ETV Bharat / state

7 ਮਹੀਨੇ ਵਿੱਚ ਦੂਜਾ ਆਰਪੀਜੀ ਅਟੈਕ, 7 ਮਹੀਨੇ ਪਹਿਲਾਂ ਵੀ ਹੋਇਆ ਸੀ ਅਜਿਹਾ, ਕਿੱਥੇ ਤੱਕ ਪਹੁੰਚੀ ਜਾਂਚ - ਨਾਬਾਲਗ ਸਮੇਤ ਸੱਤ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਅਟੈਕ ਨੂੰ 7 ਮਹੀਨੇ (7 months to Mohali attack) ਬੀਤਣ ਤੋਂ ਬਾਅਦ ਜ਼ਿਆਦਾ ਕੁਝ ਪੁਲਿਸ ਦੇ ਹੱਥ ਨਹੀਂ ਲੱਗਾ।ਪੰਜਾਬ ਦੇ ਤਤਕਾਲੀ ਡੀਜੀਪੀ ਵੀਕੇ ਭਾਵਰਾ (The then DGP VK Bhavra) ਨੇ ਖੁਦ ਇਸ ਹਮਲੇ ਨੂੰ ਪੁਲਿਸ ਲਈ ਵੱਡੀ ਚੁਣੌਤੀ ਦੱਸਿਆ ਸੀ। ਇਕ ਵਾਰ ਫਿਰ ਤੋਂ ਮੁਹਾਲੀ ਇੰਟੈਲੀਜੈਂਸ ਹੈਡਕੁਆਰਟਰ ਹਮਲੇ ਦੀ ਚਰਚਾ ਛਿੜ ਗਈ ਹੈ ਕਿ ਆਖਿਰ ਉਸ ਅਟੈਕ ਦਾ ਕੀ ਹੋਇਆ ਅਤੇ ਜਾਂਚ ਕਿਥੇ ਤੱਕ ਪਹੁੰਚੀ।

Seven accused including minor arrested
Seven accused including minor arrested
author img

By

Published : Dec 10, 2022, 2:35 PM IST

ਤਰਨਤਾਰਨ: ਸਰਹਾਲੀ ਥਾਣੇ ਉੱਤੇ ਦੇਰ ਰਾਤ ਆਰਪੀਜੀ ਅਟੈਕ (RPG attack on Sarhali police station) ਹੋਇਆ।ਪੰਜਾਬ ਦੇ ਵਿਚ ਇਹਨਾਂ ਬੀਤੇ 7 ਮਹੀਨਿਆਂ ਦੌਰਾਨ ਇਹ ਦੂਜੀ ਘਟਨਾ ਹੈ ਜਦੋਂ ਪੰਜਾਬ ਪੁਲਿਸ ਦੇ ਕਿਸੇ ਵਿਭਾਗ ਤੇ ਹਮਲਾ ਕੀਤਾ ਗਿਆ ਹੋਵੇ।ਇਸ ਤੋਂ ਪਹਿਲਾ ਮਈ ਦੇ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ਉੱਤੇ ਆਰਪੀਜੀ ਅਟੈਕ (RPG Attack on Intelligence Headquarters) ਹੋਇਆ। ਹਾਲਾਂਕਿ ਇਹਨਾਂ ਦੋਵਾਂ ਹਮਲਿਆਂ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵਾਂ 'ਚ ਇਕ ਸਮਾਨਤਾ ਜ਼ਰੂਰ ਰਹੀ ਕਿ ਦੋਵਾਂ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ।

Seven accused including minor arrested
Seven accused including minor arrested

ਮੁਹਾਲੀ ਅਟੈਕ ਨੂੰ 7 ਮਹੀਨੇ ਬੀਤਣ ਤੋਂ ਬਾਅਦ (7 months to Mohali attack) ਜ਼ਿਆਦਾ ਕੁਝ ਪੁਲਿਸ ਦੇ ਹੱਥ ਨਹੀਂ ਲੱਗਾ।ਪੰਜਾਬ ਦੇ ਤਤਕਾਲੀ ਡੀ. ਜੀ. ਪੀ. ਵੀ. ਕੇ. ਨੇ ਖੁਦ ਇਸ ਹਮਲੇ ਨੂੰ ਪੁਲਿਸ ਲਈ ਵੱਡੀ ਚੁਣੌਤੀ ਦੱਸਿਆ ਸੀ।ਇਕ ਵਾਰ ਫਿਰ ਤੋਂ ਮੁਹਾਲੀ ਇੰਟੈਲੀਜੈਂਸ ਹੈਡਕੁਆਰਟਰ (Police Intelligence Headquarters) ਹਮਲੇ ਦੀ ਚਰਚਾ ਛਿੜ ਗਈ ਹੈ ਕਿ ਆਖਿਰ ਉਸ ਅਟੈਕ ਦਾ ਕੀ ਹੋਇਆ ਅਤੇ ਜਾਂਚ ਕਿਥੇ ਤੱਕ ਪਹੁੰਚੀ।

