ਚੰਡੀਗੜ੍ਹ: 1 ਫ਼ਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਵਿੱਚ ਕੀ ਖ਼ਾਸ ਹੋਵੇਗਾ, ਇਸ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ। ਪਰ ਬਜਟ ਤੋਂ ਆਮ ਲੋਕੀਂ ਕੀ ਉਮੀਦ ਰੱਖਦੇ ਹਨ, ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ।
ਈਟੀਵੀ ਭਾਰਤ ਨੇ ਵਪਾਰ ਕਰਦੀਆਂ ਕੁੱਝ ਔਰਤਾਂ ਨਾਲ ਬਜਟ ਨੂੰ ਲੈ ਕੇ ਗੱਲਬਾਤ ਕੀਤੀ। ਆਓ ਜਾਣਦੇ ਹਾਂ ਉਨ੍ਹਾਂ ਦਾ ਕੀ ਕਹਿਣਾ ਹੈ...
ਸਿਹਤ ਮਾਹਿਰ ਹਰਵੀਨ ਕਥੂਰੀਆ ਦਾ ਕਹਿਣਾ ਹੈ ਕਿ ਬਜਟ ਹਰ ਇਨਸਾਨ ਵਾਸਤੇ ਬਹੁਤ ਖ਼ਾਸ ਹੁੰਦਾ ਹੈ। ਉਸੇ ਤਰ੍ਹਾਂ ਔਰਤਾਂ ਵੀ ਆਪਣੇ ਘਰ ਨੂੰ ਚਲਾਉਣ ਦੇ ਲਈ ਬਜਟ ਵਿੱਚ ਰੁੱਚੀ ਲੈਂਦੀਆਂ ਹਨ।
ਬੀਜੇਪੀ ਸਰਕਾਰ ਦੇ ਆਗ਼ਾਮੀ ਬਜਟ ਤੋਂ ਬਿਊਟੀਸ਼ੀਅਨ ਰਿਚਾ ਅਗਰਵਾਲ ਨੂੰ ਵੀ ਬਹੁਤ ਉਮੀਦਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਬਜਟ ਵਿੱਚ ਬਿਊਟੀ ਨੂੰ ਇੱਕ ਜ਼ਰੂਰਤ ਦੇ ਤੌਰ ਉੱਤੇ ਲਿਆ ਜਾਵੇ ਨਾ ਕਿ ਆਪਸ਼ਨ ਦੇ ਤੌਰ ਉੱਤੇ।
ਉਨ੍ਹਾਂ ਕਿਹਾ ਕਿ ਔਰਤਾਂ ਦੀਆਂ ਕਾਸਮੈਟਿਕਸ ਦੀਆਂ ਵਸਤਾਂ ਜਿਵੇਂ ਸੈਨੇਟਰੀ ਪੈਡ ਆਦਿ ਟੈਕਸ ਮੁਕਤ ਹੋਣੇ ਚਾਹੀਦੇ ਹਨ ਅਤੇ ਇਨਕਮ ਟੈਕਸ ਦੀਆਂ ਦਰਾਂ ਨੂੰ ਵੀ ਘੱਟ ਕੀਤਾ ਜਾਣਾ ਚਾਹੀਦਾ ਹੈ।
ਅਵਨੀਤ ਕਪੂਰ ਇੱਕ ਸਟੱਡੀ ਵੀਜ਼ਾ ਮਾਹਿਰ ਨੇ ਦੱਸਿਆ ਕਿ ਸਿੱਖਿਆ ਖੇਤਰ ਵਿੱਚ ਵੀ ਬਹੁਤ ਹੀ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਬਜਟ ਵਿੱਚ ਸਿੱਖਿਆ ਨੂੰ ਲੈ ਕੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਸਤੀ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰ ਨਾ ਜਾਣਾ ਪਵੇ ਅਤੇ ਸਿੱਖਿਆ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਸਟੱਡੀ ਵਿੱਚ ਰੁੱਚੀ ਪੈਦਾ ਹੋਵੇ।
ਇਹ ਵੀ ਪੜ੍ਹੋ: ਬਜਟ 2020 ਤੋਂ ਪੰਜਾਬ ਦੀ ਆਮ ਜਨਤਾ ਦੀਆਂ ਉਮੀਦਾਂ- ਭਾਗ-1
ਉੱਥੇ ਹੀ ਬਜਟ ਬਾਰੇ ਗੱਲ ਕਰਦਿਆਂ ਡਾ ਰੂਚਿਕਾ ਨੇ ਕਿਹਾ ਕਿ ਅੱਜ ਦੇ ਦੌਰ ਦੇ ਵਿੱਚ ਮੈਡੀਕਲ ਸੁਵਿਧਾਵਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਹਨ। ਜਿਸ ਦੇ ਚੱਲਦੇ ਮਰੀਜ਼ਾਂ ਨੂੰ ਇੱਕ ਵੱਡੀ ਰਕਮ ਨਾਲ ਦਵਾਈਆਂ ਖ਼ਰੀਦਣੀਆਂ ਪੈਂਦੀਆਂ ਹਨ। ਜਿਸ ਕਰਕੇ ਬਜਟ ਵਿੱਚ ਮੈਡੀਕਲ ਸੁਵਿਧਾਵਾਂ ਨੂੰ ਵੀ ਥੋੜ੍ਹਾ ਹੋਰ ਬਜਟ ਮਿਲਣਾ ਚਾਹੀਦਾ ਤਾਂ ਕਿ ਆਮ ਲੋਕਾਂ ਤੱਕ ਉਸ ਦੀ ਪਹੁੰਚ ਹੋ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਲਈ ਵੀ ਸਕੀਮਾਂ ਅਤੇ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਨੂੰ ਤਵੱਜੋ ਦੇਣ ਦੀ ਲੋੜ ਤਾਂ ਕੀ ਦੇਸ਼ ਦਾ ਭਵਿੱਖ ਮਜ਼ਬੂਤ ਬਣ ਸਕੇ।