਤੇ ਫ਼ਤਿਹ ਦਾ ਸਿਲਸਿਲਾ ਜਾਰੀ ਹੀ ਰਿਹਾ ਜਿਸ ਤੋਂ ਸਾਰਾ ਜੱਗ ਜਾਣੂ ਹੈ।
ਖ਼ਾਲਸਾ ਪੰਥ ਦੀ ਸਥਾਪਨਾ: 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਧਰਮ ਦੇ ਫ਼ਰਕ ਨੂੰ ਦੂਰ ਕਰਦਿਆਂ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ।
ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਕਲਮ ਦੇ ਧਨੀ: ਇੱਕ ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਉਹ ਕਲਮ ਦੇ ਵੀ ਧਨੀ ਸਨ। ਉਨ੍ਹਾਂ ਨੇ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਨ੍ਹਾਂ ਨੂੰ ਸੰਸਕ੍ਰਿਤ, ਬ੍ਰਜ, ਉਰਦੂ, ਹਿੰਦੀ, ਗੁਰਮੁੱਖੀ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਗਿਆਨ ਸੀ। ਜਦੋਂ ਧੀਰ-ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹ ਜ਼ੁਬਾਨੀ ਆਦਿ ਗ੍ਰੰਥ ਸਾਹਿਬ ਜਾ ਉਤਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ। ਇਸਤੋਂ ਇਲਾਵਾ ਗੁਰੂ ਸਾਹਿਬ ਜੀ ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਭ ਤੋਂ ਉੱਤਮ ਜ਼ਫ਼ਰਨਾਮਾ ਜੋ ਕਿ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਦੀ ਰਚਨਾ ਕੀਤੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ: ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਛੋਟੀ ਹੀ ਰਹੀ, ਪਰ ਉਨ੍ਹਾਂ ਦੀ ਜਿੰਦਗੀ ਘਟਨਾਵਾਂ ਭਰਪੂਰ ਹੈ। ਮਜ਼ਲੂਮਾਂ ਅਤੇ ਗ਼ਰੀਬਾਂ ਦੀ ਰੱਖਿਆ ਲਈ ਮੁਗ਼ਲ ਸਾਮਰਾਜ ਦਾ ਖ਼ਾਤਮਾ ਜ਼ਰੂਰੀ ਸੀ। ਮੁਗਲ ਸਾਮਰਾਜ ਦੇ ਖ਼ਾਤਮੇ ਲਈ ਗੁਰੂ ਸਾਹਿਬ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਵਾਏ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਮਾਧੋ ਦਾਸ ਬੈਰਾਗੀ ਨੂੰ ਬਣਾਇਆ ਬੰਦਾ ਸਿੰਘ ਬਹਾਦਰ: ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮੁਗਲਾਂ ਨਾਲ-ਨਾਲ ਲੜਦੇ-ਲੜਦੇ ਮਹਾਂਰਾਸ਼ਟਰ ਦੇ ਨਾਂਦੇੜ ਵੱਲ ਕੂਚ ਕਰ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹਜ਼ੂਰ ਸਾਹਿਬ ਸਥਿਤ ਹੈ। ਇਸੇ ਸਫ਼ਰ ਦੌਰਾਨ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨਾਂਅ ਦੇ ਸਾਧ ਨੂੰ ਗੁਰੂ ਕਾ ਖਾਲਸਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਦੇ ਕੇ ਪੰਜਾਬ ਵੱਲ ਨੂੰ ਮੁਗਲਾਂ ਦਾ ਖ਼ਾਤਮਾ ਕਰਨ ਲਈ ਤੋਰਿਆ। ਹਜ਼ੂਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਅਤੇ 7 ਦਸੰਬਰ 1708 ਨੂੰ ਜੋਤੀ ਜੋਤ ਸਮਾ ਗਏ।
