ਚੰਡੀਗੜ੍ਹ ਡੈਸਕ : ਦਿੱਲੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ (Punjabi singer Gippy Grewal) ਤੋਂ ਬਾਅਦ ਗਾਇਕ ਐਲੀ ਮਾਂਗਟ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਇਸ ਖੁਲਾਸੇ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ ਲੋਕਾਂ ਵਿੱਚ ਇੱਕ ਵਾਰ ਫਿਰ ਸੁੰਨ ਪਸਰ ਗਿਆ ਹੈ। ਸ਼ਾਰਪ ਸ਼ੂਟਰਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਐਲੀ ਮਾਂਗਟ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਪੁਲਿਸ ਨੇ ਕੀਤਾ ਸੀ ਸ਼ੂਟਰਾਂ ਨਾਲ ਮੁਕਾਬਲਾ : ਉਨ੍ਹਾਂ ਮੁਤਾਬਿਕ ਇਹ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਅਕਸ਼ਰਧਾਮ ਮੰਦਿਰ, ਮਯੂਰ ਵਿਹਾਰ ਵੱਲ ਜਾਂਦੀ ਮੁੱਖ ਸੜਕ ਤੋਂ ਥੋੜ੍ਹੀ ਦੂਰ ਤੋਂ ਕਾਬੂ ਕੀਤਾ ਹੈ। ਇਸ ਦੌਰਾਨ ਗੋਲੀ ਵੀ ਚਲਾਉਣੀ ਪਈ ਹੈ। ਮੁਕਾਬਲੇ ਦੌਰਾਨ ਮੁਲਜ਼ਮਾਂ ਵੱਲੋਂ ਪੰਜ ਰਾਊਂਡ ਫਾਇਰ ਕੀਤੇ ਗਏ। ਦੋਵਾਂ ਨੂੰ ਐਲੀ ਮਾਂਗਟ ਦਾ ਕਤਲ ਕਰਨ ਦਾ ਟੀਚਾ ਦਿੱਤਾ ਗਿਆ ਸੀ। ਗੈਂਗਸਟਰ ਅਰਸ਼ਦੀਪ ਡੱਲਾ ਨੇ ਦੋਵਾਂ ਸ਼ੂਟਰਾਂ ਨੂੰ ਐਲੀ ਮਾਂਗਟ ਨੂੰ ਕਤਲ ਕਰਨ ਲਈ ਭੇਜਿਆ ਸੀ ਪਰ ਐਲੀ ਮਾਂਗਟ ਘਰ ਵਿਚ ਨਾ ਹੋਣ ਕਾਰਨ ਸ਼ੂਟਰ ਇਹ ਵਾਰਦਾਤ ਨਹੀਂ ਕਰ ਸਕੇ ਸਨ। ਇਹ ਵੀ ਯਾਦ ਰਹੇ ਕਿ ਡੱਲਾ ਦਾ ਨਾਂ NIA ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਲ ਹੈ।
ਐਨਕਾਊਂਟਰ ਤੋਂ ਬਾਅਦ ਸ਼ੂਟਰ ਗ੍ਰਿਫ਼ਤਾਰ : ਜ਼ਿਕਰਯੋਗ ਹੈ ਕਿ ਗੈਂਗਸਟਰ ਅਰਸ਼ ਡੱਲਾ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਐਨਕਾਊਂਟਰ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਬੂ ਕੀਤਾ ਸੀ। ਇਨ੍ਹਾਂ ਦੀ ਪਛਾਣ ਰਾਜਪ੍ਰੀਤ ਸਿੰਘ ਉਰਫ ਰਾਜਾ ਅਤੇ ਵਰਿੰਦਰ ਸਿੰਘ ਉਰਫ ਵਿੰਮੀ ਦੇ ਰੂਪ ਵਿੱਚ ਹੋਈ ਸੀ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕਮਿਸ਼ਨਰ ਐਚਜੀਐਸ ਧਾਲੀਵਾਲ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੇ ਦੱਸੇ ਮੁਤਾਬਿਕ ਅਕਤੂਬਰ 2023 ਵਿੱਚ ਬਠਿੰਡਾ ਵਿੱਚ ਗਾਇਕ ਮਾਂਗਟ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਸੀ ਪਰ ਉਸ ਵੇਲੇ ਉਹ ਬਚ ਗਿਆ ਸੀ।
- Farmer's Protest In Mohali: ਕਿਸਾਨਾਂ ਨੇ ਮੁਹਾਲੀ 'ਚ ਲਾਏ ਡੇਰੇ, ਭਲਕੇ ਕਰਨਗੇ ਚੰਡੀਗੜ੍ਹ ਨੂੰ ਕੂਚ !
- ਕਿਸਾਨ ਅੰਦੋਲਨ: ਹੱਕੀ ਮੰਗਾਂ ਲਈ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਇੱਕ ਸਾਲ ਤੋਂ ਵੱਧ ਧਰਨਾ, ਟਿਕੈਤ ਦੇ ਹੰਝੂਆਂ ਨੇ ਅੰਦੋਲਨ 'ਚ ਫੂਕੀ ਸੀ ਜਾਨ
- Guru Nanak Jayanti 2023 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਲੱਗੀ ਰੌਣਕ
ਮੁਲਜ਼ਮਾ ਤੋਂ ਹਥਿਆਰ ਬਰਾਮਦ : ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ ਇੱਕ ਰਿਵਾਲਵਰ, 6 ਕਾਰਤੂਸ ਅਤੇ ਇੱਕ ਹੈਂਡ ਗਰਨੇਡ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਇਕ ਚੋਰੀ ਦਾ ਮੋਟਰਸਾਈਕਲ ਵੀ ਮਿਲਿਆ ਹੈ।