ਚੰਡੀਗੜ੍ਹ:ਚੰਡੀਗੜ੍ਹ ਸੈਕਟਰ ਤੀਹ ਸਥਿਤ ਚੀਮਾ ਭਵਨ ਵਿਖੇ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ(Punjab Roadways Punbus Contract) ਵਰਕਰ ਯੂਨੀਅਨ ਵੱਲੋਂ ਪ੍ਰੈੱਸਵਾਰਤਾ ਕਰ ਸਰਕਾਰ ਖ਼ਿਲਾਫ਼ ਭੜਾਸ ਕੱਢੀ ਗਈ। ਇਸ ਦੌਰਾਨ ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ 2007 ਦੇ ਵਿਚ ਭਰਤੀ ਕੀਤਾ ਗਿਆ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਸਰਕਾਰ ‘ਤੇ ਸਵਾਲ ਚੁੱਕਦਿਆਂ ਇਹ ਵੀ ਕਿਹਾ ਕਿ ਜੋ ਜੀਐੱਸਟੀ ਉਹ ਠੇਕੇਦਾਰ ਨੂੰ ਦਿੰਦੇ ਹਨ ਜੇਕਰ ਸਰਕਾਰ ਸਿੱਧੀ ਭਰਤੀ ਕਰੇ ਤਾਂ ਉਸ ਜੀਐੱਸਟੀ ਦੇ ਪੈਸੇ ਨਾਲ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾ ਕੇ ਦਿੱਤੀਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੀ 28, 29, 30 ਤਰੀਕ ਨੂੰ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈੇ।
ਉਨ੍ਹਾਂ ਨਾਲ ਹੀ ਸਰਕਾਰ ਨੂੰ ਇੱਕ ਹੋਰ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਫਿਰ ਵੀ ਨਾ ਮੰਨ੍ਹੀ ਤਾਂ ਉਹ ਮੋਤੀ ਮਹਿਲ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਜਾਣਗੇ। ਇਸ ਤੋਂ ਇਲਾਵਾ 19 ਅਤੇ 20 ਤਾਰੀਕ ਨੂੰ ਵੱਖ ਵੱਖ ਰੋਡਵੇਜ਼ ਯੂਨੀਅਨਾਂ ਦੇ ਨਾਲ ਮਿਲ ਕੇ ਸਾਂਝਾ ਪ੍ਰੋਗਰਾਮ ਮੋਤੀ ਮਹਿਲ ਨੂੰ ਘੇਰਨ ਦਾ ਉਲੀਕਿਆ ਗਿਆ ਹੈ।
ਇਸ ਦੌਰਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਕੋਲੋਂ ਵੋਟਾਂ ਤੱਕ ਨਹੀਂ ਮੰਗਣੀਆਂ ਪੈਣਗੀਆਂ ਹਾਲਾਂਕਿ ਰੋਡਵੇਜ਼ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਘੱਟ ਤਨਖ਼ਾਹ ਉੱਪਰ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ ।ਉਨ੍ਹਾਂ ਦੱਸਿਆ ਕਿ 27 ਡਿੱਪੂਆਂ ਵਿੱਚ ਤਕਰੀਬਨ 28 ਤੋਂ 29 ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ।
ਇਸ ਦੌਰਾਨ ਸਲਵਿੰਦਰ ਸਿੰਘ ਨੇ ਕਿਹਾ ਕਿ ਪੱਕੇ ਮੁਲਾਜ਼ਮ ਵੀ ਉਹੀ ਬੱਸ ਚਲਾਉਂਦੇ ਹਨ ਜੋ ਬੱਸਾਂ ਕੱਚੇ ਮੁਲਾਜ਼ਮ ਚਲਾ ਰਹੇ ਹਨ ਲੇਕਿਨ ਸਰਕਾਰ ਵੱਲੋਂ ਵਿਤਕਰਾ ਕੱਚੇ ਮੁਲਾਜ਼ਮਾਂ ਨਾਲ ਕੀਤਾ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਵੱਲੋਂ ਲਿਖਤ ਪ੍ਰੀਖਿਆ ਸਣੇ ਪੁਲਿਸ ਵੈਰੀਫਿਕੇਸ਼ਨ ਤੱਕ ਕਰਵਾ ਚੁੱਕੇ ਹਨ ਅਤੇ ਲਿਸਟਾਂ ਤੱਕ ਤਿਆਰ ਹੋ ਚੁੱਕੀਆਂ ਹਨ ਲੇਕਿਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ:ਨਵਾਂਸ਼ਹਿਰ ਦੇ ਕਿਸਾਨਾਂ ਨੇ ਮਨੀਸ਼ ਤਿਵਾੜੀ ਦੀ ਗੱਡੀ ਦਾ ਕੀਤਾ ਘਿਰਾਓ