ਚੰਡੀਗੜ੍ਹ: ਹਰਿਆਣਾ ਵਿੱਚ ਬਣ ਰਹੇ ਐਡਮਨਿਸਟ੍ਰੇਟਿਵ ਟ੍ਰਿਬਿਊਨਲ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦੀ ਹੜਤਾਲ 14ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਕੋਰਟ ਦੇ ਬਾਹਰ ਇੱਕ ਵਾਰ ਫਿਰ ਤੋਂ ਵਕੀਲਾਂ ਅਤੇ ਲਿਟੀਗੈਂਟਸ ਵਿਚਕਾਰ ਤਲਖ਼ੀ ਵੇਖਣ ਨੂੰ ਮਿਲੀ। ਇੱਕ ਪਾਸੇ ਜਿੱਥੇ ਵਕੀਲ ਅੱਜ ਖੁਦ ਲਿਟੀਗੈਂਟਸ ਨੂੰ ਉਨ੍ਹਾਂ ਦੀ ਹਿਅਰਿੰਗ ਲਈ ਕੋਰਟ ਤੱਕ ਛੱਡ ਕੇ ਆ ਰਹੇ ਸੀ ਉੱਥੇ ਹੀ ਕਈ ਜਗ੍ਹਾ ਲਿਟੀਗੈਂਟਸ ਨੂੰ ਰੋਕਿਆ ਵੀ ਜਾ ਰਿਹਾ ਸੀ।
ਕੋਰਟ ਦਾ ਮਾਹੌਲ ਉਸ ਸਮੇਂ ਤਣਾਅਪੂਰਣ ਹੋ ਗਿਆ ਜਦੋਂ ਜਲੰਧਰ ਤੋਂ ਆਏ ਹੋਏ ਇੱਕ ਲਿਟੀਗੈਂਟ ਨੂੰ ਵਕੀਲਾਂ ਵੱਲੋਂ ਕੋਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਵਕੀਲਾਂ ਨੇ ਉਸ ਨੂੰ ਗੇਟ 'ਤੇ ਹੀ ਰੋਕ ਲਿਆ ਅਤੇ ਉਸ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਲਿਟੀਗੈਂਟਸ ਦਾ ਕਹਿਣਾ ਸੀ ਕਿ ਉਹ ਆਪਣੇ ਕੇਸ ਦੇ ਲਈ ਪਿਛਲੇ 17 ਦਿਨਾਂ ਤੋਂ ਆ ਰਿਹਾ ਸੀ ਪਰ ਵਕੀਲਾਂ ਦੀ ਹੜਤਾਲ ਦੇ ਚੱਲਦੇ ਉਸ ਨੂੰ ਕੋਰਟ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਕਰਕੇ ਉਹ ਕਾਫ਼ੀ ਪ੍ਰੇਸ਼ਾਨ ਹੈ। ਉੱਥੇ ਹੀ ਵਕੀਲਾਂ ਦਾ ਕਹਿਣਾ ਸੀ ਕਿ ਲਿਟੀਗੈਂਟ ਵੱਲੋਂ ਜੋ ਪਾਸ ਬਣਵਾਇਆ ਗਿਆ ਹੈ ਉਹ ਬੀਤੇ ਦਿਨਾ ਦਾ ਹੈ ਜਿਸ ਕਾਰਨ ਲਿਟੀਗੈਂਟ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।