ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਤੇ ਮੰਡੀ ਬੋਰਡ ਵਿਚ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਮਾਰਕੀਟ ਕਮੇਟੀ ਵਿਚ 13 ਨਵੇਂ ਚੇਅਕਮੈਨਾਂ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਵਿਚ 4 ਕਾਰਪੋਰੇਸ਼ਨ ਤੇ 13 ਮਾਰਕੀਟ ਕਮੇਟੀ ਵਿਚ ਸ਼ਾਮਲ ਹੋਣਗੇ। ਰਾਜਵਿੰਦਰ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਵੇਅਰ ਹਾਊਸ ਕਾਰਪੋਰੇਸ਼ਨ ਚੇਅਰਮੈਨ ਜਲੰਧਰ ਪੱਛਮੀ ਦੀ ਮੁੱਖੀ ਤੇ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਧੂਰੀ ਵਿਚ ਸੌਂਪੀਆਂ ਗਈਆਂ ਇਨ੍ਹਾਂ ਨੂੰ ਜ਼ਿੰਮੇਵਾਰੀਆਂ : ਧੂਰੀ ਵਿੱਚ ਰਾਜਵੰਤ ਘੁੱਲੀ, ਮਾਨਸਾ ਵਿੱਚ ਗਰਪ੍ਰੀਤ, ਤਪਾ ਵਿੱਚ ਤਰਸੇਮ ਸਿੰਘ ਕਾਣੀਕੇ, ਸਾਦਿਕ ਵਿੱਚ ਸੰਦੀਪ ਧਾਲੀਵਾਲ, ਅਮਲੋਹ ਵਿੱਚ ਸੁਖਵਿੰਦਰ ਕੌਰ ਗਹਿਲੋਤ, ਸਰਹਿੰਦ ਵਿੱਚ ਗੁਰਵਿੰਦਰ ਸਿੰਘ ਢਿੱਲੋਂ, ਚਨਾਰਥਲ ਤੇ ਰਸ਼ਪਿੰਦਰ ਰਾਜਾ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਹਰਮਿੰਦਰ ਸਿੰਘ ਨੂੰ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਰਣਜੋਧ ਸਿੰਘ ਹੰਡਾਣਾ, ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਵਿੱਚ ਕੈਪਟਨ ਸੁਨੀਲ ਗੁਪਤਾ, ਗੁਨਿੰਦਰਜੀਤ ਸਿੰਘ ਜਵੰਦਾ ਨੂੰ ਪੰਜਾਬ ਸੂਚਨਾ ਸੰਚਾਰ ਤਕਨਾਲੋਜੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਜ਼ਿੰਮਵਾਰਾਂ ਨੂੰ ਦਿੱਤੀਆਂ ਵਧਾਈਆਂ : ਇਸ ਦੌਰਾਨ ਨਿਯੁਕਤੀਆਂ ਉਤੇ ਭਗਵੰਤ ਮਾਨ ਨੇ ਸਾਰੇ ਚੇਅਰਮੈਨਾਂ ਨੂੰ ਜ਼ਿੰਮੇਵਾਰੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ "ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਓਗੇ, ਰੰਗਲਾ ਪੰਜਾਬ ਦੀ ਟੀਮ ਵਿਚ ਤੁਹਾਡਾ ਸਵਾਗਤ ਹੈ"।