ਅਜਾਇਬ ਘਰ ’ਚ ਸੁਸ਼ੋਭਤ ਹਨ ਗੁਰੂ ਜੀ ਨਾਲ ਜੁੜੀਆਂ ਵਸਤਾਂ: ਪਟਨਾ ਸਾਹਿਬ ਗੁਰਦੁਆਰੇ ਦੀ ਗੈਲਰੀ ਵਿੱਚ ਇੱਕ ਛੋਟਾ ਜਿਹਾ ਅਜਾਇਬ ਘਰ (a small museum is situated in gurdwara patna sahib) ਹੈ ਜਿਸ ਵਿੱਚ ਸਿੱਖ ਗੁਰੂਆਂ ਨਾਲ ਸਬੰਧਤ ਕੁਝ ਨਿਸ਼ਾਨੀਆਂ ਹਨ। ਇਨ੍ਹਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ "ਹੁਕਮਨਾਮੇ" ਵਜੋਂ ਜਾਣੇ ਜਾਂਦੇ ਹੱਥ ਲਿਖਤ ਆਦੇਸ਼ ਸ਼ਾਮਲ ਹਨ, ਇੱਕ ਕਿਤਾਬ ਦੇ ਰੂਪ ਵਿੱਚ ਸੁਰੱਖਿਅਤ ਹਨ। ਹੋਰ ਕਲਾਕ੍ਰਿਤੀਆਂ ਵਿੱਚ ਇੱਕ ਪਵਿੱਤਰ ਕਿਰਪਾਨ, ਹਾਥੀ ਦੰਦ ਦੀ ਬਣੀ ਜੁੱਤੀ ਦਾ ਇੱਕ ਜੋੜਾ, ਚਾਰ ਲੋਹੇ ਦੇ ਤੀਰ ਅਤੇ ਸੋਨੇ ਦੀ ਪਲੇਟ ਵਾਲਾ ਇੱਕ ਪੰਘੂੜਾ ਸ਼ਾਮਲ ਹੈ। ਇਸ ਪਵਿੱਤਰ ਅਸਥਾਨ ਨੂੰ ਸੁੰਦਰ ਢੰਗ ਨਾਲ ਸੁਰੱਖਿਅਤ ਸੰਭਾਲਿਆ ਹੋਇਆ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਥੇ ਦਰਸ਼ਨਾਂ ਲਈ ਆਉਂਦੇ ਹਨ।
ਹੋਰ ਵਕਾਰੀ ਵਸਤਾਂ ਦੀ ਵੀ ਕੀਤੀ ਸੰਭਾਲ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਝ ਵੱਕਾਰੀ ਵਿਰਾਸਤ ਵੀ ਇਸ ਅਸਥਾਨ ਵਿੱਚ ਸੁਰੱਖਿਅਤ ਹਨ। ਇਹਨਾਂ ਵਿੱਚੋਂ ਇੱਕ ਪੰਘੂੜਾ (ਪੰਘੂੜਾ) ਹੈ ਜਿਸ ਵਿੱਚ ਸੋਨੇ ਦੀ ਪਲੇਟ ਵਾਲਾ ਸਟੈਂਡ ਹੈ, ਜਿਸ ਉੱਤੇ ਗੁਰੂ ਜੀ ਆਪਣੇ ਬਚਪਨ ਵਿੱਚ ਸੌਂਦੇ ਸਨ। ਗੁਰਦੁਆਰੇ ਵਿੱਚ ਇੱਕ ਛੋਟਾ ਜਿਹਾ ਅਜਾਇਬ ਘਰ ਹੈ ਜਿੱਥੇ ਸਿੱਖ ਗੁਰੂਆਂ ਦੀਆਂ ਨਿਸ਼ਾਨੀਆਂ ਸੁੰਦਰ ਢੰਗ ਨਾਲ ਸੁਰੱਖਿਅਤ ਹਨ।
ਗੁਰੂ ਜੀ ਦੀਆਂ ਕੁਝ ਅਤਿ ਖਾਸ ਯਾਦਗਾਰਾਂ: ਇਹਨਾਂ ਵਿੱਚ ਸ਼ਾਮਲ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ’ਜਿਸ ਨੂੰ ‘ਬੜੇ ਸਾਹਿਬ’ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖਰ ਹਨ (signature of sri guru gobind singh)। ‘ਛਬੀ ਸਾਹਿਬ’, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇਲ ਨਾਲ ਪੇਂਟ ਕੀਤੀ ਜਵਾਨੀ ਵੇਲੇ ਦੀ ਤਸਵੀਰ। ਹੋਰ ਕਲਾਕ੍ਰਿਤੀਆਂ ਵਿੱਚ ਇੱਕ ਛੋਟਾ ਸੈਫ (ਤਲਵਾਰ), ਇੱਕ ਮਿੱਟੀ ਦੀ ਗੋਲ਼ੀ (ਗੋਲ੍ਹੀ), ਚਾਰ ਲੋਹੇ ਦੇ ਤੀਰ, ਇੱਕ ਛੋਟੀ ਲੋਹੇ ਦੀ ਚੱਕਰੀ, ਖੰਡਾ, ਬਾਘਨਾਖ-ਖੰਜਰ, ਇੱਕ ਲੱਕੜ ਦਾ ਕੰਘਾ, ਦੋ ਲੋਹੇ ਦਾ ਚਾਕਰ, ਹਾਥੀ ਦੇ ਦੰਦਾਂ ਦੀ ਬਣੀ ਚੰਦਨ ਦੀ ਇੱਕ ਜੋੜੀ ਸ਼ਾਮਲ ਹੈ। , ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਚੰਦਨ ਦੀ ਲੱਕੜ ਦੀ ਬਣੀ ਜੁੱਤੀ, ਸ੍ਰੀ ਕਬੀਰ ਸਾਹਿਬ ਦੇ ਤਿੰਨ ਲੱਕੜ ਦੇ ਕਤਾਈ ਦੇ ਯੰਤਰ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ "ਹੁਕਮਨਾਮਿਆਂ" ਵਾਲੀ ਪੁਸਤਕ।