ਇੰਟੈਲੀਜੈਂਸ ਹੈਡਕੁਆਰਟਰ ਹਮਲੇ 'ਚ 3 ਗ੍ਰਿਫ਼ਤਾਰ: ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ (Police Intelligence Headquarters) ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਹੋਏ ਹਮਲੇ ਦੀ ਇਕ ਸਮਾਨਤਾ ਜ਼ਰੂਰ ਹੈ ਕਿ ਦੋਵੇਂ ਹੀ ਆਰਪੀਜੀ ਅਟੈਕ ਸਨ ਅਤੇ ਦੋਵੇਂ ਹੀ ਹਮਲੇ ਰਾਤ ਸਮੇਂ ਕੀਤੇ ਗਏ। ਮਤਲਬ ਕਿ ਹਮਲਾ ਕਰਨ ਵਾਲੇ ਦਾ ਮਕਸਦ ਕਿਸੇ ਨੂੰ ਮਾਰਨਾ ਤਾਂ ਨਹੀਂ ਸੀ। ਪੁਲਿਸ ਇੰਟੈਲੀਜੈਂਸ ਹੈਡਕੁਆਟਰ ਉੱਤੇ 9 ਮਈ ਦੀ ਰਾਤ ਨੂੰ ਹਮਲਾ ਹੋਇਆ ਜਿਸਦੀ ਜ਼ਿੰਮੇਵਾਰੀ ਪਾਕਿਸਤਾਨ ਬੈਠੇ ਹਰਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਬੈਠੇ ਗੈਂਗਸਟਰ ਲਖਵਿੰਦਰ ਲੰਡਾ ਨੇ ਲਈ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ 7ਗ੍ਰਿਫ਼ਤਾਰੀਆਂ ਹੋਈਆਂ ਜਿਹਨਾਂ ਵਿਚੋਂ 1 ਦੋਸ਼ੀ ਨਾਬਾਲਗ ਹੈ।ਅਕਤੂਬਰ 2022 ਵਿਚ ਪੰਜਾਬ ਪੁਲਿਸ ਅਤੇ ਐਨ. ਆਈ. ਏ. ਦੇ ਸਹਿਯੋਗ ਨਾਲ ਇਸ ਹਮਲੇ ਦਾ ਮੁੱਖ ਦੋਸ਼ੀ ਚੜਤ ਸਿੰਘ ਨੂੰ ਮਹਾਂਰਾਸ਼ਟਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

277 ਪੰਨਿਆਂ ਦੀ ਚਾਰਜਸ਼ੀਟ ਕੀਤੀ ਸੀ ਦਾਇਰ: ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਦੇ ਸਬੰਧ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਸੂਬਾ ਪੁਲਿਸ ਨੇ ਇਸ ਮਾਮਲੇ ਵਿੱਚ 13 ਵਿੱਚੋਂ 7 ਮੁਲਜ਼ਮਾਂ ਖ਼ਿਲਾਫ਼ 277 ਪੰਨਿਆਂ ਦੀ ਰਿਪੋਰਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਦਾਇਰ ਹੋਣ ਤੱਕ, ਇੱਕ ਨਾਬਾਲਗ ਸਮੇਤ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Seven accused including minor arrested) ਕੀਤਾ ਜਾ ਚੁੱਕਾ ਸੀ, ਜਦੋਂ ਕਿ ਛੇ ਅਜੇ ਵੀ ਫਰਾਰ ਦੱਸੇ ਜਾਂਦੇ ਹਨ। ਇਨ੍ਹਾਂ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 307, 212, 216, 120ਬੀ, ਵਿਸਫੋਟਕ ਅਤੇ ਅਸਲਾ ਐਕਟ ਦੇ ਤਹਿਤ ਧਾਰਾਵਾਂ ਲਗਾਈਆਂ ਗਈਆਂ।

ਕੀ ਕਹਿਣਾ ਹੈ ਕਾਨੂੰਨ ਮਾਹਿਰਾਂ ਦਾ ?: ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਇਹ ਵਾਰ ਵਾਰ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਦੇ ਵਿਚ ਡਰੱਗ ਸਮੱਗਲਰ ਅਤੇ ਗੈਂਗਸਟਰਾਂ ਦਾ ਨੈਕਸਸ ਚੱਲ ਰਿਹਾ ਹੈ।ਪਰ ਕਿਸੇ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗੀ।ਗੈਂਗਸਟਰ, ਅੱਤਵਾਦ ਅਤੇ ਡਰੱਗ ਮਾਫ਼ੀਆ ਦਾ ਨੈਕਸਸ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਸਲਿਪਰ ਸੈਲ ਪੰਜਾਬ ਵਿਚ ਕੰਮ ਕਰ ਰਹੇ ਹਨ।

ਮਕਸਦ ਮਾਰਨਾ ਨਹੀਂ ਡਰਾਉਣਾ ਹੈ ?: ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹ ਵਾਰਦਾਤਾਂ ਗੈਂਗਸਟਰਾਂ ਦੇ ਸਲਿਪਰ ਸੈਲ ਵੱਲੋਂ ਕੀਤੀਆਂ ਜਾਂਦੀਆਂ ਹਨ।ਜਿਹਨਾਂ ਨੂੰ ਕੋਈ ਵੀ ਟਰੇਨਿੰਗ ਨਹੀਂ ਮਿਲੀ ਹੁੰਦੀ।ਇਸ ਅਨਟਰੇਂਡ ਬੰਦੇ ਹਨ ਅਤੇ ਇਹਨਾਂ ਨੂੰ ਪੂਰੀ ਜਾਣਕਾਰੀ ਨਹੀਂ।ਇਸ ਲਈ ਇਹਨਾਂ ਦਾ ਨਿਸ਼ਾਨਾ ਠੀਕ ਨਹੀਂ ਬੈਠਦਾ। ਨਹੀਂ ਤਾਂ ਆਰਪੀਜੀ ਐਨਾ ਖ਼ਤਰਨਾਕ ਹੁੰਦਾ ਹੈ ਕਿ ਫੌਜੀ ਟੈਂਕਾਂ ਨੂੰ ਆਸਾਨੀ ਨਾਲ ਉੱਡਾ ਦਿੰਦਾ ਹੈ।

ਇਹ ਵੀ ਪੜ੍ਹੋ: Tarntaran RPG Attack: ਮੌਕੇ ਉੱਤੇ ਪਹੁੰਚੇ ਡੀਜੀਪੀ ਗੌਰਵ ਯਾਦਵ, ਕਿਹਾ ਜਾਂਚ ਕੀਤੀ ਜਾ ਰਹੀ ਹੈ

ਪੰਜਾਬ ਪੁਲਿਸ ਗੈਂਗਸਟਰਾਂ ਅੱਗੇ ਬੇਵੱਸ ਕਿਉੇਂ?: ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਇਹਨਾਂ ਨੂੰ 100 ਪ੍ਰਤੀਸ਼ਤ ਸਮਰਥਨ ਕਿਸੇ ਵੀ ਸਰਕਾਰ ਤੋਂ ਨਹੀਂ ਮਿਲਦਾ।ਕਈ ਕੇਸਾਂ ਵਿਚ ਇਹ ਕੇਂਦਰੀ ਜਾਂਚ ਏਜੰਸੀਆਂ ਅਤੇ ਪੰਜਾਬ ਪੁਲਿਸ ਮਿਲਕੇ ਕੰਮ ਕਰਦੇ ਹਨ।ਪੰਜਾਬ ਪੁਲਿਸ ਇਕੱਲਿਆਂ ਇਸ ਨੈਕਸਸ ਨੂੰ ਕਾਬੂ ਨਹੀਂ ਕਰ ਸਕਦੀ।ਇਸ ਵਿਚ ਕੇਂਦਰੀ ਪੱਧਰ ਦੀਆਂ ਏਜੰਸੀਆਂ ਅਤੇ ਵੱਡੇ ਤਕਨੀਕੀ ਹਥਿਆਰ ਚਾਹੀਦੇ ਹੋਣਗੇ ਅਤੇ ਇਕ ਤੱਕੜੀ ਰਣਨੀਤੀ ਚਾਹੀਦੀ ਹੋਵੇਗੀ।

ਕੀ ਪੰਜਾਬ ਵਿਚ ਮੁੜ ਅੱਤਵਾਦ ਦਾ ਦੌਰ ਸ਼ੁਰੂ ਹੋ ਰਿਹਾ ? : ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹਰਗਿਜ਼ ਨਹੀਂ ਪੰਜਾਬ ਦੇ ਵਿਚ ਅੱਤਵਾਦ ਦੌਰ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਹੋ ਸਕਦਾ ਹੈ। ਪੰਜਾਬੀਆਂ ਨੇ ਅੱਤਵਾਦ ਦਾ ਸੰਤਾਪ ਬਹੁਤ ਹੰਢਾਇਆ ਹੈ ਹੁਣ ਪੰਜਾਬੀਆਂ ਨੂੰ ਸਮਝ ਆ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.