ETV Bharat / state

ਹੁਣ ਗੁਰੂ ਘਰਾਂ ਦੇ ਕੌਣ ਲਵੇਗਾ ਫ਼ੈਸਲੇ, ਐਸਜੀਪੀਸੀ ਜਾਂ ਵਾਰਿਸ ਪੰਜਾਬ ਜਥੇਬੰਦੀ? - Decision of Sri Akal Takht Sahib

ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਅਤੇ ਉਹਨਾਂ ਦੀ ਜਥੇਬੰਦੀ (Amritpal and his organization) ਦੇ ਆਗੂਆਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੀ ਹਜ਼ੂਰੀ ਵਿਚ ਲੱਗੀਆਂ ਕੁਰਸੀਆਂ ਅਤੇ ਸੋਫੇ ਹਟਾ ਕੇ ਅੱਗ ਲਗਾਈ (Chairs and sofas were removed and set on fire) ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦੀ ਇਹ ਕਾਰਵਾਈ ਵਿਵਾਦ ਦਾ ਰੂਪ ਧਾਰਨ ਕਰ ਗਈ ਹੈ।

Sikh thinkers wronged the decision to change the chairs in the Gurdwaras
ਹੁਣ ਗੁਰੂ ਘਰਾਂ ਦੇ ਕੌਣ ਲਵੇਗਾ ਫ਼ੈਸਲੇ ? ਐਸਜੀਪੀਸੀ ਜਾਂ ਵਾਰਿਸ ਪੰਜਾਬ ਜਥੇਬੰਦੀ
author img

By

Published : Dec 14, 2022, 7:17 PM IST

ਹੁਣ ਗੁਰੂ ਘਰਾਂ ਦੇ ਕੌਣ ਲਵੇਗਾ ਫ਼ੈਸਲੇ ? ਐਸਜੀਪੀਸੀ ਜਾਂ ਵਾਰਿਸ ਪੰਜਾਬ ਜਥੇਬੰਦੀ

ਚੰਡੀਗੜ੍ਹ: ਵਾਰਿਸ ਪੰਜਾਬ ਜਥੇਬੰਦੀ ਦਾ ਮੁੱਖੀ ਅੰਮ੍ਰਿਤਪਾਲ (Amritpal head of Waris Punjab organization) ਸਿੰਘ ਨੇ ਪੰਜਾਬ ਦੇ ਵਿਚ ਆਪਣੀਆਂ ਗਤੀਵਿਧੀਆਂ ਵਧਾਈਆਂ ਜਿਸਤੇ ਕਈ ਮੱਤਭੇਦ ਅਤੇ ਵਿਵਾਦ ਪੈਦਾ ਹੋ ਗਏ ਹਨ। ਸਾਮਜਿਕ ਅਤੇ ਧਾਰਮਿਕ ਪੱਧਰ ਤੇ ਅੰਮ੍ਰਿਤਪਾਲ ਦਾ ਕੁਝ ਲੋਕ ਸਮਰਥਨ ਕਰ ਰਹੇ ਹਨ ਅਤੇ ਕੁਝ ਲੋਕ ਵਿਰੋਧ ਕਰ ਰਹੇ ਹਨ।ਰਾਜਨੀਤਿਕ ਗਲਿਆਰਿਆਂ ਵਿਚ ਵੀ ਅੰਮ੍ਰਿਤਪਾਲ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਅਤੇ ਉਹਨਾਂ ਦੀ ਜਥੇਬੰਦੀ (Amritpal and his organization) ਦੇ ਆਗੂਆਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੀ ਹਜ਼ੂਰੀ ਵਿਚ ਲੱਗੀਆਂ ਕੁਰਸੀਆਂ ਅਤੇ ਸੋਫੇ ਹਟਾ ਕੇ ਅੱਗ ਲਗਾਈ ਜਾ ਰਹੀ ਹੈ।

ਵਿਵਾਦ ਦਾ ਰੂਪ: ਅੰਮ੍ਰਿਤਪਾਲ ਸਿੰਘ ਦੀ ਇਹ ਕਾਰਵਾਈ ਵਿਵਾਦ ਦਾ ਰੂਪ ਧਾਰਨ ਕਰ ਗਈ ਹੈ।ਦੱਸ ਦਈਏ ਕਿ ਇਹ ਕੁਰਸੀਆਂ ਬਜ਼ੁਰਗਾਂ ਅਤੇ ਸਰੀਰਕ ਰੂਪ ਵਿਚ ਬੈਠਣ ਤੋਂ ਅਸਮਰੱਥ ਲੋਕਾਂ ਲਈ ਲਗਾਈਆਂ ਜਾਂਦੀਆਂ ਹਨ। ਜਿਸ ਉੱਤੇ ਵੀ ਰਲੀਆਂ ਮਿਲੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਈਟੀਵੀ ਭਾਰਤ ਦੀ ਟੀਮ ਵੱਲੋਂ ਸਿੱਖ ਚਿੰਤਕਾਂ ਦੀ ਰਾਏ ਲਈ ਗਈ ਕਿ ਉਹ ਅੰਮ੍ਰਿਤਪਾਲ ਬਾਰੇ ਕੀ ਸੋਚਦੇ ਹਨ?

