ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਸਾਲ ਸਰਕਾਰ ਦੇ ਪੂਰੇ ਹੋਣ ’ਤੇ ਪ੍ਰੈੱਸ ਕਾਨਫਰੰਸ ਕਰਨ ਬਾਬਤ ਪੱਤਰਕਾਰਾਂ ਤੋਂ ਪਹਿਲਾ ਸਵਾਲ ਮੰਗੇ ਜਾਣ ’ਤੇ ਸਿਆਸਤ ਭਖੀ ਹੋਈ ਹੈ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਦੌਰਾਨ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਨਾ ਚਾਹੁੰਦੇ ਹਨ। ਭਗਵੰਤ ਮਾਨ ਨੇ ਪਹਿਲਾ ਸਵਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਪੁੱਛਿਆ ਕਿ ਉਨ੍ਹਾਂ ਨੇ ਹੁਣ ਤੱਕ 4 ਸਾਲਾਂ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਜੇਲ੍ਹ ਪਿੱਛੇ ਪਹੁੰਚਾਇਆ? ਭਗਵੰਤ ਮਾਨ ਨੇ ਦੂਜਾ ਸਵਾਲ ਕੀਤਾ ਕੀ 4 ਹਫਤਿਆਂ ’ਚ ਤੁਸੀਂ ਨਸ਼ਾ ਖ਼ਤਮ ਕੀਤਾ ?
ਇਹ ਵੀ ਪੜੋ: ਪੰਜਾਬ 'ਚ ਪੇਂਡੂ ਵਿਕਾਸ ਨੂੰ ਹੁਲਾਰਾ ਦੇਣ ਲਈ 4,300 ਕਰੋੜ ਰੁਪਏ ਰਾਖਵੇਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ ਤੇ ਉਹ ਦੱਸਣ ਕਿਹੜੇ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ ਸਿਵਾਏ ਰਵਨੀਤ ਬਿੱਟੂ ਦੇ ਭਰਾ ਨੂੰ ਡੀਐੱਸਪੀ ਬਣਾਉਣ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਿਨੇਟ ਰੈਂਕ ਦੇ ਕੇ ਪ੍ਰਿੰਸੀਪਲ ਅਡਵਾਈਜ਼ਰ ਬਣਾਉਣ ਦੇ।
ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ’ਤੇ ਨਿਸ਼ਾਨਾ ਸਾਧਦੇ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਮਹਿਕਮੇ ਵੱਲੋਂ ਹੀ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਵਾਇਆ ਗਿਆ ਸੀ ਪਰ ਰੁਜ਼ਗਾਰ ਆਪ ਹੀ ਲੈ ਗਏ।
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਸ਼ਰਾਬ ਮਾਫੀਆ, ਮਾਈਨਿੰਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਠੱਲ੍ਹ ਕਿਉਂ ਨਹੀਂ ਪਾਈ ਗਈ ਤੇ ਪੰਜਾਬ ਵਿੱਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਮਹਿੰਗੀ ਕਿਉਂ ਹੈ? ਜਦਕਿ ਦਿੱਲੀ ਅਜਿਹਾ ਸੂਬਾ ਹੈ ਜੋ ਬਿਜਲੀ ਖ਼ਰੀਦਦਾ ਹੈ ਪਰ ਸਭ ਤੋਂ ਸਸਤੀ ਬਿਜਲੀ ਆਮ ਲੋਕਾਂ ਨੂੰ ਦਿੰਦਾ ਹੈ।
ਇਹ ਵੀ ਪੜੋ: ਬਰਨਾਲਾ: ਫ਼ੀਸਾਂ ਨੂੰ ਲੈ ਕੇ ਐਸਸੀ ਵਿਦਿਆਰਥਣਾਂ ਨੇ ਕਾਲਜ ਅੱਗੇ ਲਾਇਆ ਧਰਨਾ