ਚੰਡੀਗੜ੍ਹ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਐਸਵਾਈਐਲ ਸਮੇਤ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਾਫੀ ਗਰਮ ਹੈ। ਜਿਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀਆਂ ਹਨ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਨਵੰਬਰ ਨੂੰ ਇਸ ਮੁੱਦੇ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਆਪਣੇ ਵਿਰੋਧੀਆਂ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਸਵਾਈਐਲ ਸਣੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਬਹਿਸ ਕਰਵਾਈ ਜਾ ਰਹੀ ਹੈ।
ਮਾਹਿਰ ਅਤੇ ਸਿਆਸੀ ਲੀਡਰਾਂ ਨੇ ਲਿਆ ਹਿੱਸਾ: ਇਸ ਬਹਿਸ 'ਚ ਜਿਥੇ ਸਾਰੇ ਮਾਹਿਰਾਂ ਵਲੋਂ ਹਿੱਸਾ ਲਿਆ ਗਿਆ ਹੈ ਤਾਂ ਉਥੇ ਹੀ ਸਿਆਸੀ ਆਗੂਆਂ ਵਲੋਂ ਵੀ ਇਸ ਸੈਮੀਨਾਰ 'ਚ ਸ਼ਿਕਰਤ ਕੀਤੀ ਗਈ ਹੈ ਪਰ ਉਥੇ ਹੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਸੈਮੀਨਾਰ 'ਚ ਸ਼ਾਮਲ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਵਲੋਂ ਨਿੱਜੀ ਸੰਸਥਾ ਨਾਲ ਮਿਲ ਕੇ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਦਕਿ ਇਸ ਸੈਮੀਨਾਰ 'ਚ ਨਾ ਤਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪੁੱਜੇ ਤੇ ਨਾ ਹੀ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਨ।
1 ਨਵੰਬਰ ਦੀ ਬਹਿਸ ਦੇ ਚੱਲਦੇ ਅਹਿਮ ਸੈਮੀਨਾਰ: ਕਾਬਿਲੇਗੌਰ ਹੈ ਕਿ ਇਸ ਸੈਮੀਨਾਰ 'ਚ ਐਸਵਾਈਐਲ ਦੇ ਮੁੱਦੇ 'ਤੇ ਖਾਸਤੌਰ 'ਤੇ ਚਰਚਾ ਕੀਤਾ ਜਾਵੇਗੀ ਕਿ ਇਸ ਦਾ ਕੀ ਹੱਲ ਕੱਢਿਆ ਜਾ ਸਕਦਾ ਹੈ ਤੇ ਪੰਜਾਬ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ। ਇੰਨ੍ਹਾਂ ਸਾਰੇ ਵਿਸ਼ਿਆਂ 'ਤੇ ਸੈਮੀਨਾਰ 'ਚ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਗਈ ਖੁੱਲ੍ਹੀ ਬਹਿਸ ਦੇ ਮੱਦੇਨਜ਼ਰ ਇਸ ਸੈਮੀਨਾਰ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
-
ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ।
— Pargat Singh (@PargatSOfficial) October 27, 2023 " class="align-text-top noRightClick twitterSection" data="
🔴 LIVE link : https://t.co/pUWt25WjOh pic.twitter.com/6vQ52KlQPM
">ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ।
— Pargat Singh (@PargatSOfficial) October 27, 2023
🔴 LIVE link : https://t.co/pUWt25WjOh pic.twitter.com/6vQ52KlQPMਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ।
— Pargat Singh (@PargatSOfficial) October 27, 2023
🔴 LIVE link : https://t.co/pUWt25WjOh pic.twitter.com/6vQ52KlQPM
