ਚੰਡੀਗੜ੍ਹ: ਤਕਰੀਬਨ 2 ਘੰਟੇ ਤੱਕ ਚੱਲੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਢੀਂਡਸਾ ਪਿਉ-ਪੁੱਤ ਨਹੀਂ ਰਹੇ ਅਕਾਲੀ ਦਲ ਦਾ ਹਿੱਸਾ ਦੇ ਖਿਲਾਫ ਫੈਸਲਾ ਲਿਆ ਗਿਆ। ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੰਗਰੂਰ ਅਤੇ ਬਰਨਾਲਾ ਦੇ ਵਰਕਰਾਂ ਵੱਲੋਂ ਰੈਲੀ ਦੌਰਾਨ ਸੁਖਦੇਵ ਅਤੇ ਪਰਮਿੰਦਰ ਢੀਂਡਸਾ ਨੂੰ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਉੱਪਰ ਫ਼ੈਸਲਾ ਗਿਆ।
ਉਨ੍ਹਾਂ ਕਿਹਾ ਕਿ ਜੋ ਫ਼ੈਸਲਾ ਵਰਕਰਾਂ ਨੇ ਲਿਆ ਹੈ ਉਸ 'ਤੇ ਕੋਰ ਕਮੇਟੀ ਨੇ ਵੀ ਸਹਿਮਤੀ ਜਤਾਈ ਹੈ ਅਤੇ ਹੁਣ ਪਰਮਿੰਦਰ ਅਤੇ ਸੁਖਦੇਵ ਢੀਂਡਸਾ ਅਕਾਲੀ ਦਲ ਦਾ ਹਿੱਸਾ ਨਹੀਂ ਹਨ। ਅਕਾਲੀ ਦਲ ਵੱਲੋਂ ਸੁਖਦੇਵ ਅਤੇ ਪਰਮਿੰਦਰ ਢੀਂਡਸਾ ਨੂੰ ਚਿੱਠੀ ਭੇਜਣ ਬਾਰੇ ਦਲਜੀਤ ਚੀਮਾ ਨੇ ਚੁੱਪੀ ਵੱਟਦਿਆਂ ਕਿਹਾ ਕਿ ਫ਼ਿਲਹਾਲ ਸੰਗਰੂਰ ਅਤੇ ਬਰਨਾਲਾ ਹਲਕੇ ਦੇ ਵਰਕਰਾਂ ਨਾਲ ਕੋਰ ਕਮੇਟੀ ਨੇ ਆਪਣੀ ਸਹਿਮਤੀ ਜਤਾਈ ਹੈ ਪਰ ਲਿਖਤੀ ਰੂਪ ਵਿੱਚ ਹਾਲੇ ਕੁਝ ਨਹੀਂ ਭੇਜਿਆ ਗਿਆ।
ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀ ਅਕਾਲੀ ਦਲ 25 ਫਰਵਰੀ ਨੂੰ ਫ਼ਿਰੋਜ਼ਪੁਰ ਵਿਖੇ ਅਤੇ ਉਸ 11 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਰੈਲੀ ਕੀਤੀ ਜਾਵੇਗੀ ਅਤੇ 9 ਮਾਰਚ ਨੂੰ ਹੋਲੇ-ਮਹੱਲੇ ਮੌਕੇ ਕਾਨਫ਼ਰੰਸ ਕੀਤੀ ਜਾਵੇਗੀ।