ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵੱਲੋਂ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਪੰਜਾਬ ਵਿਚ ਭਾਰਤ ਜੋੜੋ ਯਾਤਰਾ 10 ਜਨਵਰੀ ਦੀ ਸ਼ਾਮ ਨੂੰ ਵਜੇ ਪਹੁੰਚੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (raja warring on congress bharat jodo yatra), ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਭਾਰਤ ਜੋੜੋ ਯਾਤਰਾ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਕਾਂਗਰਸ ਭਵਨ ਦੇ ਵਿਚ ਕਾਂਗਰਸੀ ਆਗੂਆਂ ਵੱਲੋਂ ਭਾਰਤ ਜੋੜੋ ਯਾਤਰਾ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬ ਵਿਚ ਭਾਰਤ ਜੋੜੋ ਯਾਤਰਾ ਲਈ ਉਲੀਕੀ ਗਈ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਗਈ।
ਹੁਣ ਤੱਕ 52 ਜਿਲ੍ਹਿਆਂ ਵਿੱਚ ਗਈ ਯਾਤਰਾ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (raja warring on congress bharat jodo yatra) ਨੇ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ 7 ਸਤੰਬਰ 2022 ਨੂੰ ਸ਼ੁਰੂ ਹੋਈ ਸੀ, ਜਿਸਨੇ ਹੁਣ ਤੱਕ 3570 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕੀਤਾ ਹੈ। ਭਾਰਤ ਜੋੜੋ (On January 10, Punjab will come to join the Bharat Joko Yatra) ਯਾਤਰਾ ਨੇ ਹੁਣ ਤੱਕ 52 ਜਿਲ੍ਹਿਆਂ ਦਾ ਦੌਰਾ ਕੀਤਾ। ਇਸ ਯਾਤਰਾ ਨੂੰ ਲੱਗਭੱਗ 113 ਦਿਨ ਹੋ ਗਏ ਹਨ ਅਤੇ 150 ਦਿਨਾਂ ਦਾ ਕੁੱਲ ਸਫ਼ਰ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਦੋ ਰਾਜਾਂ ਵਿਚ ਭਾਰਤ ਜੋੜੋ ਯਾਤਰਾ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ 10 ਤਾਰੀਕ ਸ਼ਾਮ ਨੂੰ 7 ਵਜੇ ਯਾਤਰਾ (At 7 o'clock the journey will reach Fatehgarh Sahib) ਫਤਿਹਗੜ੍ਹ ਸਾਹਿਬ ਪਹੁੰਚੇਗੀ। 11 ਤਰੀਕ ਨੂੰ ਪੰਜਾਬ ਵਿਚ ਇਸ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ 13 ਤਰੀਕ ਲੋਹੜੀ ਵਾਲੇ ਦਿਨ ਬ੍ਰੇਕ ਹੋਵੇਗੀ। ਉਹਨਾਂ ਦੱਸਿਆ ਕਿ ਪੰਜਾਬ ਵਿਚ ਯਾਤਰਾ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਇਸ ਲਈ ਪਾਰਟੀ ਵੱਲੋਂ 19 ਕਮੇਟੀਆਂ ਬਣਾਈਆਂ ਗਈਆਂ ਹਨ। ਸਾਰੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਹ ਯਾਤਰਾ 7 ਦਿਨ ਪੰਜਾਬ ਵਿਚ ਰਹੇਗੀ ਅਤੇ ਫਿਰ ਪਠਾਨਕੋਟ ਰਾਹੀਂ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਕਰੇਗੀ।ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ CM ਮਾਨ ਨੇ ਮਨਾਈ ਪਹਿਲੀ ਲੋਹੜੀ, ਪਿੰਡ ਸਤੌਜ ਵਿੱਚ ਲੱਗੀਆਂ ਰੌਣਕਾਂ
ਬਾਜਵਾ ਦਾ ਵੱਡਾ ਦਾਅਵਾ: ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Big claim of Pratap Singh Bajwa on yatra) ਨੇ ਦਾਅਵਾ ਕੀਤਾ ਕਿ ਭਾਰਤ ਜੋੜੋ ਯਾਤਰਾ ਇਕ ਵੱਡੀ ਮੁਹਿੰਮ ਸਾਬਿਤ ਹੋਵੇਗੀ। ਉਹਨਾਂ ਦੱਸਿਆ ਕਿ ਅਜ਼ਾਦੀ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕੱਢਿਆ ਸੀ ਜੋ ਕਿ ਇਕ ਵੱਡਾ ਅੰਦੋਲਨ ਬਣਿਆ ਸੀ ਅਤੇ ਇਸ ਤੋਂ ਡਰ ਕੇ ਅੰਗਰੇਜ਼ ਭਾਰਤ ਛੱਡ ਕੇ ਭੱਜ ਗਏ ਸਨ। ਇਸ ਤੋਂ ਪਹਿਲਾਂ ਚੰਦਰ ਸ਼ੇਖਰ ਜੀ ਨੇ ਇਕ ਵੱਡੀ ਯਾਤਰਾ ਕੱਢੀ ਸੀ ਜੋ ਕਿ ਅੱਧੇ ਦੇਸ਼ ਵਿਚ ਗਈ ਸੀ। ਇਸੇ ਤਰ੍ਹਾਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਕੋਈ ਛੋਟੀ ਨਹੀਂ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਡੀ ਵਿਰੋਧੀ ਧਿਰ ਹੈ ਜੋ ਭਾਰਤ ਵਾਸੀਆਂ ਦੀ ਆਵਾਜ਼ ਬਣਨ ਲਈ ਭਾਰਤ ਜੋੜੋ ਯਾਤਰਾ ਕਰ ਰਹੀ ਹੈ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਲੋਕ ਇਹ ਸੋਚਦੇ ਸਨ ਕਿ ਐਨੀ ਵੱਡੀ ਯਾਤਰਾ ਕਾਂਗਰਸ ਤੋਂ ਨਹੀਂ ਹੋਣੀ ਹਰ ਰੋਜ਼ 256 ਕਿਲੋਮੀਟਰ ਪੈਦਲ ਸਫ਼ਰ ਕਰਨਾ ਕੋਈ ਸੌਖੀ ਗੱਲ ਨਹੀਂ।ਕਿੰਨੀ ਠੰਢ ਦੇ ਵਿਚ ਰਾਹੁਲ ਗਾਂਧੀ ਨੇ ਇਹ ਕਰ ਵਿਖਾਇਆ।