ਗੁਰੂ ਸਾਹਿਬ ਦੀ ਬਰਾਬਰੀ: ਸਿੱਖ ਚਿੰਤਕ ਡਾਕਟਰ ਖੁਸ਼ਹਾਲ ਸਿੰਘ (Sikh thinker Dr Khushal Singh) ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਕੁਝ ਸਮਾਂ ਪਹਿਲਾਂ ਬਾਹਰੋਂ ਆਇਆ ਅਤੇ ਬਹੁਤ ਸਾਰੇ ਨੌਜਵਾਨਾਂ ਦਾ ਸਮਰਥਨ ਉਸਨੂੰ ਮਿਿਲਆ ਹੈ।ਪਰ ਅੰਮ੍ਰਿਤਪਾਲ ਜੋ ਢੰਗ ਅਪਣਾ ਰਿਹਾ ਹੈ ਉਹ 300 ਸਾਲ ਪੁਰਾਣਾ ਹੈ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ।ਬਜ਼ੁਰਗਾਂ ਅਤੇ ਸਰੀਰਕ ਤੌਰ ਤੇ ਬੀਮਾਰ ਲੋਕਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬਾਨਾਂ ਅੰਦਰ ਕੁਰਸੀਆਂ ਲਗਾਈਆਂ ਗਈਆਂ ਸਨ। ਇਸਦਾ ਮਤਲਬ ਇਹ ਨਹੀਂ ਕਿ ਕੁਰਸੀਆਂ ਤੇ ਬੈਠਣ ਵਾਲੇ ਗੁਰੂ ਸਾਹਿਬ ਦੀ ਬਰਾਬਰੀ ਕਰ ਰਹੇ ਹਨ ਜਾਂ ਇਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਵੇਗੀ।

ਸੰਗਤ ਦੀ ਸ਼ਰਧਾ ਖ਼ਤਮ: ਇਸ ਤਰ੍ਹਾਂ ਕੁਰਸੀਆਂ ਨੂੰ ਅੱਗ ਲਗਾਉਣਾ ਗੁਰੂ ਸਾਹਿਬ ਲਈ ਸੰਗਤ ਦੀ ਸ਼ਰਧਾ ਖ਼ਤਮ (The devotion of the Sangat ended) ਕਰਨਾ ਅਤੇ ਉਹਨਾਂ ਅੰਦਰ ਡਰ ਪੈਦਾ ਕਰਨਾ ਹੈ।ਅੰਮ੍ਰਿਤਪਾਲ 6 ਮਹੀਨੇ ਪਹਿਲਾਂ ਬਣਿਆ ਸਿੱਖ ਹੈ ਜੋ ਪੁਰਾਣੇ ਸਿੱਖ ਰਹਿਤ ਮਰਿਯਾਦਾ ਨੂੰ ਖੁਦ ਚੰਗੀ ਤਰ੍ਹਾਂ ਨਹੀਂ ਸਮਝਦਾ।ਗੁਰਦੁਆਰਾ ਸਾਹਿਬ ਵਿਚ ਕੁਰਸੀਆਂ ਹਟਾਉਣ ਦਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ (Decision of Sri Akal Takht Sahib) ਦਾ ਹੈ। ਅੰਮ੍ਰਿਤਪਾਲ ਅਜਿਹਾ ਫ਼ੈਸਲਾ ਲੈਣ ਵਾਲਾ ਕੌਣ ਹੁੰਦਾ ਹੈ ਅਤੇ ਉਸ ਕੋਲ ਕੀ ਅਧਿਕਾਰ ਹੈ।

ਬ੍ਰਾਹਮਣਵਾਦੀ ਸੋਚ: ਅੰਮ੍ਰਿਤਪਾਲ ਵੱਲੋਂ ਕੁਰਸੀਆਂ ਹਟਾਏ ਜਾਣ ਦੇ ਮੁੱਦੇ ਤੇ ਸਿੱਖ ਚਿੰਤਕ ਜਸਪਾਲ ਸਿੱਧੂ ਦਾ ਕਹਿਣਾ ਹੈ ਕਿ ਇਹ ਜੋ 2 3 ਘਟਨਾਵਾਂ ਹੋਈਆਂ ਹਨ ਇਹ ਸਰਾਸਰ ਗਲਤ ਹਨ।ਪਹਿਲੀ ਗੱਲ ਇਹ ਹੈ ਕਿ ਤੁਸੀਂ ਕੌਣ ਹੋ ਜੋ ਕੁਰਸੀਆ ਚਕਵਾ ਰਹੇ ਹੋ ਅਤੇ ਅੱਗ ਲਗਾ ਰਹੇ ਹੋ।ਇਹ ਸਭ ਬ੍ਰਾਹਮਣਵਾਦੀ ਸੋਚ ਹੈ। ਕੁਰਸੀਆਂ ਤੇ ਬੈਠਣਾ ਕੋਈ ਵੀ ਮਰਿਯਾਦਾ ਦੀ ਉਲੰਘਣਾ ਜਾਂ ਬੇਅਦਬੀ ਨਹੀਂ। ਬਲਕਿ ਉਹ ਤਾਂ ਸੰਗਤ ਦੀਆਂ ਸਰੀਰਕ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ ਲਗਾਈਆਂ ਜਾਂਦੀਆਂ ਹਨ।