ਜਾਖੜ ਨੇ ਚੁੱਕੇ ਕਈ ਸਵਾਲ: ਇਸ ਮੌਕੇ ਪੁੱਜੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਕਿ ਇਸ ਸੈਮੀਨਾਰ 'ਚ ਪੰਜਾਬ ਦੇ ਲੀਡਰਾਂ ਨਾਲੋਂ ਮਾਹਿਰ ਜਿਆਦਾ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਲੀਡਰਾਂ ਦਾ ਨਜ਼ਰੀਆ ਹੋਰ ਹੋ ਸਕਦਾ ਹੈ ਪਰ ਜੋ ਇਸ ਮੁੱਦੇ ਨਾਲ ਜੁੜੇ ਹੋਏ ਹਨ, ਉਹ ਚੰਗੀ ਤਰਾਂ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ 1 ਨਵੰਬਰ ਦੀ ਬਹਿਸ ਲਈ ਮੁੱਖ ਮੰਤਰੀ ਨੇ ਮੰਚ ਸੰਚਾਲਕ ਲਈ ਜੌੜਾ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਪਰ ਜੋ ਖੁਦ ਸਰਕਾਰ ਦੇ ਰਹਿਮੋ ਕਰਮ 'ਤੇ ਕੱਟ ਰਹੇ ਉਹ ਨਿਰਪੱਖ ਬਹਿਸ ਕਿਵੇਂ ਕਰਵਾ ਸਕਦੇ ਹਨ। ਜਾਖੜ ਨੇ ਕਿਹਾ ਕਿ ਸਰਕਾਰ ਸੱਤਾ ਦੇ ਨਸ਼ੇ 'ਚ ਅੰਨ੍ਹੀ ਹੋਈ ਪਈ ਹੈ, ਜੋ ਮੁੱਖ ਮੰਤਰੀ ਮਾਨ ਕਦੇ ਖੁਦ ਦੂਜਿਆਂ ਨੂੰ ਭੰਡਦੇ ਰਹੇ ਹੋਣ, ਉਹ ਇੱਕ ਮਾਮੂਲੀ ਵੀਡੀਓ ਕਾਰਨ ਹੀ ਭਟਕ ਗਏ, ਜਦਕਿ ਗੱਲ ਤਾਂ ਪੰਜਾਬ ਦੇ ਲੋਕਾਂ ਦੀ ਕੀਤੀ ਹੈ।
ਸਰਕਾਰ 'ਤੇ ਹਮਲਾਵਰ ਮਜੀਠੀਆ: ਇਸ ਦੇ ਨਾਲ ਹੀ ਅਕਾਲੀ ਆਗੂ ਬਿਰਕਮ ਮਜੀਠੀਆ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਅਤੇ ਇਸ ਬਹਿਸ ਨੂੰ ਤਮਾਸ਼ਾ ਬਣਾ ਦਿੱਤਾ। ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿ ਰਹੀ ਕਿ ਪੰਜਾਬ ਦੇ ਮੁੱਦਿਆਂ ਲਈ ਅੱਧੇ ਘੰਟੇ ਦਾ ਸਮਾਂ ਮਿਲੇਗਾ ਪਰ ਮਸਲਾ ਤਾਂ ਐਸਵਾਈਐਲ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦੇ ਤਾਂ ਰੋਜ਼ਾਨਾ ਵਿਧਾਨਸਭਾ ਦੇ ਅੰਦਰ ਅਤੇ ਬਾਹਰ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਆਉਣ, ਜਿਸ ਨਾਲ ਸਰਕਾਰ ਨੇ ਧੋਖਾ ਕੀਤਾ ਤੇ ਗਰੰਟੀਆਂ ਦਿੱਤੀਆਂ ਸੀ। ਮਜੀਠੀਆ ਦਾ ਕਹਿਣਾ ਕਿ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਉਹ ਜਵਾਬ ਜ਼ਰੂਰ ਮੰਗਣਗੇ।
- Stubble Burning Cases in Punjab: ਧੂੰਆਂ ਹੋ ਰਹੇ ਸਰਕਾਰੀ ਦਾਅਵੇ, ਧੜਾਧੜ ਲੱਗ ਰਹੀਆਂ ਹਨ ਪੰਜਾਬ 'ਚ ਪਰਾਲੀ ਨੂੰ ਅੱਗਾਂ
- Begum Munawwar Nisha Death: ਸਾਹਿਬਜ਼ਾਦਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਦੇ ਪਰਿਵਾਰ ਦੀ ਆਖਰੀ ਬੇਗਮ ਦਾ ਦਿਹਾਂਤ
- Ban on online order and sale of crackers: ਪੰਜਾਬ ਵਿੱਚ ਪਟਾਕਿਆਂ ਦੇ ਆਨਲਾਈਨ ਆਰਡਰ ਅਤੇ ਵਿਕਰੀ ਲਈ ਸਾਰੀਆਂ ਈ-ਕਾਮਰਸ ਵੈੱਬਸਾਈਟਾਂ 'ਤੇ ਲਗਾਈ ਪਾਬੰਦੀ
ਮੁੱਖ ਮੰਤਰੀ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ: ਕਾਬਿਲੇਗੌਰ ਹੈ ਕਿ ਐਸਵਾਈਐਲ ਦੇ ਮੁੱਦੇ 'ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਸੀ ਤੇ ਇਲਜ਼ਾਮ ਲਾਏ ਸੀ ਕਿ ਸਰਕਾਰ ਸੁਪਰੀਮ ਕੋਰਟ 'ਚ ਐਸਵਾਈਐਲ ਬਣਾਉਣ ਦੀ ਹਾਮੀ ਭਰ ਕੇ ਆਈ ਹੈ। ਜਿਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ ਤੇ ਵਿਰੋਧੀਆਂ ਵਲੋਂ ਇਸ ਨੂੰ ਸਵੀਕਾਰ ਵੀ ਕੀਤਾ ਸੀ। ਇਹ ਬਹਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਰੱਖੀ ਗਈ ਹੈ, ਜਿਸ ਦਾ ਮੰਚ ਸੰਚਾਲਕ ਡਾ. ਨਿਰਮਲ ਜੌੜਾ ਵਲੋਂ ਕੀਤਾ ਜਾਣਾ ਹੈ।