ਚੰਡੀਗੜ੍ਹ : ਐਸਜੀਪੀਸੀ ਮੁਲਾਜ਼ਮ ਯੂਨੀਅਨ ਦੀ SGPC ਨੂੰ ਸਿੱਧੀ ਚਿਤਾਵਨੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਭੋਮਾ ਵੱਲੋਂ SGPC ਪ੍ਰਧਾਨ Harjinder Singh Dhami ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੂੰ ਦੱਬਣ ਦਾ ਪੈਂਤੜਾ ਬੰਦ ਕਰੋ, ਜੇ ਯੂਨੀਅਨ ਮੈਂਬਰਾਂ ਨੂੰ ਦੱਬਿਆ ਤਾਂ ਹਾਲਾਤ ਬਦਲ ਸਕਦੇ ਨੇ- ਭੋਮਾ। ਸ਼੍ਰੋਮਣੀ ਕਮੇਟੀ ਦੇ ਰਵੱਈਏ ਨਾਲ ਮੁਲਾਜ਼ਮਾਂ 'ਚ ਰੋਸ ਵਧੇਗਾ। ਰਾਗੀ, ਢਾਡੀ ਤੇ ਪਾਠੀਆਂ ਨੇ ਵੀ ਬਣਾਈ ਹੋਈ ਹੈ ਯੂਨੀਅਨ ਅਤੇ 'ਜੇ ਇਹ ਸਾਰੇ ਯੂਨੀਅਨ ਬਣਾ ਸਕਦੇ ਨੇ ਤਾਂ ਮੁਲਾਜ਼ਮ ਕਿਉਂ ਨਹੀਂ'। ਸੇਵਾ ਮੁਕਤ ਮੁਲਾਜ਼ਮਾਂ ਨੇ ਵੀ ਯੂਨੀਅਨ ਬਣਾਈ ਹੋਈ ਹੈ ਇਸ ਨਾਲ ਕਿਸੇ ਨੂੰ ਗੁਰੇਜ਼ ਨਹੀਂ ਹੋਣਾ ਚਾਹੀਦਾ।
ਰਾਗੀ ਸਿੰਘ ਆਪਣੇ ਪੱਧਰ ‘ਤੇ ਲੋਕ ਭਲਾਈ ਦੇ ਕਾਰਜ ਵੀ ਕਰਦੇ ਹਨ: ਪੱਤਰ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਇਕ ਯੂਨੀਅਨ ਬਣਾਈ ਗਈ ਹੈ। ਇਹ ਯੂਨੀਅਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸੇਵਾਵਾਂ ਨਿਭਾਉਂਣ ਵਾਲੇ ਮੁਲਾਜਮਾਂ ਦੀ ਯੂਨੀਅਨ ਵਾਂਗ ਹੀ ਕੰਮ ਕਰੇਗੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਰਾਗੀ ਦੀ ਡਿਊਟੀ ਨਿਭਾਉਂਣ ਵਾਲੇ ਸਿੰਘਾਂ ਦੀਆਂ ਮੁਸ਼ਕਿਲਾਂ ਆਪ ਅਤੇ ਦਫਤਰ ਤੱਕ ਪਹੁੰਚਾਉਂਦੇ ਹਨ। ਜਿਸ ਸਬੰਧੀ ਯੋਗ ਫੈਂਸਲਾ ਲੈਣ ਲਈ ਸਬ ਕਮੇਟੀ ਬਣਾ ਕੇ ਮੈਂਬਰਾਂ ਦੀ ਰਾਏ ਲਈ ਜਾਂਦੀ ਹੈ। ਇਥੋਂ ਤੱਕ ਕਿ ਰਾਗੀ ਸਿੰਘ ਆਪਣੇ ਪੱਧਰ ‘ਤੇ ਲੋਕ ਭਲਾਈ ਦੇ ਕਾਰਜ ਵੀ ਕਰਦੇ ਹਨ।
ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸੇਵਾਵਾਂ ਨਿਭਾਉਂਣ ਵਾਲੇ ਢਾਡੀ ਤੇ ਪਾਠੀ ਯੂਨੀਅਨ ਬਣਾ ਕੇ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਹਨ, ਤਾਂ ਮੁਲਾਜਮਾਂ ਨੂੰ ਇਹ ਅਧਿਕਾਰ ਕਿਉਂ ਨਹੀਂ। ਭੋਮਾ ਨੇ ਲਿਖਿਆ ਕਿ ਇਥੋਂ ਤੱਕ ਕਿ ਸੇਵਾ ਮੁਕਤ ਮੁਲਜਮਾਂ ਵੱਲੋਂ ਵੀ ਯੂਨੀਅਨ ਬਣਾਈ ਗਈ ਹੈ। ਇਸ ਯੂਨੀਅਨ ਵਿਚ ਆਪ ਜੀ ਦੇ ਓਐਸਡੀ ਵੀ ਸ਼ਾਮਲ ਹੈ। ਆਪ ਜੀ ਦੇ ਧਿਆਨ ਹਿੱਤ ਲਿਆਉਂਣਾ ਚਾਹੁੰਦੇ ਹਾਂ ਕਿ ਮੁਲਾਜਮਾਂ ਵੱਲੋਂ ਬਣਾਈ ਯੂਨੀਅਨ ਆਪਣੇ ਹੱਕਾਂ ਦੀ ਅਵਾਜ਼ ਨੂੰ ਲਿਖਤੀ ਰੂਪ ਵਿਚ ਹੀ ਦਫਤਰ ਜਾਂ ਆਪ ਜੀ ਪਾਸ ਰੱਖਣ ਲਈ ਕੰਮ ਕਰੇਗੀ ਜਾਂ ਕਿਸੇ ਮਸਲੇ ਨੂੰ ਆਪ ਜੀ ਨਾਲ ਕੁਝ ਮੈਂਬਰਾਂ ਵੱਲੋਂ ਨਿੱਜੀ ਤੌਰ ‘ਤੇ ਵੀ ਵਿਚਾਰਿਆਂ ਜਾ ਸਕਦਾ ਹੈ। ਗੁਰੂ ਘਰ ਅਤੇ ਨੌਕਰੀ ਦੀ ਮਰਿਆਦਾ ਨੂੰ ਕਾਇਮ ਰੱਖਣਾ ਯੂਨੀਅਨ ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਪਹਿਲਾ ਫਰਜ ਹੋਵੇਗਾ।
- ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪੰਜਾਬ ਦੇ ਤਰੁਣ ਚੁੱਘ ਸਮੇਤ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
- Punjab Weather Update: ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਪੰਜਾਬ ਦੇ 11 ਜ਼ਿਲ੍ਹਿਆ ਵਿੱਚ ਮੀਂਹ ਦਾ ਅਲਰਟ
- Punjabi youth in Canada: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ , ਸਦਮੇ 'ਚ ਮਾਂ ਨੇ ਵੀ ਤੋੜਿਆ ਦਮ
ਯੂਨੀਅਨ ਨੂੰ ਲੈ ਕੇ ਜੇਕਰ ਸ਼੍ਰੋਮਣੀ ਕਮੇਟੀ ਨੇ ਯੂਨੀਅਨ ਦੇ ਮੈਂਬਰਾਂ ਪ੍ਰਤੀ ਜੇਕਰ ਆਪਣਾ ਰਵੱਈਆ ਬਦਲ ਲਿਆ ਤਾਂ ਫਿਰ ਮੁਲਾਜਮਾਂ ਵਿਚ ਰੋਸ ਪੈਦਾ ਹੋ ਸਕਦਾ ਹੈ। ਦਫਤਰ ਵੱਲੋਂ ਯੂਨੀਅਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਦਬਣ ਦੀ ਨੀਅਤ ਨਾਲ ਜਿਹੜੇ ਪੈਂਤੜਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਫਿਰ ਵੀ ਅਜਿਹਾ ਚੱਲਦਾ ਰਿਹਾ ਤਾਂ ਫਿਰ ਆਉਂਣ ਵਾਲੇ ਸਮੇਂ ਵਿਚ ਹਲਾਤ ਬਦਲ ਸਕਦੇ ਹਨ। ਆਸ ਹੈ ਕਿ ਸਾਡੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਸਮਝਦਿਆਂ ਮੁਲਾਜਮਾਂ ਨੂੰ ਦਬਣ ਦੀ ਨੀਤੀ ਨੂੰ ਤੁਰੰਤ ਵਿਰਾਮ ਲਗਾ ਦਿੱਤਾ ਜਾਵੇਗਾ।