ETV Bharat / state

Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ - ਪੰਜਾਬ ਸਰਕਾਰ

ਪੰਜਾਬ ਦੇ ਵਿਚ ਹੁਣ ਨਸ਼ਾ ਮੁਕਤੀ ਕੇਂਦਰ ਫਾਈਵ ਸਟਾਰ ਹੋਟਲਾਂ ਵਰਗੇ ਨਜ਼ਰ ਆਉਣਗੇ। ਕੁਝ ਸ਼ਿਕਾਇਤਾਂ ਅਤੇ ਖਾਮੀਆਂ ਦੇ ਚੱਲਦਿਆਂ ਸਰਕਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ।

Punjabs drug addiction centers will be like five star hotels

author img

By

Published : May 12, 2023, 1:19 PM IST

Updated : May 13, 2023, 3:52 PM IST

ਚੰਡੀਗੜ੍ਹ: ਪੰਜਾਬ ਸਰਕਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿਚ ਸਰਕਾਰ ਵੱਲੋਂ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਦੇ ਵਿਚ ਮਰੀਜ਼ਾਂ ਦੀ ਗਿਣਤੀ, ਨਸ਼ਾ ਮੁਕਤੀ ਕੇਂਦਰਾਂ ਵਿਚ ਆ ਰਹੀਆਂ ਦਵਾਈਆਂ, ਨਸ਼ਾ ਮੁਕਤੀ ਲਈ ਇਲਾਜ ਦੀਆਂ ਤਕਨੀਕਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਰਿਵੀਊ ਕਰਦਿਆਂ ਇਨ੍ਹਾਂ ਵਿੱਚ ਵੱਡੇ ਬਦਲਾਅ ਹੋਣਗੇ।

ਇਲਾਜ ਦੀਆਂ ਤਕਨੀਕਾਂ ਬਦਲਣਾ ਚਾਹੁੰਦੀ ਸਰਕਾਰ: ਪੰਜਾਬ ਸਰਕਾਰ ਨੂੰ ਨਸ਼ਾ ਮੁਕਤੀ ਕੇਂਦਰਾਂ ਤੋਂ ਕੁਝ ਸ਼ਿਕਾਇਤਾਂ ਮਿਲ ਰਹੀਆਂ ਰਹੀਆਂ ਸਨ ਅਤੇ ਕੁਝ ਸਰਕਾਰ ਨਸ਼ਾ ਮੁਕਤੀ ਕੇਂਦਰਾਂ ਵਿਚ ਇਲਾਜ ਦੀਆਂ ਤਕਨੀਕਾਂ ਬਦਲਣਾ ਚਾਹੁੰਦੀ ਸੀ, ਇਸ ਲਈ ਇਹ ਬਦਲਾਅ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ। ਸਰਕਾਰ ਦੀ ਇਹ ਹੈ ਸਟਰੈਟੇਜੀ ਸਰਕਾਰ ਦੀ ਸਟਰੈਟੇਜੀ ਹੈ ਕਿ ਨਸ਼ਿਆਂ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ 'ਤੇ ਕੰਮ ਕੀਤਾ ਜਾਵੇ, ਕਿਉਂਕਿ ਜੇਕਰ ਨਸ਼ੇ ਦੀ ਡਿਮਾਂਡ ਘੱਟ ਹੋਵੇਗੀ ਤਾਂ ਸਪਲਾਈ ਆਪਣੇ ਆਪ ਘੱਟ ਜਾਵੇਗੀ।

ਪੰਜਾਬ ਵਿੱਚ ਨਸ਼ਿਆਂ ਨੂੰ ਛੱਡਵਾਉਣ ਲਈ ਮੁੰਹਿਮ ਚਲਾਈ ਜਾ ਰਹੀ ਹੈ। ਸਰਕਾਰੀ ਸੈਂਟਰਾਂ ਵਿਚ ਸਿੰਥੈਟਿਕ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ ਲਈ ਪੀਪਰਓਰਫੀਨ ਦਵਾਈ ਦੀ ਵਰਤੋਂ ਕਰਕੇ ਨਸ਼ੇ ਦੀ ਆਦਤ ਹਟਾਈ ਜਾ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਨਸ਼ੇ ਦੀ ਤੌੜ ਨਹੀਂ ਪੈਂਦੀ। ਇਸ ਨਾਲ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਨਸ਼ਾ ਸਪਲਾਈ ਹੁੰਦਾ ਹੈ, ਉਸ ਦੀ ਮੰਗ ਤੇ ਸਪਲਾਈ ਘੱਟ ਜਾਵੇਗੀ। - ਡਾ. ਸੰਦੀਪ ਸਿੰਘ ਗਿੱਲ, ਸਟੇਟ ਪ੍ਰੋਗਰਾਮ ਅਫ਼ਸਰ

