ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Aam Aadmi Party supremo Arvind Kejriwal) 10 ਦਿਨਾਂ ਲਈ ਹੁਸ਼ਿਆਰਪੁਰ ਦੇ ਇੱਕ ਪਿੰਡ ਅਨੰਦਗੜ੍ਹ ਵਿੱਚ ਵਿਪਾਸਨਾ ਯੋਗਾ ਕੈਂਪ ਵਿੱਚ ਹਿੱਸਾ ਲੈ ਰਹੇ ਨੇ ਅਤੇ ਇਸ ਦੌਰਾਨ ਕਿਹਾ ਜਾ ਰਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਅਤੇ ਦੁਨਿਆਵੀ ਕੰਮ ਤੋਂ ਦੂਰ ਰਹਿਣਗੇ, ਇੱਥੋਂ ਤੱਕ ਕਿ ਉਹ ਫੋਨ ਦਾ ਇਸਤੇਮਾਲ ਵੀ ਨਾ ਕਰਕੇ ਸਿਰਫ ਯੋਗ ਕਰਨ ਵੱਲ ਧਿਆਨ ਦੇਣਗੇ। ਕੇਜਰੀਵਾਲ ਦੇ ਇਸ ਐਕਸ਼ਨ ਨੂੰ ਵਿਰੋਧੀ ਧਿਰਾਂ ਟਾਰਗੇਟ ਕਰ ਰਹੀਆਂ ਹਨ।
ਪੰਜਾਬ 'ਚ ਸਿਆਸੀ ਸ਼ਰਨ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ (Punjab Govt) ਉੱਤੇ ਇਲਜ਼ਾਮ ਲਾਇਆ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਈਡੀ ਦੀ ਜਾਂਚ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਸਿਆਸੀ ਸ਼ਰਨ ਦਿੱਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਕਿਹਾ ਹੈ ਕਿ ਗ੍ਰਿਫਤਾਰੀ ਤੋਂ ਬਚਣ ਲਈ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਾਹਾ ਲੈਕੇ ਸਿਮਰਨ ਕੈਂਪ ਦੇ ਬਹਾਨੇ ਪੰਜਾਬ ਆਏ ਹਨ ਤਾਂ ਜੋ ਉਹ ਗ੍ਰਿਫਤਾਰੀ ਅਤੇ ਜਾਂਚ ਤੋਂ ਬਚ ਸਕਣ। ਪੰਜਾਬ ਸਰਕਾਰ ਵੀ ਕੇਜਰੀਵਾਲ ਪੂਰੀ ਸੁਰੱਖਿਆ ਦੇਕੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਯੋਗਾ ਕੈਂਪ ਈਡੀ ਤੋਂ ਬਚਣ ਦਾ ਬਹਾਨਾ: ਦੱਸ ਦਈਏ ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜੀ ਵਾਰ ਸੰਮਨ ਭੇਜ ਕੇ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਦੂਜੇ ਸੰਮਨ 'ਤੇ ਵੀ ਮੁੱਖ ਮੰਤਰੀ ਪੇਸ਼ ਨਹੀਂ ਹੋਏ ਅਤੇ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਯੋਗ ਕੈਂਪ ਲਈ ਹੁਸ਼ਿਆਰਪੁਰ ਪਹੁੰਚ ਗਏ। ਇਸ ਤੋਂ ਪਹਿਲਾਂ ਵੀ ਸੀਬੀਆਈ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁੱਛਗਿੱਛ ਇਸ ਸਾਲ ਅਪ੍ਰੈਲ ਮਹੀਨੇ 'ਚ ਹੋਈ ਸੀ। ਇਸ ਤੋਂ ਬਾਅਦ ਈਡੀ ਨੇ ਪਹਿਲੀ ਵਾਰ ਨੋਟਿਸ ਜਾਰੀ ਕਰਕੇ 2 ਨਵੰਬਰ ਨੂੰ ਪੁੱਛਗਿੱਛ ਲਈ ਕੇਜਰੀਵਾਲ ਨੂੰ ਬੁਲਾਇਆ ਸੀ ਅਤੇ ਉਦੋਂ ਕੇਜਰੀਵਾਲ ਤਿੰਨ ਸੂਬਿਆਂ ਵਿੱਚ ਚੋਣ ਪ੍ਰਚਾਰ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ ਸਨ। ਵਿਰੋਧੀ ਕਹਿ ਰਹੇ ਨੇ ਵਿਪਾਸਨਾ ਈਡੀ (Arvind Kejriwal in Hoshiarpur) ਤੋਂ ਬਚਣ ਦਾ ਬਹਾਨਾ ਹੈ।
- Bengal CM Mamata Banerjee: ਧਨਖੜ ਦੀ ਮਿਮਿਕਰੀ ਮਾਮਲੇ 'ਚ ਮਮਤਾ ਬੈਨਰਜੀ ਨੇ ਕਿਹਾ, 'ਰਾਹੁਲ ਗਾਂਧੀ ਨੇ ਵੀਡੀਓ ਨਾ ਬਣਾਈ ਹੁੰਦੀ ਤਾਂ ਕਿਸੇ ਨੂੰ ਪਤਾ ਨਾ ਲੱਗਦਾ'
- ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੇ ਸੀਐੱਮ ਮਾਨ ਨੂੰ ਕੀਤੀ ਅਪੀਲ, ਕਿਹਾ-ਪਰਚੇ ਰੱਦ ਕਰਵਾਉਣ ਲਈ ਮੰਗੀ ਜਾ ਰਹੀ ਫਿਰੌਤੀ, ਅਫਵਾਹਾਂ ਕਾਰਣ ਕੰਮ ਹੋਇਆ ਪ੍ਰਭਾਵਿਤ
- ਲੋਕ ਸਭਾ 'ਚ ਹਰਸਿਮਰਤ ਕੌਰ ਬਾਦਲ ਨੇ ਗਰਮਜੋਸ਼ੀ ਨਾਲ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਕਿਹਾ-ਹੁਣ ਤਰਸ ਦੇ ਅਧਾਰ 'ਤੇ ਆਉਣੇ ਚਾਹੀਦੇ ਨੇ ਸਾਰੇ ਬਾਹਰ
ਵਿਪਾਸਨਾ ਯੋਗ ਸਾਧਨਾ ਕੀ ਹੈ ? : ਵਿਪਾਸਨਾ ਸਾਧਨਾ ਵਿੱਚ ਲਗਭਗ ਸੱਤ ਦਿਨਾਂ ਤੱਕ ਲਗਾਤਾਰ ਬੈਠਣਾ ਅਤੇ ਧਿਆਨ ਕਰਨਾ ਪੈਂਦਾ ਹੈ। ਇਸ ਸਮੇਂ ਦੌਰਾਨ, ਚੁੱਪ ਰਹਿਣਾ, ਜ਼ਿਆਦਾ ਗੱਲ ਨਾ ਕਰਨਾ, ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਾ ਕਰਨਾ ਵਰਗੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤੋਂ ਪਹਿਲਾਂ, ਦਸੰਬਰ 2022 ਵਿੱਚ ਮੁੱਖ ਮੰਤਰੀ ਵਿਪਾਸਨਾ ਮੈਡੀਟੇਸ਼ਨ ਲਈ ਗਏ ਸਨ। ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਭਗਵਾਨ ਬੁੱਧ ਨੇ ਕਈ ਸੌ ਸਾਲ ਪਹਿਲਾਂ ਇਹ ਗਿਆਨ ਸਿਖਾਇਆ ਸੀ, ਜੇਕਰ ਕਿਸੇ ਨੇ ਵਿਪਾਸਨਾ ਨਹੀਂ ਕੀਤੀ ਤਾਂ ਇਕ ਵਾਰ ਜ਼ਰੂਰ ਕਰੋ। ਇਹ ਮਾਨਸਿਕ, ਸਰੀਰਕ ਅਤੇ ਅਧਿਆਤਮਿਕ ਤੌਰ 'ਤੇ ਬਹੁਤ ਲਾਭਦਾਇਕ ਹੈ।