ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਇੱਕ ਪ੍ਰੋਗਰਾਮ ਵਿੱਚ ਭੜਕਾਉ ਗੀਤ ਗਾਉਣ 'ਤੇ ਸ਼ਿਕਾਇਤ ਕਰਨ ਵਾਲੇ ਵਕੀਲ ਨੂੰ ਲਲਕਾਰਨਾ ਅਤੇ ਵਿਅੰਗ ਕਸਣਾ ਮਹਿੰਗਾ ਪੈ ਸਕਦਾ ਹੈ। ਦੱਸ ਦਈਏ ਕਿ ਵਕੀਲ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਪੁਲਿਸ ਪ੍ਰਮੁੱਖ ਨੂੰ ਚਿੱਠੀ ਲਿੱਖ ਕੇ ਮੂਸੇਵਾਲਾ ਦੀਆਂ ਹਰਕਤਾਂ ਦੇ ਸਬੂਤ ਭੇਜੇ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਸਿੱਧੂ ਮੂਸੇ ਵਾਲਾ ਦੇ ਗੀਤ ਪੱਖੀਆਂ ਵਿੱਚ ਇਸਤੇਮਾਲ ਸ਼ਬਦਾਂ ਦੀ ਸ਼ਿਕਾਇਤ ਵਕੀਲ ਐਚਸੀ ਅਰੋੜਾ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਹੋਈ, ਤਾਂ ਉਹ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖ਼ਲ ਕਰਨਗੇ।
ਇਸ ਤੋਂ ਪਹਿਲਾਂ ਵਕੀਲ ਅਰੋੜਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਵੀ ਸਿੱਧੂ ਮੂਸੇ ਵਾਲਾ ਬਾਜ਼ ਨਹੀਂ ਆਇਆ। ਪਹਿਲਾਂ ਮੂਸੇਵਾਲਾ ਨੇ ਦਿੜ੍ਹਬਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਭੜਕਾਉ ਗੀਤ ਗਾ ਕੇ ਸ਼ਿਕਾਇਤ ਕਰਤਾ ਵਕੀਲ ਉੱਤੇ ਸ਼ਬਦੀ ਵਾਰ ਕੀਤਾ ਸੀ। ਸਿੱਧੂ ਮੂਸੇ ਵਾਲਾ ਨੇ ਗਾਣਾ ਗਾਉਂਦੇ ਹੋਏ ਕਿਹਾ ਕਿ, 'ਹੁਣ ਦੱਸੋ ਕੀਹਦਾ ਕੀਹਦਾ ਕੰਡਾ ਕੱਢਣਾ, ਜੱਟ ਜ਼ਮਾਨਤ 'ਤੇ ਆਇਆ ਹੋਇਆ ਹੈ।'
ਇਸ ਗਾਣੇ ਦੀ ਸੀਡੀ ਦੀ ਸ਼ਿਕਾਇਤ ਵੀ ਭੇਜੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਜਿਸ ਭਾਸ਼ਾ ਦਾ ਇਸਤੇਮਾਲ ਇਸ ਗੀਤ ਵਿੱਚ ਕੀਤਾ ਗਿਆ ਹੈ, ਉਸ 'ਤੇ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੋਕ ਲਗਾ ਚੁੱਕਾ ਹੈ। ਇਸ ਤਰ੍ਹਾਂ ਕਰਕੇ ਮੂਸੇ ਵਾਲੇ ਨੇ ਗੀਤ ਪੱਖੀਆਂ ਗਾ ਕੇ ਮੁੜ ਗ਼ਲਤੀ ਦੋਹਰਾ ਕੇ ਕੋਰਟ ਦਾ ਅਪਮਾਨ ਕੀਤਾ ਹੈ। ਐਚਐਸ ਅਰੋੜਾ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਿੱਧੂ ਮੂਸੇ ਵਾਲੇ ਵਿਰੁੱਧ ਮਾਮਲਾ ਦਰਜ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ ਬਜਟ 2020 : ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ 'ਚ ਸਿੱਖਿਆ ਲਈ ਕੀਤੇ ਗਏ ਐਲਾਨਾਂ ਦਾ ਲੇਖਾ-ਜੋਖਾ