ਨਸ਼ੇ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ ਦੀ ਰਣਨੀਤੀ :
ਸਰਕਾਰੀ ਸੈਂਟਰਾਂ ਵਿਚ ਸਿੰਥੈਟਿਕ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ ਲਈ ਪੀਪਰਓਰਫੀਨ ਦਵਾਈ ਦੀ ਵਰਤੋਂ ਕਰਕੇ ਨਸ਼ੇ ਦੀ ਆਦਤ ਹਟਾਈ ਜਾਂਦੀ ਹੈ।ਇਸ ਦਵਾਈ ਨਾਲ ਨਸ਼ੇ ਦੀ ਤੋੜ ਨਹੀਂ ਲੱਗਦੀ ਅਤੇ ਨਸ਼ਾ ਕਰਨ ਨੂੰ ਮਨ ਨਹੀਂ ਕਰਦਾ। ਇਸ ਪਹਿਲੇ ਪੜਾਅ ਤਹਿਤ ਨਸ਼ੇ ਦੀ ਡਿਮਾਂਡ ਅਤੇ ਸਪਲਾਈ ਘੱਟ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਵਿਚ ਸਮਾਜਿਕ ਅਤੇ ਮਨੋਵਿਗਿਆਨਿਕ ਮਾਹੌਲ ਸਿਰਜਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਮਰੀਜ਼ਾਂ ਨਾਲ ਸਮੇਂ ਸਮੇਂ ਮਿਲਾਇਆ ਜਾਵੇ।

5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ

  1. ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ' ਤਹਿਤ ਬਰਨਾਲਾ ਜ਼ਿਲ੍ਹੇ ਦੇ ਕੈਂਸਰ ਪੀੜਤਾਂ ਨੂੰ ਦਿੱਤੀ 71 ਲੱਖ 51 ਹਜ਼ਾਰ ਰੁਪਏ ਦੀ ਸਹਾਇਤਾ
  2. PM Modi Gujarat visits: ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਵਿੱਚ 4400 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਕਰਨਗੇ ਸੁਰੂਆਤ
  3. SC Adani Hindenburg dispute: ਅਡਾਨੀ-ਹਿੰਡਨਬਰਗ ਵਿਵਾਦ ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ

ਫਾਈਵ ਸਟਾਰ ਵਰਗੀਆਂ ਸੁਵਿਧਾਵਾਂ ਮਿਲਣਗੀਆਂ ! :
ਮਾਰਚ 2022 ਤੋਂ ਪਹਿਲਾਂ ਪੰਜਾਬ ਵਿਚ 208 ਓਟ ਕਲੀਨਕ ਚੱਲ ਰਹੇ ਸਨ ਹੁਣ, ਇਨ੍ਹਾਂ ਦੀ ਗਿਣਤੀ ਵਧਾ ਕੇ 320 ਹੋਰ ਵਧਾਈ ਗਈ ਹੈ, ਤਾਂ ਕਿ ਪੇਂਡੂ ਖੇਤਰ ਵੀ ਇਸ ਵਿਚ ਕਵਰ ਹੋ ਸਕਣ। ਹੁਣ ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ ਤੱਕ ਪਹੁੰਚ ਕਰਕੇ ਸਾਰੇ ਮਰੀਜ਼ਾਂ ਦਾ ਡਾਟਾ ਇਕੱਠਾ ਕਰ ਰਹੀ ਹੈ। ਹੁਣ ਪੰਜਾਬ ਦੇ ਵਿਚ ਕੁਲ 528 ਨਸ਼ਾ ਮੁਕਤੀ ਕੇਂਦਰ ਹਨ। ਸਰਕਾਰ ਕੋਲ 36 ਡੀ-ਅਡੀਕਸ਼ਨ ਸੈਂਟਰ ਹਨ ਅਤੇ 19 ਰੀਹੈਬਲੀਟੇਸ਼ਨ ਸੈਂਟਰ ਹਨ। ਰੀਹੇਬਲੀਟੇਸ਼ਨ ਸੈਂਟਰਾਂ ਵਿਚ ਮਾਡਲ ਸਟਰਕਚਰ ਤਿਆਰ ਕਰਨ ਦੀ ਸਰਕਾਰ ਤਿਆਰੀ ਕਰ ਰਹੀ ਹੈ ਜਿਸ ਵਿੱਚ ਫਾਈਵ ਸਟਾਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣ ਦਾ ਟੀਚਾ ਮਿੱਥਿਆ ਗਿਆ ਹੈ।

