ETV Bharat / state

ਸੋਨੂੰ ਸੂਦ ਬਣੇ ਕੋਰੋਨਾ ਟੀਕਾਕਰਨ ਮੁਹਿੰਮ ਦੇ ਬਰਾਂਡ ਐਬੰਸਡਰ - ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂੰ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਉਹਨਾਂ ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਬਣ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂੰ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਸੋਨੂੰ ਸੂਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

ਸੋਨੂੰ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਣਾਇਆ ਬਰਾਂਡ ਐਬੰਸਡਰ

author img

By

Published : Apr 11, 2021, 8:18 PM IST

Updated : Apr 11, 2021, 9:08 PM IST

ਚੰਡੀਗੜ੍ਹ : ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂੰ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਉਹਨਾਂ ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਬਣ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂੰ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਸੋਨੂੰ ਸੂਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਕਿਹਾ, ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਲਈ ਆਦਰਸ਼ਿਕ ਤੌਰ ਉਤੇ ਕੋਈ ਹੋਰ ਸ਼ਖਸੀਅਤ ਨਹੀਂ ਹੋ ਸਕਦੀ। ਪੰਜਾਬ ਵਿਚ ਵੈਕਸੀਨ ਪ੍ਰਤੀ ਲੋਕਾਂ ਦਰਮਿਆਨ ਬਹੁਤ ਹਿਚਕਚਾਹਟ ਹੈ। ਸੋਨੂ ਦੀ ਲੋਕਾਂ ਦਰਿਮਆਨ ਮਕਬੂਲੀਅਤ ਅਤੇ ਬੀਤੇ ਸਾਲ ਮਹਾਂਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਉਹ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰਨਗੇ।

ਉਨ੍ਹਾਂ ਕਿਹਾ ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਇਹ ਸੁਣਨਗੇ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਜ਼ਰੂਰੀ ਹੈ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨ੍ਹਾਂ ਉਪਰ ਭਰੋਸਾ ਕਰਦੇ ਹਨ। ਸੋਨੂੰ ਸੂਦ ਨੇ ਕਿਹਾ ਕਿ ਜੀਵਨ ਬਚਾਉਣ ਵਾਲੀ ਇਸ ਵੈਕਸੀਨ ਲਈ ਬਰਾਂਡ ਐਬੰਸਡਰ ਨਿਯੁਕਤ ਹੋਣ ਉਤੇ ਉਹ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਮੇਰੇ ਗ੍ਰਹਿ ਸੂਬੇ ਦੇ ਲੋਕਾਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਇਸ ਵਿਆਪਕ ਮੁਹਿੰਮ ਦਾ ਹਿੱਸਾ ਬਣਨ ਉਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ।

ਇਸ ਮੌਕੇ ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿਚ ਮੋਗਾ ਤੋਂ ਮੁੰਬਈ ਤੱਕ ਦੇ ਤਜਰਬਿਆਂ ਨੂੰ ਕਲਮਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮੈਂ ਸੱਚਮੁੱਚ ਕਹਿੰਦਾ ਹਾਂ ਕਿ ਮੈਂ ਕੋਈ ਰੱਖਿਅਕ ਨਹੀਂ ਹਾਂ। ਮੈਂ ਇਕ ਸਧਾਰਨ ਇਨਸਾਨ ਹਾਂ ਜੋ ਪਰਮਾਤਮਾ ਦੀਆਂ ਵੱਡੀਆਂ ਯੋਜਨਾਵਾਂ ਵਿਚ ਆਪਣੀ ਤਰਫੋਂ ਨਿਗੂਣਾ ਜਿਹਾ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਜੇਕਰ ਮੈਂ ਕਿਸੇ ਵੀ ਢੰਗ ਨਾਲ ਕਿਸੇ ਇਨਸਾਨ ਦੇ ਜੀਵਨ ਨੂੰ ਬਿਹਤਰ ਬਣਾ ਸਕਿਆ ਤਾਂ ਇਸ ਲਈ ਮੈਂ ਇਹੀ ਕਹਿ ਸਕਦਾਂ ਹਾਂ ਕਿ ਮੇਰੇ ਉਤੇ ਅਕਾਲ ਪੁਰਖ ਦੀ ਮਿਹਰ ਹੈ ਜੋ ਮੈਨੂੰ ਆਪਣੀ ਡਿਊਟੀ ਨਿਭਾਉਣ ਵਿਚ ਮੇਰਾ ਮਾਰਗ ਦਰਸ਼ਨ ਕਰ ਰਹੇ ਹਨ।

Last Updated : Apr 11, 2021, 9:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.