ETV Bharat / state

Punjabi Language in Punjab : ਪੰਜਾਬੀ ਦਾ ਰਾਗ ਅਲਾਪਣ ਵਾਲੀ ਪੰਜਾਬ ਸਰਕਾਰ ਭਾਸ਼ਾ ਨੂੰ ਲੈ ਕੇ ਖੁਦ ਕਿੰਨੀ ਕੁ ਇਮਾਨਦਾਰ, ਵੇਖੋ ਖਾਸ ਰਿਪੋਰਟ - Pandit Rao Dharennavar interview

ਪੰਜਾਬ ਸਰਕਾਰ ਨੇ 21 ਫਰਵਰੀ ਤੱਕ ਸਾਰੇ ਸਰਕਾਰੀ ਪ੍ਰਾਈਵੇਟ ਅਦਾਰਿਆਂ, ਦੁਕਾਨਾਂ ਅਤੇ ਸ਼ੋਅਰੂਮਾਂ ਦੇ ਬੋਰਡ ਪੰਜਾਬੀ ਵਿੱਚ ਲਗਾਉਣ ਦੇ ਸਖ਼ਤ ਫ਼ਰਮਾਨ ਸੁਣਾਏ ਸਨ। ਸਰਕਾਰ ਦਾ ਇਹ ਅਲਟੀਮੇਟਮ ਖ਼ਤਮ ਹੋ ਚੁੱਕਾ ਹੈ। ਆਪਣੇ ਇਨ੍ਹਾਂ ਹੁਕਮਾਂ ’ਤੇ ਸਰਕਾਰ ਹੁਣ ਖੁਦ ਘਿਰਦੀ ਵਿਖਾਈ ਦੇ ਰਹੀ ਹੈ।

Punjabi Language in Punjab
Punjabi Language in Punjab
author img

By

Published : Feb 22, 2023, 10:55 AM IST

Updated : Feb 22, 2023, 2:26 PM IST

ਪੰਜਾਬੀ ਭਾਸ਼ਾ ਪ੍ਰੇਮੀ ਅਤੇ ਪੰਜਾਬੀ ਦੇ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਨਾਲ ਖਾਸ ਗੱਲਬਾਤ

ਚੰਡੀਗੜ੍ਹ :
ਪੰਜਾਬ ਵਿੱਚ ਸਾਰੇ ਸਰਕਾਰੀ ਪ੍ਰਾਈਵੇਟ ਅਦਾਰਿਆਂ, ਦੁਕਾਨਾਂ ਅਤੇ ਸ਼ੋਅਰੂਮਾਂ ਦੇ ਬੋਰਡ ਪੰਜਾਬੀ ਵਿੱਚ ਲਗਾਉਣ ਦੇ ਹੁਕਮ ਪੰਜਾਬ ਸਰਕਾਰ ਨੇ ਜਾਰੀ ਕੀਤੇ ਸਨ, ਜਿਸ ਦਾ ਅਲਟੀਮੇਟਮ ਖ਼ਤਮ ਹੋ ਚੁੱਕਾ ਹੈ। ਪਰ, ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਖੁੱਦ ਕਿੰਨੀ ਕੁ ਇਮਾਨਦਾਰ ਹੈ ਇਹ ਇਕ ਵੱਡਾ ਸਵਾਲ ਹੈ। ਕਾਰਣ ਇਹ ਕਿ ਪੰਜਾਬੀ ਦਾ ਰਾਗ ਅਲਾਪਣ ਵਾਲੀ ਪੰਜਾਬ ਸਰਕਾਰ ਆਪਣੇ ਹੁਕਮ ਅੰਗਰੇਜ਼ੀ ਵਿੱਚ ਜਾਰੀ ਕਰਦੀ ਹੈ। ਏਥੋਂ ਤੱਕ ਕਿ ਸਰਕਾਰ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਯੋਜਨਾ ‘ਸਕੂਲ ਆਫ ਐਮੀਨੈਂਸ’ ਦਾ ਨਾਂ ਹੀ ਅੰਗਰੇਜ਼ੀ ਵਿੱਚ ਰੱਖਿਆ, ਜਿਸ ਉੱਤੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਗਏ ਸਨ।ਪੰਜਾਬੀ ਲਾਜ਼ਮੀ ਦਾ ਹੋਕਾ ਦੇਣ ਵਾਲੀ ਪੰਜਾਬ ਸਰਕਾਰ ਪੰਜਾਬੀ ਖ਼ੁਦ ਪੰਜਾਬੀ ਪ੍ਰਤੀ ਖੁਦ ਕਿੰਨੀ ਕੁ ਵਫਾਦਾਰ ਹੈ, ਇਸ ਬਾਰੇ ਈਟੀਵੀ ਭਾਰਤ ਨੇ ਪੰਜਾਬੀ ਭਾਸ਼ਾ ਪ੍ਰੇਮੀ ਅਤੇ ਪੰਜਾਬੀ ਦੇ ਪ੍ਰੋਫੈਸਰ ਧਰੇਨਵਰ ਰਾਓ ਨਾਲ ਗੱਲਬਾਤ ਕੀਤੀ।