ਅਸੀਂ 320 ਸੈਂਟਰ ਹੋਰ ਐਡ ਕਰ ਰਹੇ ਹਾਂ। ਪਿੰਡਾਂ ਦੀਆਂ ਡਿਸਪੈਂਰੀਆਂ ਵਿੱਚ ਐਡ ਕੀਤੀਆਂ ਗਈਆਂ, ਤਾਂ ਪਿੰਡਾਂ ਦੇ ਲੋਕਾਂ ਨੂੰ ਸਹੂਲੀਅਤ ਮਿਲ ਸਕੇ। ਨਸ਼ਾ ਛੱਡਵਾਉਣਾ ਲਈ ਉਨ੍ਹਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਇਲਾਜ ਲਈ ਦੂਰ ਜਾਣਾ ਪਵੇਗਾ। ਦੂਜਾ, ਇਨ੍ਹਾਂ ਸੈਂਟਰਾਂ ਵਿੱਚ ਫਾਈਵ ਸਟਾਰ ਵਾਲੀ ਸਹੂਲਤ ਮਿਲੇਗੀ, ਤਾਂ ਜੋ ਪੀੜਤ ਨੌਜਵਾਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਘਰ ਤੋਂ ਦੂਰ ਹਾਂ। - ਡਾ. ਸੰਦੀਪ ਸਿੰਘ ਗਿੱਲ, ਸਟੇਟ ਪ੍ਰੋਗਰਾਮ ਅਫ਼ਸਰ

ਪਿਛਲੇ ਸਾਲ ਸਨ 208 ਓਟ ਕਲੀਨਿਕ : ਕੇਂਦਰਾਂ ਵਿਚ ਫਾਈਵ ਸਟਾਰ ਹੋਟਲ ਵਰਗੀਆਂ ਸੁਵਿਧਾਵਾਂ ਦੇਣ ਦਾ ਟੀਚਾ ਪੰਜਾਬ ਵਿਚ ਨਸ਼ੇ ਦੇ ਆਦੀ ਕਿੰਨੇ ਨੌਜਵਾਨ ?ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਦਿੱਤੇ ਅੰਕੜਿਆਂ ਅਨੁਸਾਰ ਸੂਬੇ ਓਓਟੀ ਕੇਂਦਰਾਂ ਵਿੱਚ 2.65 ਲੱਖ ਮਰੀਜ਼ ਅਤੇ 183 ਨਸ਼ਾ ਛੁਡਾਊ ਕੇਂਦਰਾਂ ਵਿੱਚ 6.10 ਲੱਖ ਮਰੀਜ਼ ਰਜਿਸਟਰਡ ਹਨ। ਜਿਸ ਕਰਕੇ ਨਸ਼ਾ ਮੁਕਤੀ ਕੇਂਦਰਾਂ ਵਿਚ ਬਦਲਾਅ ਦਾ ਤਹੱਈਆ ਜ਼ਾਹਿਰ ਕੀਤਾ ਹੈ ਤਾਂ ਕਿ ਨਸ਼ਾ ਮੁਕਤੀ ਕੇਂਦਰਾਂ ਵਿਚ ਪਾਈਆਂ ਜਾ ਰਹੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਇਲਾਜ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾ ਸਕੇ।

ਨਸ਼ਾ ਮੁਕਤੀ ਕੇਂਦਰਾਂ ਵਿਚ ਮਾਡਲ ਸਟਰਕਚਰ ਦੀ ਤਿਆਰੀ : ਮੈਡੀਕਲ ਕਾਲਜਾਂ ਨਾਲ ਮਿਲਕੇ ਕੀਤਾ ਜਾ ਰਿਹਾ ਸਰਵੇਅ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜਾਂ ਨਾਲ ਮਿਲਕੇ ਸਰਵੇ ਕਰਵਾਇਆ ਜਾ ਰਿਹਾ ਹੈ। ਜਿਸਦੇ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਅਤੇ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਨਸ਼ਿਆਂ ਦੇ ਕਾਰਨਾਂ ਬਾਰੇ ਜਾਣਿਆ ਜਾ ਰਿਹਾ ਹੈ ਕਿ ਕਿਉਂ ਉਹ ਨਸ਼ਿਆਂ ਵਰਗੀ ਅਲਾਮਤ ਦੇ ਜਾਲ ਵਿਚ ਫਸੇ। ਜਿਸ ਵਿਚ ਇਲਾਜ ਸਟੱਡੀ ਦੇ ਅਧਾਰ 'ਤੇ ਕੀਤਾ ਜਾਵੇਗਾ। ਪਿੰਡ ਵਿੱਚ ਕਿੰਨੇ ਲੋਕ ਨਸ਼ਾ ਕਰਦੇ ਹਨ, ਕਦੋਂ ਤੋਂ ਕਰ ਰਹੇ ਹਨ, ਉਨ੍ਹਾਂ ਦਾ ਕ੍ਰਾਈਮ ਰਿਕਾਰਡ ਕੀ ਹੈ ? ਇਸ ਸਬੰਧੀ ਹਰ ਪਿੰਡ ਵਿੱਚ ਵੀ ਸਰਵੇ ਕੀਤਾ ਜਾ ਰਿਹਾ ਹੈ।

