ਚੰਡੀਗੜ੍ਹ: ਆਪਣੀ ਖੂਬਸੁਰਤੀ ਅਤੇ ਪੁਲਿਸ ਦੀ ਚੌਕਸੀ ਲਈ ਜਾਣੇ ਜਾਂਦੇ ਸ਼ਹਿਰ ਚੰਡੀਗੜ੍ਹ ਦੇ ਸੈਕਟਰ 39 ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਚੰਡੀਗੜ੍ਹ ਦੇ ਸੈਕਟਰ 39 ਵਿੱਚ ਹਿਮਾਚਲ ਦੀ ਰਹਿਣ ਵਾਲੀ 26 ਸਾਲ ਦੀ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ (Rape with a girl hostage in Chandigarh) ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਗੈਂਗਰੇਪ ਦੇ ਇੱਕ ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ (The police arrested an accused) ਲਿਆ ਹੈ ਅਤੇ ਦੂਜਾ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਮੁਲਜ਼ਮ ਗ੍ਰਿਫ਼ਤਾਰ: ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਮਗੋਪਾਲ ਨੇ ਦੱਸਿਆ ਕਿ ਪੀੜਤ ਕੁੜੀ ਹਿਮਾਚਲ ਪ੍ਰਦੇਸ਼ ਦੀ ਵਸਨੀਕ ਹੈ ਅਤੇ ਪੀੜਤਾ ਆਪਣੀਆਂ ਸਹੇਲੀਆਂ ਨਾਲ ਮੋਹਾਲੀ 'ਚ ਰਹਿੰਦੀ ਹੈ, ਜਿੱਥੇ ਉਸ ਦੀ ਸੰਨੀ ਨਾਂ ਦੇ ਨੌਜਵਾਨ ਨਾਲ ਦੋਸਤੀ ਹੋ ਗਈ, ਜੋ ਪੀੜਤਾ ਨੂੰ ਚੰਡੀਗੜ੍ਹ ਦੇ ਸੈਕਟਰ 39 ਸਥਿਤ ਫਲੈਟ(Rape with a girl hostage in Chandigarh) 'ਚ ਲੈ ਗਿਆ, ਜਿੱਥੇ ਪੀੜਤਾ ਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਗਿਆ, ਜਿਸ ਤੋਂ ਬਾਅਦ ਸੰਨੀ ਅਤੇ ਉਸ ਦੇ ਦੋਸਤ ਪਰਮਿੰਦਰ ਨੇ ਪੀੜਤਾ ਨਾਲ ਬਲਾਤਕਾਰ ਕੀਤਾ।
ਪੁਲੀਸ ਨੇ ਇਸ ਮਾਮਲੇ ਵਿੱਚ ਪਰਮਿੰਦਰ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਸੰਨੀ ਨਾਂ ਦਾ ਇੱਕ ਹੋਰ ਨੌਜਵਾਨ ਅਜੇ ਫਰਾਰ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਸੰਨੀ ਨਾਮ ਦਾ ਨੌਜਵਾਨ ਭਗੌੜਾ ਹੈ ਅਤੇ ਉਸਦੇ ਖਿਲਾਫ ਵੀ ਮਾਮਲਾ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਪਰਮਿੰਦਰ ਸਿਰਸਾ ਦਾ ਵਸਨੀਕ ਹੈ ਅਤੇ ਦੂਜਾ ਮੁਲਜ਼ਮ ਸੰਨੀ ਮੁਹਾਲੀ ਦਾ ਰਹਿਣ ਵਾਲਾ ਹੈ।
ਬੰਧਕ ਬਣਾ ਕੇ ਰੱਖਿਆ: ਪੀੜਤ ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਕਮਰੇ 'ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਮੁਲਜ਼ਮਾਂ ਤੋਂ ਬਚ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉੱਥੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ।ਪੁਲਿਸ ਮੁਤਾਬਿਕ ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ (Both the accused are residents of Punjab) ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਸੰਨੀ ਨੇ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਦੋਵੇਂ ਮੁਲਜ਼ਮ ਵਾਰੀ-ਵਾਰੀ ਪੀੜਤਾ ਨੂੰ ਬੰਨ੍ਹ ਕੇ ਬਲਾਤਕਾਰ ਕਰਦੇ ਰਹੇ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਦੋਸਤੀ ਦੇ ਜਾਲ ਵਿੱਚ ਫਸਾ ਕੇ ਧੋਖਾ: ਨੌਕਰੀ ਲਈ ਮੋਹਾਲੀ ਆਈ ਹੋਈ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਨਾਲ ਆਈਆਂ ਲੜਕੀਆਂ ਨੌਕਰੀ ਲਈ ਮੋਹਾਲੀ ਆਈਆਂ (The girls came to Mohali for work) ਸਨ ਅਤੇ ਮੋਹਾਲੀ 'ਚ ਹੀ ਕਿਰਾਏ 'ਤੇ ਰਹਿ ਰਹੀਆਂ ਸਨ। ਪੀੜਤਾ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਸ਼ਾਹੀਮਾਜਰਾ 'ਚ ਆਪਣੇ ਦੋਸਤ ਨਾਲ ਰਹਿਣ ਲੱਗੀ ਸੀ।
ਇਹ ਵੀ ਪੜ੍ਹੋ: ਕਿਰਾਏਦਾਰਾਂ ਤੋਂ ਬਿਜਲੀ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ 'ਤੇ ਹੋਵੇਗੀ ਕਾਰਵਾਈ, ਐਕਸ਼ਨ ’ਚ ਸਰਕਾਰ
ਫਰਾਰ ਮੁਲਜ਼ਮ ਸੰਨੀ ਨੇ ਪੀੜਤਾ ਨੂੰ ਦੋਸਤੀ ਦੇ ਜਾਲ ਵਿੱਚ ਫਸਾ ਲਿਆ। ਉਹ ਉਸ ਨਾਲ ਸੰਪਰਕ ਵਿੱਚ ਰਿਹਾ। ਮੁਲਜ਼ਮ ਸੰਨੀ 4 ਦਿਨ ਪਹਿਲਾਂ ਉਸ ਨੂੰ ਘੁਮਾਉਣ ਦੇ ਬਹਾਨੇ ਲੈ ਗਿਆ ਸੀ ਅਤੇ ਉਸ ਨੂੰ ਵਰਗਲਾ ਕੇ ਸੈਕਟਰ 39 ਦੇ ਘਰ ਲੈ ਗਿਆ। ਇੱਥੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਪੀੜਤਾ ਨੂੰ ਬੰਦੀ ਬਣਾ ਲਿਆ ਅਤੇ ਦੋਵਾਂ ਨੇ ਉਸ ਨਾਲ ਸਮੂਹਿਕ (Both of them gang raped her) ਬਲਾਤਕਾਰ ਕੀਤਾ।