ਚੰਡੀਗੜ੍ਹ: ਉੱਤਰ ਭਾਰਤ ਵਿੱਚ ਅਗਲੇ 24 ਘੰਟਿਆਂ ਵਿੱਚ ਫਿਰ ਤੋਂ ਕੁੱਝ ਸੂਬਿਆਂ 'ਚ ਹਲਕਾ ਤੇ ਕੁੱਝ ਸੂਬਿਆਂ 'ਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਣ ਪੰਜਾਬ ਸਮੇਤ ਉੱਤਰ ਭਾਰਤ ਦੇ ਸੂਬਿਆਂ ਵਿੱਚ ਫਿਰ ਤੋਂ ਠੰਡ ਵੱਧ ਸਕਦੀ ਹੈ। ਮੌਮਸ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਪੱਛਮ ਵੱਲੋਂ ਆ ਰਹੀਆਂ ਹਵਾਵਾਂ 'ਚ ਬਦਲਾਅ ਕਾਰਨ ਮੌਸਮ ਫਿਰ ਤੋਂ ਬਦਲਿਆ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸ਼ੁੱਕਰਵਾਰ ਰਾਤ ਤੋਂ ਤਾਪਮਾਨ 'ਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਮੈਦਾਨੀ ਇਲਾਕਿਆਂ 'ਚ ਬਰਫੀਲੇ ਪਹਾੜਾਂ ਤੋਂ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਦੇ ਕਾਰਨ ਠੰਡ ਵਧਾ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਗੇ ਵੀ ਪਹਾੜਾਂ ਤੇ ਬਰਫਬਾਰੀ ਜਾਰੀ ਰਹੀ ਸਕਦੀ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਸਕਦੀ ਹੈ।