ਸ੍ਰੀ ਹਰਮੰਦਿਰ ਸਾਹਿਬ ਵਿਚ ਗੈਲਰੀ: ਕੁਰਸੀਆਂ ਜਾਂ ਸੋਫਿਆਂ ਤੇ ਬੈਠਣ ਨਾਲ ਲੋਕਾਂ ਦੀ ਸ਼ਰਧਾ ਭਾਵਨਾ ਖ਼ਤਮ ਨਹੀਂ ਹੁੰਦੀ। ਜਸਪਾਲ ਸਿੱਧੂ ਦਾ ਕਹਿਣਾ ਹੈ ਕਿ ਸ੍ਰੀ ਹਰਮੰਦਿਰ ਸਾਹਿਬ ਵਿਚ ਗੈਲਰੀ (Gallery in Sri Harmandir Sahib) ਹੈ ਜਿਸਦੇ ਉੱਤੇ ਬੈਠ ਕੇ ਸੰਗਤ ਵੱਲੋਂ ਕੀਰਤਨ ਸੁਣਿਆ ਜਾਂਦਾ ਹੈ ਅਤੇ ਪਾਠ ਕੀਤਾ ਜਾਂਦਾ ਹੈ ਜਿਸਦੀ ਉਚਾਈ ਮਹਾਰਾਜ ਦੀ ਹਜੂਰੀ ਤੋਂ ਜ਼ਿਆਦਾ ਹੈ ਜਦੋਂ ਸਦੀਆਂ ਤੋਂ ਉਸਨੂੰ ਬੇਅਦਬੀ ਨਹੀਂ ਮੰਨਿਆ ਜਾਂਦਾ ਤਾਂ ਫਿਰ ਸਰੀਰਕ ਤੌਰ ਤੇ ਬੈਠਣ ਤੋਂ ਅਸਮਰੱਥ ਸੰਗਤ ਜਦੋਂ ਕੁਰਸੀ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠਦੀ ਹੈ ਤਾਂ ਉਹ ਬੇਅਦਬੀ ਕਿਵੇਂ ਹੋ ਗਈ।

ਇਹ ਵੀ ਪੜ੍ਹੋ: ਨਕੋਦਰ ਕਤਲ ਕਾਂਡ: ਪੰਜਾਬ DGP ਨੇ ਕੀਤੇ ਵੱਡੇ ਖੁਲਾਸੇ, ਅਮਰੀਕਾ 'ਚ ਰਚੀ ਗਈ ਸੀ ਕਤਲ ਦੀ ਸਾਜ਼ਿਸ਼

ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕਾਂ ਵੱਲੋਂ ਪੰਜਾਬ ਵਿਚ ਸ਼ੁਰੂ ਕੀਤੀਆਂ ਗਤੀਵਿਧੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਅੰਮ੍ਰਿਤਪਾਲ ਵੱਲੋਂ ਬਹੁਤ ਵਾਰ ਅਜਿਹੀ ਬਿਆਨਬਾਜ਼ੀ ਕੀਤੀ ਗਈ ਜੋ ਵਿਵਾਦ ਬਣ ਗਈ। ਹਾਲਾਂਕਿ ਕੋਈ ਸਪੱਸ਼ਟ ਤੌਰ ਤੇ ਅੰਮ੍ਰਿਤਪਾਲ ਦੀ ਨਿਖੇਧੀ ਨਹੀਂ ਕਰ ਰਿਹਾ।ਪਰ ਐਸਜੀਪੀਸੀ ਅਤੇ ਅਕਾਲ ਤਖ਼ਤ ਵੱਲੋਂ ਅੰਮ੍ਰਿਤਪਾਲ ਉੱਤੇ ਕੋਈ ਸਟੈਂਡ ਨਾ ਲੈਣ ਦੀ ਚਰਚਾ ਜ਼ਰੂਰ ਛਿੜੀ ਹੋਈ ਹੈ। ਸਿੱਖ ਚਿੰਤਕਾਂ ਵੱਲੋਂ ਵੀ ਇਹ ਸਵਾਲ ਚੁੱਕਿਆ ਗਿਆ ਹੈ ਕਿ ਆਖਿਰ ਇਹ ਸਿੱਧ ਧਰਮ ਦੀ ਨੁਮਾਇੰਦਗੀ ਕਰਦੀਆਂ ਸੰਸਥਾਵਾਂ ਨੇ ਚੁੱਪ ਕਿਉਂ ਵੱਟੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.