ਪੰਜਾਬ ਸਰਕਾਰ ਪੰਜਾਬੀ ਲਈ ਗੰਭੀਰ ਨਹੀਂ : ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੰਜਾਬੀ ਭਾਸ਼ਾ ਪ੍ਰੇਮੀ ਅਤੇ ਪੰਜਾਬੀ ਦੇ ਪ੍ਰੋਫੈਸਰ ਪੰਡਿਤ ਧਰੇਨਵਰ ਰਾਓ ਨੇ ਕਿਹਾ ਕਿ ਸਰਕਾਰ ਨੇ ਪੰਜਾਬੀ ਨੂੰ ਹਰ ਥਾਂ ਤਰਜੀਹ ਦੇਣ ਦਾ ਫ਼ਰਮਾਨ ਸੁਣਾਇਆ ਹੈ ਜਿਸ ਦਾ ਅਸਰ ਹੁੰਦਾ ਵੀ ਵਿਖਾਈ ਦੇ ਰਿਹਾ ਹੈ। ਪਰ, ਸਰਕਾਰ ਖੁਦ ਇਸ ਬਾਰੇ ਗੰਭੀਰ ਨਹੀਂ ਲੱਗ ਰਹੀ। ਸਰਕਾਰ ਫ਼ਰਮਾਨ ਤਾਂ ਸੁਣਾ ਰਹੀ ਹੈ, ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਨਹੀਂ ਕਰ ਰਹੀ। ਇਸ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਕਾਨੂੰਨ ਵਿਚ ਸੋਧ ਕਰਨ ਦੀ ਜ਼ਰੁਰਤ ਹੈ। ਜੇਕਰ ਸਰਕਾਰ ਇਸ ਨੁਕਤੇ ਉੱਤੇ ਕੰਮ ਕਰੇ, ਤਾਂ ਪੰਜਾਬੀ ਭਾਸ਼ਾ ਬਹੁਤ ਮਜ਼ਬੂਤ ਹੋ ਜਾਵੇਗੀ। ਜੇਕਰ ਸਰਕਾਰ ਗੰਭੀਰ ਹੁੰਦੀ, ਤਾਂ ਹੁਣ ਤੱਕ ਭਾਸ਼ਾ ਐਕਟ ਦੀ ੳੇਲੰਘਣਾ ਕੋਈ ਵੀ ਨਾ ਕਰਦਾ। ਕੋਈ ਭਾਸ਼ਾ ਨੀਤੀ ਲਾਗੂ ਨਹੀਂ ਹੋਈ।

ਅੰਗਰੇਜ਼ੀ ਵਿੱਚ ਸਰਕਾਰ ਨੇ ਦਿੱਤਾ ਸੀ ਪੰਜਾਬੀ ਲਾਗੂ ਕਰਨ ਦਾ ਅਲਟੀਮੇਟਮ : ਪੰਡਿਤ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਸਾਰੇ ਬੋਰਡ ਪੰਜਾਬੀ ਵਿਚ ਲਗਾਉਣ ਦਾ ਸੰਦੇਸ਼ ਵੀ ਅੰਗਰੇਜ਼ੀ ਵਿੱਚ ਦਿੱਤਾ ਗਿਆ ਸੀ ਜਿਸ ਉੱਤੇ ਸਰਕਾਰ ਵਿਰੋਧੀਆਂ ਵੱਲੋਂ ਸਵਾਲਾਂ ਦੇ ਘੇਰੇ ਵਿੱਚ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਸਵਾਲ ਕੀਤਾ ਸੀ ਤਾਂ ਮੁੱਖ ਮੰਤਰੀ ਦਫਤਰ ਵੱਲੋ ਇਹ ਸਫਾਈ ਇਹ ਦਿੱਤੀ ਗਈ ਕਿ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਪੱਤਰ ਜਾਰੀ ਕੀਤਾ ਗਿਆ ਸੀ। ਕਿਸੇ ਨੇ ਅੰਗਰੇਜ਼ੀ ਵਾਲਾ ਪੱਤਰ ਜਾਰੀ ਕਰ ਦਿੱਤਾ ਅਤੇ ਪੰਜਾਬੀ ਵਾਲੇ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਨੂੰ ਭਰੋਸਾ ਹੈ ਕਿ ਸਰਕਾਰ ਵੀ ਆਪਣੀ ਗ਼ਲਤੀ ਸੁਧਾਰੇਗੀ।

ਪੰਜਾਬੀ ਭਾਸ਼ਾ ਵਿੱਚ ਲਿਖੇ ਜਾ ਰਹੇ ਹਨ ਬੋਰਡ : ਪੰਡਿਤ ਰਾਓ ਨੇ ਦੱਸਿਆ ਕਿ ਲੋਕ ਪੰਜਾਬੀ ਭਾਸ਼ਾ ਵਿਚ ਬੋਰਡ ਲਿਖਣ ਲਈ ਅੱਗੇ ਆ ਰਹੇ ਹਨ ਅਤੇ ਆਪਣੀ ਮਾਂ ਬੋਲੀ ਨੂੰ ਤਰਜ਼ੀਹ ਦੇ ਰਹੇ ਹਨ। ਪੈਸਿਆਂ ਦੀ ਕਮੀ ਕਾਰਨ ਕਈ ਦੁਕਾਨਦਾਰ ਸਰਕਾਰ ਤੋਂ ਹੋਰ ਸਮਾਂ ਮੰਗ ਰਹੇ ਹਨ।

ਭਾਸ਼ਾ ਕਮਿਸ਼ਨ ਬਣ ਜਾਵੇ ਤਾਂ ਹੋਰ ਵੀ ਬਿਹਤਰ : ਪੰਡਿਤ ਰਾਓ ਨੇ ਦੱਸਿਆ ਕਿ ਪੰਜਾਬ ਵਿਚ ਜੇਕਰ ਭਾਸ਼ਾ ਕਮਿਸ਼ਨ ਬਣ ਜਾਵੇ, ਤਾਂ ਛੋਟੀਆਂ ਛੋਟੀਆਂ ਗ਼ਲਤੀਆਂ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ। ਤੇਲੰਗਾਨਾ ਵਿੱਚ ਇਸ ਨੂੰ ਲੈ ਕੇ ਕਮਿਸ਼ਨ ਕੰਮ ਕਰਦਾ ਹੈ।

ਕੌਣ ਹਨ ਪੰਡਿਤ ਧਰੇਨਵਰ ਰਾਓ : ਪੰਡਿਤ ਧਰੇਨਵਰ ਰਾਓ ਚੰਡੀਗੜ ਵਿਚ ਪੰਜਾਬੀ ਦੇ ਲੈਕਚਰਾਰ ਹਨ। ਜਿਨ੍ਹਾਂ ਨੇ ਪੰਜਾਬੀ ਭਾਸ਼ਾ ਲਈ ਬਹੁਤ ਕੰਮ ਕੀਤਾ ਹੈ। ਧਰੇਨਵਰ ਨੇ ਧਾਰਮਿਕ ਅਤੇ ਸਮਾਜਿਕ ਸਾਹਿਤ ਦਾ ਵੱਖ- ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ। ਪੰਡਿਤ ਰਾਓ ਪੰਜਾਬ ਦੇ ਜਨਮੇ ਨਹੀਂ ਉਹਨਾਂ ਦਾ ਜਨਮ ਕਰਨਾਟਕ ਦੇ ਬੀਜਾਪੁਰ ਵਿਚ ਹੋਇਆ ਹੈ, ਜੋ ਕਿ ਦੱਖਣੀ ਭਾਰਤ ਵਿਚ ਸਥਿਤ ਹੈ। ਉਹ 2003 ਵਿਚ ਚੰਡੀਗੜ ਅਤੇ 2005 ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬੀ ਭਾਸ਼ਾ ਲਈ ਉਹਨਾਂ ਬਹੁਤ ਕੰਮ ਕੀਤਾ ਹੈ ਅਤੇ ਲਗਾਤਾਰ ਕੰਮ ਕਰ ਰਹੇ ਹਨ। ਪੰਡਿਤ ਰਾਓ ਨੇ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦਾ ਕਰਨਾਟਕ ਦਾ ਕੰਨੜ ਭਾਸ਼ਾ ਵਿਚ ਅਨੁਵਾਦ ਵੀ ਕੀਤਾ।

ਇਹ ਵੀ ਪੜ੍ਹੋ: Delhi Mayor Election : ਕੀ ਅੱਜ ਮਿਲੇਗਾ ਦਿੱਲੀ ਨੂੰ ਮੇਅਰ ? ਮੇਅਰ ਦੀ ਚੋਣ ਲਈ ਅੱਜ ਚੌਥੀ ਵਾਰ ਹੋਣ ਜਾ ਰਹੀ ਬੈਠਕ

Last Updated : Feb 22, 2023, 2:26 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.