ਡਰੱਗ ਡੀ ਅਡੀਕਸ਼ਨ ਲਈ 3 ਪੜਾਵਾਂ ਦਾ ਸਿਸਟਮ : ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ ਮੈਂਟਲ ਹੈਲਥ ਪੰਜਾਬ ਡਾ. ਸੰਦੀਪ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2012 ਵਿਚ ਪੀਜੀਆਈ ਵੱਲੋਂ 3 ਪੜਾਵਾਂ ਤਹਿਤ ਨਸ਼ਾ ਮੁਕਤੀ ਕੇਂਦਰ ਬਣਾਉਣ ਦਾ ਸੁਝਾਅ ਦਿੱਤਾ ਗਿਆ ਸੀ। ਪਹਿਲੇ ਪੜਾਅ ਵਿਚ ਮਰੀਜ਼ਾਂ ਨੂੰ ਮੈਡੀਕਲ ਸਿਸਟਮ ਤੇ ਲਿਆਂਦੇ ਜਾਣ ਅਤੇ ਅਤੇ ਦਵਾਈਆਂ ਰਾਹੀਂ ਨਸ਼ਾ ਛੱਡਣ ਦੀ ਸੁਵਿਧਾ ਹੈ, ਕਿਉਂਕਿ ਮਰੀਜ਼ ਨੂੰ ਇਕਦਮ ਨਸ਼ਾ ਛੱਡਣਾ ਔਖਾ ਹੋ ਜਾਂਦਾ ਹੈ। ਇਥੇ ਡਾਕਟਰ ਮਰੀਜ਼ ਨੂੰ ਦੇਣ ਵਾਲੀਆਂ ਦਵਾਈਆਂ ਦੀ ਡੋਜ਼ ਫਿਕਸ ਕਰਦੇ ਹਨ ਅਤੇ ਉਹਨਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ।

ਦੂਜੇ ਪੜਾਅ ਵਿਚ ਡੀ ਅਡੀਕਸ਼ਨ ਸੈਂਟਰ ਆਉਂਦੇ ਹਨ ਜਿਹਨਾਂ ਵਿਚ ਮਰੀਜ਼ ਦਾ ਨਸ਼ਾ ਬਿਲਕੁਲ ਬੰਦ ਕਰਵਾ ਦਿੱਤਾ ਜਾਂਦਾ ਹੈ ਜਿਸ ਵਿਚ ਉਸਨੂੰ ਨਸ਼ੇ ਦੀ ਤੋੜ ਵੀ ਲੱਗਦੀ ਹੈ ਜੋ ਕਿ ਹਫ਼ਤਾ ਤੋਂ 10 ਦਿਨ ਲੈਂਦੀ ਹੈ। ਤੋੜ ਲੱਗਣ ਨਾਲ ਪੇਟ ਵਿਚ ਦਰਦ, ਘਬਰਾਹਟ, ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਦੀ ਦਵਾਈ ਦਿੱਤੀ ਜਾਂਦੀ ਹੈ। ਤੀਜਾ ਪੜਾਅ ਵਿਚ ਰੀਹੇਬਲੀਟੇਸ਼ਨ ਸੈਂਟਰ ਆਉਂਦੇ ਹਨ ਜਿਹਨਾਂ ਵਿਚ ਯੋਗਾ, ਕਾਊਂਸਲਿੰਗ ਅਤੇ ਖੇਡਾਂ ਵੱਲੋਂ ਉਤਸ਼ਾਹਿਤ ਕੀਤਾ ਜਾਂਦਾ ਹੈ।

Last Updated : May 13, 2023, 3:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.