ਚੰਡੀਗੜ੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ 2023-24 ਲਈ ਬਜਟ ਦਾ ਐਲਾਨ ਕਰ ਦਿੱਤਾ ਗਿਆ। ਮੋਦੀ ਕਾਰਜਕਾਲ ਦੇ ਦੂਜੇ ਬਜਟ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਵਰਗ ਇਸ ਵਾਰ ਬਜਟ ਤੋਂ ਖਾਸ ਉਮੀਦਾਂ ਲਗਾ ਕੇ ਬੈਠਾ ਸੀ। ਚੰਡੀਗੜ੍ਹ ਸੀਆਈਆਈ ਦੇ ਨੁਮਾਇੰਦਿਆਂ ਵੱਲੋਂ ਬਜਟ 'ਤੇ ਸੰਤੁਸ਼ਟੀ ਜਾਹਿਰ ਕੀਤੀ ਗਈ ਹੈ।ਸੀਆਈਆਈ ਦੇ ਵਾਈਸ ਚੇਅਰਮੈਨ ਇਸ ਬਜਟ ਨੂੰ ਮੁਬਾਰਕ ਵਾਲਾ ਬਜਟ ਦੱਸ ਰਹੇ ਹਨ।
ਮੁਬਾਰਕਾਂ ਵਾਲਾ ਬਜਟ:- ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸੀ.ਆਈ.ਆਈ ਦੇ ਵਾਈਸ ਚੇਅਰਮੈਨ ਗਗਨ ਕਪੂਰ ਨੇ ਕੇਂਦਰੀ ਬਜਟ ਨੂੰ ਮੁਬਾਰਕਾਂ ਵਾਲਾ ਬਜਟ ਕਰਾਰ ਦਿੱਤਾ ਹੈ। ਉਹਨਾਂ ਆਖਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਬਜਟ ਪੇਸ਼ ਕੀਤਾ ਹੈ। ਬਜਟ ਦੇ 7 ਪੁਆਇੰਟਸ ਬਣਾਏ ਗਏ ਅਤੇ 7 ਹੀ ਪੁਆਇੰਟਸ ਨੂੰ ਸ਼ਾਨਦਾਰ ਰਾਹਤ ਦਿੱਤੀ।
ਇਨਕਮ ਟੈਕਸ ਵਿਚ ਦਿੱਤੀ ਵਿਸ਼ੇਸ਼ ਰਾਹਤ:- ਗਗਨ ਕਪੂਰ ਕਹਿੰਦੇ ਹਨ ਕਿ ਸਰਕਾਰ ਨੇ ਇਨਕਮ ਟੈਕਸ ਵਿਚ ਵਿਸ਼ੇਸ਼ ਛੋਟ ਦਿੱਤੀ ਹੈ। ਜੋ ਕਿ ਸਰਕਾਰ ਦਾ ਸਲਾਘਾਯੋਗ ਕਦਮ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਵਾਰ ਹਰ ਵਰਗ ਨੂੰ ਖੁਸ਼ ਕੀਤਾ ਹੈ। ਭਾਵੇਂ ਉਹ ਕਰਮਚਾਰੀ ਹੋਣ, ਉਦਯੋਗਪਤੀ ਹੋਣ ਜਾਂ ਫਿਰ ਪ੍ਰਾਈਵੇਟ ਮੁਲਾਜ਼ਮ ਸਭ ਨੂੰ ਵੱਡੇ-ਵੱਡੇ ਲਾਭ ਦਿੱਤੇ ਗਏ ਹਨ।
ਖੇਤੀਬਾੜੀ ਸੀ ਕੇਂਦਰ ਸਰਕਾਰ ਦਾ ਏਜੰਡਾ :- ਉਹਨਾਂ ਆਖਿਆ ਕਿ ਬਾਕੀ ਖੇਤਰਾਂ ਦੀ ਤਰ੍ਹਾਂ ਖੇਤੀਬਾੜੀ ਵੀ ਸਰਕਾਰ ਦਾ ਮੁੱਖ ਏਜੰਡਾ ਸੀ। ਜਿਸ ਤਹਿਤ ਨੈਚੂਰਲ ਫਾਰਮਿੰਗ ਨੂੰ ਵਧਾਵਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਵਾਰ ਮਿਲਟ ਯਾਨੀ ਕਿ ਜਵਾਰ, ਬਾਜਰਾ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਬਜਟ ਵਿਚ ਵਿਸ਼ੇਸ਼ ਥਾਂ ਰੱਖੀ ਹੈ। ਕੁੱਲ ਮਿਲਾ ਕੇ ਸਾਰੇ ਖੇਤਰਾਂ ਲਈ ਇਸ ਬਜਟ ਨੂੰ ਸ਼ਾਨਦਾਰ ਗਿਿਣਆ ਜਾ ਰਿਹਾ ਹੈ ਭਾਵੇਂ ਉਹ ਸੈਰ ਸਪਾਟਾ ਹੋਵੇ, ਖੇਡਾਂ ਹੋਣ, ਸਿੱਖਿਆ ਹੋਵੇ ਜਾਂ ਫਿਰ ਨੌਜਵਾਨਾਂ ਦੀ ਭਲਾਈ ਲਈ ਹੋਵੇ।
ਪੰਜਾਬ ਲਈ ਬਜਟ ਵਿਚ ਕੀ ਖਾਸ ? ਇਸ ਸਵਾਲ ਦਾ ਜਵਾਬ ਦਿੰਦਿਆਂ ਸੀਆਈਆਈ ਦੇ ਵਾਈਸ ਚੇਅਰਮੈਨ ਕਹਿੰਦੇ ਹਨ ਬਜਟ ਵਿਚ ਕਿਸੇ 1 ਸੂਬੇ ਦੀ ਵਿਸ਼ੇਸ਼ ਗੱਲ ਨਾ ਕੀਤੀ ਜਾਵੇ। ਇਸਨੂੰ ਸੂਬੇ ਦੇ ਪ੍ਰਸੰਗ ਵਿਚ ਨਹੀਂ ਵੇਖਿਆ ਜਾਣਾ ਚਾਹੀਦਾ ਬਲਕਿ ਪੂਰੇ ਦੇਸ਼ ਦੇ ਪ੍ਰਸੰਗ ਵਿਚ ਵੇਖਿਆ ਜਾਣਾ ਚਾਹੀਦਾ ਹੈ। ਦੇਸ਼ ਦੇ ਪ੍ਰਸੰਗ ਵਿਚ ਇਹ ਬਹੁਤ ਹੀ ਸ਼ਾਨਦਾਰ ਬਜਟ ਰਿਹਾ। ਹਰੇਕ ਸੂਬੇ ਦੀਆਂ ਵੱਖੋ-ਵੱਖ ਉਮੀਦਾਂ ਹੁੰਦੀਆਂ ਹਨ। ਉਹ ਕਦੇ ਵੀ ਦੇਸ਼ ਦੀਆਂ ਜ਼ਰੂਰਤਾਂ ਨਾਲ ਮੇਲ ਨਹੀਂ ਖਾਂਦੀਆਂ। ਇਸ ਲਈ ਬਜਟ ਨੂੰ ਦੇਸ਼ ਦੇ ਸੰਦਰਭ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜੋ:- Budget 2023 : ਕਿਵੇਂ ਹੋਵੇਗਾ ਨਵਾਂ ਇਨਕਮ ਟੈਕਸ ਪ੍ਰਬੰਧ, ਸਮਝੋ ਇਸ ਸੌਖੇ ਤਰੀਕੇ ਨਾਲ