ਚੰਡੀਗੜ੍ਹ: ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਸੂਬੇ ਵਿੱਚ ਨਜਾਇਜ਼ ਤੌਰ 'ਤੇ ਹੋ ਰਹੀ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।
ਇਸ ਮੌਕੇ ਸ਼ਮਸ਼ੇਰ ਸਿੰਘ ਦੂਲੋ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚਿੱਠੀ ਵਿੱਚ ਉਨ੍ਹਾਂ ਲਿਖਿਆ ਹੈ ਕਿ ਬੀਤੇ ਸਮੇਂ ਵਿੱਚ ਜਿਹੜੀਆਂ ਨਜਾਇਜ਼ ਤੌਰ 'ਤੇ ਚੱਲ ਰਹੀਆਂ ਸ਼ਰਾਬ ਦੀਆਂ ਫੈਕਟਰੀਆਂ ਫੜ੍ਹੀਆਂ ਹਨ, ਹਾਲੇ ਤੱਕ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਛੋਟੇ ਮੋਟੇ ਬੰਦਿਆਂ ਨੂੰ ਰਾਜਨੀਤਿਕ ਲੋਕਾਂ ਨੇ ਪੇਸ਼ ਕਰਵਾ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਰਾਜਨੀਤਕ ਲੋਕਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਹੀ ਹੈ। ਦੂਲੋ ਨੇ ਕਿਹਾ ਕੈਪਟਨ ਇਸ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰਨ।
ਉੱਥੇ ਹੀ ਦੂਲੋ ਨੇ ਸ਼ਰਾਬ ਮਾਫੀਆ ਨੂੰ ਫੜ੍ਹਨ ਲਈ ਬਣਾਈ ਸਿੱਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਪਹਿਲੀ ਸਿੱਟ ਹੈ, ਜਿਸ ਵਿੱਚ ਰਾਜਨੀਤਕ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਉਨ੍ਹਾਂ ਕਿਹਾ ਕਿ ਸਿੱਟ ਤਾਂ ਅਫ਼ਸਰਾਂ ਦੀ ਬਣਦੀ ਹੁੰਦੀ ਹੈ ਅਤੇ ਨਾਲ ਕਿਹਾ ਸਿੱਟ ਦਾ ਚੈਅਰਮੈਨ ਵੀ ਉਹ ਲਗਾਇਆ ਗਿਆ ਜੋ ਸ਼ਰਾਬ ਦਾ ਕੰਮ ਆਪ ਕਰਦਾ ਰਿਹਾ ਹੈ।
ਇਹ ਵੀ ਪੜੋ: ਜਾਣੋਂ, ਕਿਉਂ ਘਬਰਾਇਆ ਚੀਨ ਤੇ ਕੀ ਹੈ ਗਲਵਾਨ ਵਿਵਾਦ
ਦੂਲੋ ਕੈਪਟਨ ਨੂੰ ਅਪੀਲ ਕੀਤੀ ਕਿ ਜੇ 2022 ਵਿੱਚ ਜਿੱਤਣਾ ਹੈ ਤਾਂ ਇਨ੍ਹਾਂ ਭ੍ਰਿਸ਼ਟਚਾਰ ਅਫ਼ਸਰਾਂ ਨੂੰ ਫੜ੍ਹਨ ਅਤੇ ਜਿਨ੍ਹਾ ਨੇ ਸਮੱਗਲਿੰਗ ਕਰਕੇ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ।