ETV Bharat / state

ਵਿਦੇਸ਼ਾਂ 'ਚ ਪੰਜਾਬਣਾਂ ਦੀ ਹੁੰਦੀ ਸੌਦੇਬਾਜ਼ੀ, ਖਾੜੀ ਦੇਸ਼ਾਂ ਤੋਂ ਪੰਜਾਬ ਤੱਕ ਏਜੰਟਾਂ ਨੇ ਇਸ ਤਰ੍ਹਾਂ ਵਿਛਾਇਆ ਜਾਲ

author img

By

Published : Jun 12, 2023, 9:23 PM IST

Updated : Jun 13, 2023, 10:13 AM IST

ਪੰਜਾਬ ਵਿੱਚ ਵਿਦੇਸ਼ ਜਾਣ ਦਾ ਚਲਣ ਵਧਣ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੰਜਾਬੀ ਕੁੜੀਆਂ ਦੀ ਸੌਦੇਬਾਜ਼ੀ ਦੀਆਂ ਘਟਨਾਵਾਂ ਵੀ ਵਧੀਆਂ ਹਨ। ਜਿਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਕੁਝ ਖਾਸ ਉਪਰਾਲੇ ਕਰ ਰਹੀ ਹੈ, ਜਿਸ ਨਾਲ ਕੁੜੀਆਂ ਵਿਦੇਸ਼ਾਂ ਵਿਚ ਤਸੱਦਦ ਦਾ ਸ਼ਿਕਾਰ ਹੋਣ ਤੋਂ ਬਚ ਸਕਣਗੀਆਂ, ਪੜੋ ਪੂਰੀ ਖਬਰ...

ਵਿਦੇਸ਼ਾਂ 'ਚ ਪੰਜਾਬਣਾਂ ਦੀ ਹੁੰਦੀ ਸੌਦੇਬਾਜ਼ੀ
ਵਿਦੇਸ਼ਾਂ 'ਚ ਪੰਜਾਬਣਾਂ ਦੀ ਹੁੰਦੀ ਸੌਦੇਬਾਜ਼ੀ

ਚੰਡੀਗੜ੍ਹ: ਬਿਊਟੀ ਪਾਰਲਰ, ਕੁੱਕ, ਸੈਲੂਨ ਅਤੇ ਕੇਅਰ ਟੇਕਰ ਦੇ ਨਾਂ 'ਤੇ ਪੰਜਾਬ ਦੀਆਂ ਔਰਤਾਂ ਦੀ ਖਾੜੀ ਦੇਸ਼ਾਂ ਵਿਚ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਮਸਕਟ ਅਤੇ ਦੁਬਈ ਵਿਚ ਇਹਨਾਂ ਔਰਤਾਂ ਦੀ ਦੁਰਦਸ਼ਾ ਹੋ ਰਹੀ ਹੈ। ਏਜੰਟਾ ਵੱਲੋਂ ਧੋਖਾਧੜੀ ਕਰਕੇ ਔਰਤਾਂ ਨੂੰ ਭਰਮ ਜਾਲ 'ਚ ਫਸਾਇਆ ਜਾ ਰਿਹਾ ਹੈ। ਇਹ ਪੂਰਾ ਨੈਕਸਸ ਪੰਜਾਬ ਤੋਂ ਮਸਕਟ ਤੱਕ ਕੰਮ ਕਰਦਾ ਹੈ ਜਿਸ ਦਾ ਦਾਇਰਾ ਬਹੁਤ ਵੱਡਾ ਹੈ। ਵਿਦੇਸ਼ ਜਾਣ ਦੀ ਹੋੜ ਪੰਜਾਬੀਆਂ 'ਤੇ ਇਸ ਕਦਰ ਭਾਰੀ ਹੈ ਕਿ ਏਜੰਟਾ ਦੇ ਝਾਂਸੇ ਵਿਚ ਆਈਆਂ ਇਹ ਔਰਤਾਂ ਮਸਕਟ, ਓਮਾਨ ਅਤੇ ਦੁਬਈ ਵਿਚ ਜਿਨਸੀ ਸੋਸ਼ਣ ਅਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ।

ਪੰਜਾਬ ਸਰਕਾਰ ਵੱਲੋਂ ਇਕ ਐਸਆਈਟੀ (SIT) ਬਣਾਈ ਗਈ ਹੈ। ਜਿਸ ਦੇ ਵਿਚ ਇਹ ਪੂਰਾ ਨੈਕਸਸ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਨੈਕਸਸ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਬਲਕਿ ਹੋਰਨਾਂ ਸੂਬਿਆਂ ਤੱਕ ਵੀ ਹੈ ਪੰਜਾਬ 'ਚ ਬੈਠੇ ਏਜੰਟਾ ਨੇ ਕਈ ਸੂਬਿਆਂ ਤੱਕ ਆਪਣਾ ਜਾਲ ਵਿਛਾ ਕੇ ਰੱਖਿਆ ਹੋਇਆ। ਪੰਜਾਬ, ਦਿੱਲੀ, ਰਾਜਸਥਾਨ, ਕਰਨਾਟਕ, ਪੱਛਮੀ ਬੰਗਾਲ, ਉਤਰ ਪ੍ਰਦੇਸ਼, ਕੇਰਲ ਅਤੇ ਕੱਲਕੱਤਾ ਤੱਕ ਦੇ ਏਜੰਟ ਇਸ ਨੈਕਸਸ ਵਿਚ ਸ਼ਾਮਲ ਹਨ। ਜੋ ਅਖਬਾਰ ਵਿਚ ਵਿਦੇਸ਼ਾਂ ਦੇ ਨਾਂ 'ਤੇ ਲੁਭਾਵਣੇ ਇਸ਼ਤਿਹਾਰ ਦਿੰਦੇ ਹਨ ਅਤੇ ਔਰਤਾਂ ਨੂੰ ਖਾੜੀ ਦੇਸ਼ਾਂ ਵਿਚ ਵੱਡੀ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ। ਪੰਜਾਬ ਦੇ ਟਰੈਵਲ ਏਜੰਟਾਂ ਨੇ ਇਸ ਧੰਦੇ ਵਿਚ ਸਭ ਤੋਂ ਜ਼ਿਆਦਾ ਮੋਟਾ ਪੈਸਾ ਕਮਾਇਆ ਹੈ।

ਵਿਦੇਸ਼ਾਂ ਵਿੱਚ ਹੋ ਰਿਹਾ ਪੰਜਾਬਣਾਂ ਦਾ ਸੌਦਾ
ਵਿਦੇਸ਼ਾਂ ਵਿੱਚ ਹੋ ਰਿਹਾ ਪੰਜਾਬਣਾਂ ਦਾ ਸੌਦਾ

ਸਿੱਟ ਸਾਹਮਣੇ ਔਰਤਾਂ ਨੇ ਰੋਇਆ ਰੋਣਾ : ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿਟ ਕੋਲ ਜ਼ਿਆਦਾਤਰ ਮਸਕਟ ਵਿਚ ਫਸੀਆਂ ਔਰਤਾਂ ਨੇ ਆਪਣਾ ਰੋਣਾ ਰੋਇਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਔਰਤਾਂ ਸੋਸ਼ਲ ਮੀਡੀਆ ਸਾਈਟਾਂ, ਲੁਭਾਵਣੀ ਇਸ਼ਤਿਹਾਰਬਾਜ਼ੀ ਅਤੇ ਪਿੰਡਾਂ ਵਿਚ ਛੱਡੇ ਗਏ ਸਬ ਏਜੰਟਾਂ ਕਰਕੇ ਵਿਦੇਸ਼ ਜਾਣ ਦੇ ਚਾਂਸੇ ਵਿਚ ਫਸੀਆਂ। ਸਭ ਤੋਂ ਜ਼ਿਆਦਾ ਵਿਦੇਸ਼ ਜਾਣ ਦੀ ਅੰਨੀ ਲਾਲਸਾ ਕਾਰਨ ਇਹ ਏਜੰਟਾਂ ਦੇ ਝਾਂਸੇ ਵਿਚ ਫਸ ਜਾਂਦੀਆਂ ਹਨ। ਇਹ ਸਬ ਏਜੰਟ ਲੜਕੀ ਜਾਂ ਔਰਤ ਦੇ ਪਰਿਵਾਰਕ ਹਲਾਤਾਂ ਦਾ ਪਤਾ ਲਗਾਉਂਦੇ ਹਨ ਅਤੇ ਫਿਰ ਭਾਵਨਾਤਮਕ ਤੌਰ 'ਤੇ ਉਹਨਾਂ ਨੂੰ ਵਿਦੇਸ਼ ਜਾਣ ਲਈ ਭਰਮਾਇਆ ਜਾਂਦਾ ਹੈ। ਕੁਝ ਨੂੰ ਉਹਨਾਂ ਦੇ ਰਿਸ਼ੇਤਦਾਰਾਂ ਦੇ ਜ਼ਰੀਏ ਵਿਦੇਸ਼ ਵਿਚ ਚੰਗੀ ਜ਼ਿੰਦਗੀ ਜਿਊਣ ਦਾ ਲਾਲਚ ਦੇ ਕੇ ਭਰਮਾਇਆ ਜਾਂਦਾ ਹੈ। ਵਿਦੇਸ਼ ਪਹੁੰਚਦਿਆਂ ਹੀ ਉਹਨਾਂ ਨੂੰ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਹਨਾਂ ਦੇ ਪਾਸਪੋਰਟ ਤੱਕ ਖੋਹ ਲਏ ਜਾਂਦੇ ਹਨ, ਮਾਰਕੁੱਟ, ਬਦਫੈਲੀ, ਮਾਨਸਿਕ ਤਸੀਹੇ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਵਿਦੇਸ਼ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪੰਜਾਬ ਵਿੱਚ ਹੈ ਪੀਟੀਪੀਆਰ ਐਕਟ: ਘੱਟੋ-ਘੱਟ ਰੈਂਕ ਦੇ ਡੀਐਸਪੀ ਕੇਸਾਂ ਦੀ ਜਾਂਚ ਕਰ ਰਹੇ ਹਨ। ਪੰਜਾਬ 'ਚ ਇਕ ਪੀਟੀਪੀਆਰ ਐਕਟ ਵੀ ਹੈ ਜੋ ਕਿ ਏੇਜੰਟਾਂ ਦੀ ਧੋਖਾਧੜੀ ਤੋਂ ਬਚਣ ਲਈ ਬਣਾਇਆ ਗਿਆ। ਪੰਜਾਬ ਸਰਕਾਰ ਵੱਲੋਂ ਇਹ ਕਾਨੂੰਨ “ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014” ਨਾਂ ਹੇਠ ਲਾਗੂ ਕੀਤਾ ਗਿਆ ਹੈ। ਸਿਟ ਵੱਲੋਂ ਆਈਪੀਸੀ ਦੀ ਧਾਰਾ 370, 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਸ 13 ਰੈਗੂਲਰਾਈਜ਼ੇਸ਼ਨ ਐਕਟ 2014 ਦੇ ਅਧਾਰ ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਸਾਲ 2018 ਵਿੱਚ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਨੇ ਰੈਗੂਲੇਸ਼ਨ ਲਈ ਕਾਨੂੰਨ ਅਤੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਵਿੱਚ ਸੰਗਠਿਤ ਮਨੁੱਖੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਗੈਰ-ਕਾਨੂੰਨੀ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਤ ਮਾਮਲਿਆਂ ਲਈ ਟ੍ਰੈਵਲ ਏਜੰਟਾਂ ਦੇ ਪੇਸ਼ੇ ਨੂੰ ਨਿਯਮਤ ਕਰਨ ਅਤੇ ਉਹਨਾਂ ਨੂੰ ਰੋਕਣ ਦੇ ਦ੍ਰਿਸ਼ਟੀਕੋਣ ਨਾਲ ਇਸ ਐਕਟ ਨੂੰ ਬਣਾਇਆ ਗਿਆ।

ਪੀਟੀਪੀਆਰ ਐਕਟ
ਪੀਟੀਪੀਆਰ ਐਕਟ

ਗੈਰ-ਕਾਨੂੰਨੀ ਏਜੰਟਾ ਰਾਹੀਂ ਬਾਹਰ ਜਾਣਾ ਖ਼ਤਰੇ ਤੋਂ ਖਾਲੀ ਨਹੀਂ: ਵਿਦੇਸ਼ ਜਾਣ ਦੀ ਇੱਛਾ ਹੈ ਤਾਂ ਇਸ ਇੱਛਾ ਨੂੰ ਪੂਰਾ ਕਰਨ ਲਈ ਕਈ ਭਰਮ ਜਾਲ ਅਤੇ ਘੁੰਮਣ ਘੇਰੀਆਂ ਵਿਚੋਂ ਲੰਘਣਾ ਪੈਂਦਾ ਹੈ। ਵਿਦੇਸ਼ ਜਾਣ ਦੇ ਚਾਹਵਾਨ ਮੁੰਡੇ ਕੁੜੀਆਂ ਨੇ ਆਪਣਾ ਰਾਹ ਖੁਦ ਅਖਤਿਆਰ ਕਰਨਾ ਹੈ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ? ਇਸ ਲਈ ਇਕ ਗੱਲ ਯਾਦ ਰੱਖੀ ਜਾਵੇ ਕਿ ਹਮੇਸ਼ਾ ਰਜਿਸਟਰਡ ਏਜੰਟ ਕੋਲ ਹੀ ਜਾਣਾ ਚਾਹੀਦਾ ਹੈ। ਗੈਰ ਕਾਨੂੰਨੀ ਪ੍ਰਵਾਸ ਨਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਤਨਖਾਹਾਂ ਨਾ ਮਿਲਣੀਆਂ, ਸਮੇਂ ਸਿਰ ਤਨਖਾਹਾਂ ਦਾ ਭੁਗਤਾਨ ਨਾ ਹੋਣਾ, ਕੰਪਨੀਆਂ ਦਾ ਅਚਾਨਕ ਬੰਦ ਹੋ ਜਾਣਾ, ਤਸੀਹੇ ਅਤੇ ਤਸ਼ਦੱਦ ਹੋਣਾ, ਬਹੁਤ ਜ਼ਿਆਦਾ ਬੋਝ ਵਾਲਾ ਕੰਮ ਕਰਵਾਉਣਾ, ਪਾਸਪੋਰਟ ਜ਼ਬਤ ਹੋਣਾ ਅਤੇ ਕੰਨਟਰੈਕਟ ਦੀਆਂ ਸ਼ਰਤਾਂ ਬਦਲ ਦੇਣਾ। ਕਈ ਹਲਾਤਾਂ ਵਿਚ ਏਜੰਟ ਜ਼ਿਆਦਾ ਪੈਸੇ ਵਸੂਲ ਲੈਂਦੇ ਹਨ, ਮਨੁੱਖੀ ਤਸਕਰੀ, ਧੋਖਾਧੜੀ ਲਈ ਕਈਆਂ ਨੇ ਸਿਰਫ਼ ਇਹ ਵਪਾਰ ਚਲਾਇਆ ਹੋਇਆ ਹੈ। ਸਿਰਫ਼ ਪੁਲਿਸ ਜਾਂ ਵੱਡੀਆਂ ਕਾਨੂੰਨੀ ਫਰਮਾਂ ਹੀ ਅਜਿਹੇ ਫਰਜ਼ੀ ਏਜੰਟਾਂ 'ਤੇ ਸ਼ਿਕੰਜਾ ਕੱਸ ਸਕਦੀਆਂ ਹਨ ਨਹੀਂ ਤਾਂ ਅਜਿਹੀ ਸਥਿਤੀ ਨਾਲ ਨਜਿੱਠਣਾ ਬਹੁਤ ਔਖਾ ਹੋ ਜਾਂਦਾ ਹੈ।

"ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਜਿੰਨੇ ਵੀ ਕੇਸ ਹਨ ਉਹਨਾਂ ਵੱਲੋਂ ਰਜਿਸਟਰਡ ਕਰਕੇ ਜਾਂਚ ਲਈ ਭੇਜੇ ਜਾਂਦੇ ਹਨ। ਹੁਣ ਤੱਕ 18 ਐਫਆਈਆਰ ਇਹਨਾਂ ਮਾਮਲਿਆਂ ਵਿਚ ਦਰਜ ਹੋ ਚੁੱਕੀਆਂ ਹਨ। ਸਨ ਫਾਊਂਡੇਸ਼ਨ ਦੇ ਜ਼ਰੀਏ ਪੀੜਤ ਲੜਕੀਆਂ ਦੀ ਅਵਾਜ਼ ਪੰਜਾਬ ਪੁਲਿਸ ਤੱਕ ਪਹੁੰਚੀ ਹੈ। ਹਾਲਾਂਕਿ ਕੁਝ ਲੜਕੀਆਂ ਨੇ ਕੇਸ ਦਰਜ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੋ ਸਕਦਾ ਹੈ ਏਜੰਟਾ ਨਾਲ ਕੋਈ ਸਮਝੌਤਾ ਹੋਇਆ ਹੋਵੇ ਜਾਂ ਫਿਰ ਕੋਈ ਹੋਰ ਦਬਾਅ ਹੋਵੇ।" - ਕੋਸਤੁਭ ਸ਼ਰਮਾ, ਆਈਜੀ ਲੁਧਿਆਣਾ ਰੇਂਜ

SIT ਦੀ ਗਠਨ
SIT ਦੀ ਗਠਨ

ਵਿਦੇਸ਼ ਜਾਣ ਲਈ ਰਜਿਸਟਰਡ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ :
ਪੰਜਾਬ ਪੁਲਿਸ ਵਿੰਗ ਵੱਲੋਂ ਵੀ ਆਨਲਾਈਨ ਇਹ ਹਦਾਇਦਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਦੇਸ਼ ਜਾਣਾ ਹੈ ਤਾਂ ਰਜਿਸਟਰਡ ਏਜੰਟ ਨਾਲ ਹੀ ਸੰਪਰਕ ਕੀਤਾ ਜਾਣਾ ਜ਼ਰੂਰੀ ਹੈ। ਉਹਨਾਂ ਕੋਲ ਦਿੱਤੇ ਗਏ ਦਸਤਾਵੇਜ਼ ਅਤੇ ਪਾਸਪੋਰਟ ਹਮੇਸ਼ਾ ਆਨਲਾਈਨ ਰਜਿਸਟਰਡ ਹੁੰਦੀਆਂ ਹਨ ਜਿਸ ਨਾਲ ਜਾਅਲਸਾਜ਼ੀ ਦਾ ਖ਼ਤਰਾ ਕਾਫ਼ੀ ਘੱਟ ਹੁੰਦਾ ਹੈ। ਅਜਿਹੇ ਏਜੰਟ ਸਰਕਾਰ ਅਤੇ ਵਿਦੇਸ਼ ਮੰਤਰਾਲੇ ਵੱਲੋਂ ਰਜਿਸਟਰਡ ਹੁੰਦੇ ਹਨ ਜਿਹਨਾਂ ਦੀ ਸਾਰੀ ਜਾਣਕਾਰੀ ਆਨਲਾਈਨ ਮੌਜੂਦ ਹੁੰਦੀ ਹੈ। ਅਜਿਹੀਆਂ ਹਾਲਤਾਂ ਵਿਚ ਧੋਖਾਧੜੀ ਕਰਨ ਵਾਲੇ ਏਜੰਟਾਂ 'ਤੇ ਸਰਕਾਰ ਵੱਲੋਂ ਸੌਖਿਆਂ ਹੀ ਸ਼ਿਕੰਜਾ ਕੱਸਿਆ ਜਾਂਦਾ ਹੈ।

"ਉਹਨਾਂ ਕੋਲ ਜੋ 18 ਐਫਆਈਆਰ ਦਰਜ ਹੋਈਆਂ ਹਨ ਉਹਨਾਂ ਦੀ ਜਾਂਚ ਚੱਲ ਰਹੀ ਹੈ। ਜਿਹਨਾਂ ਵਿਚ 8 ਸਬ ਏਜੰਟਾ ਦੀ ਗ੍ਰਿਫ਼ਤਾਰੀ ਵੀ ਹੋਈ ਹੈ। ਲੜਕੀਆਂ ਜਾਂ ਔਰਤਾਂ ਨੂੰ ਅਜਿਹੇ ਧੋਖੇਬਾਜ਼ ਅਤੇ ਲੁਭਾਵਣੇ ਇਸ਼ਤਿਹਾਰਾਂ ਦੇ ਚੱਕਰਾਂ ਵਿਚ ਨਹੀਂ ਪੈਣਾ ਚਾਹੀਦਾ। ਚੰਡੀਗੜ੍ਹ ਸੈਕਟਰ 9 ਸਥਿਤ ਪ੍ਰਟੈਕਟਰ ਆਫ ਇਮੀਗ੍ਰੇਂਟਸ ਕੇਂਦਰ ਵੀ ਬਣਾਇਆ ਗਿਆ ਹੈ। ਜਾਲਸਾਜ਼ੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਇਥੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਫਿਰ ਉਹਨਾਂ ਨਾਲ ਸਿੱਧਾ ਰਾਬਤਾ ਵੀ ਕਾਇਮ ਕੀਤਾ ਜਾ ਸਕਦਾ ਹੈ" -ਰਣਧੀਰ ਕੁਮਾਰ ਸ਼ਰਮਾ ਐਸਪੀ ਫਿਰੋਜ਼ਪੁਰ

Last Updated : Jun 13, 2023, 10:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.