ETV Bharat / state

World Malaria Day : 2024 ਤੱਕ ਮਲੇਰੀਆ ਮੁਕਤ ਹੋਵੇਗਾ ਪੰਜਾਬ! 2010 ਤੋਂ ਹੁਣ ਤੱਕ 82 ਪ੍ਰਤੀਸ਼ਤ ਕੇਸ ਹੋਏ ਘੱਟ - Punjab will be malaria free

ਵਿਸ਼ਵ ਸਿਹਤ ਸੰਗਠਨ ਅਨੁਸਾਰ 2024 ਤੱਕ ਮਲੇਰੀਆ ਦਾ ਪੂਰੀ ਤਰ੍ਹਾਂ ਖ਼ਾਤਮਾ ਸੰਭਵ ਨਹੀਂ ਹੈ। ਬਿਮਾਰੀ ਦੇ ਵਿਸ਼ਵਵਿਆਪੀ ਬੋਝ ਨੂੰ ਘਟਾਉਣ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਕੀਤੀ ਮਹੱਤਵਪੂਰਨ ਤਰੱਕੀ ਦੇ ਬਾਵਜੂਦ ਅਜੇ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਬਾਕੀ ਹੈ। ਹੁਣ ਦੇਸ਼ ਪੱਧਰ 'ਤੇ 2030 ਤੱਕ ਮਲੇਰੀਆ ਅਤੇ ਮੌਤ ਦਰ ਨੂੰ ਘੱਟੋ ਘੱਟ 90% ਤੱਕ ਘਟਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

World Malaria Day
ਵਿਸ਼ਵ ਸਿਹਤ ਸੰਗਠਨ
author img

By

Published : Apr 25, 2023, 12:08 AM IST

ਵਿਸ਼ਵ ਸਿਹਤ ਸੰਗਠਨ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਟੀਚਾ ਮਿੱਥਿਆ ਗਿਆ ਸੀ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕਰਨਾ ਹੈ। ਪੂਰੀ ਤਰ੍ਹਾਂ ਤਾਂ ਨਹੀਂ ਪਰ ਪੰਜਾਬ ਮਲੇਰੀਆ ਮੁਕਤ ਹੋਣ ਦੇ ਕਰੀਬ ਜ਼ਰੂਰ ਹੈ। ਪੰਜਾਬ ਕੈਟੇਗਿਰੀ ਇਕ ਵਿਚ ਜੋ ਆਉਂਦਾ ਹੈ ਜੋ ਕਿ ਮਲੇਰੀਆ ਖ਼ਾਤਮੇ ਦੇ ਪੜਾਅ ਵੱਲ ਵੱਧ ਰਿਹਾ ਹੈ। ਪਿਛਲੇ ਸਾਲ ਪੰਜਾਬ ਵਿਚ ਮਲੇਰੀਆ ਦੇ 119 ਕੇਸ ਸਾਹਮਣੇ ਆਏ ਅਤੇ 3 ਮੌਤਾਂ ਮਲੇਰੀਆਂ ਕਾਰਨ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ 2024 ਤੱਕ ਮਲੇਰੀਆ ਦਾ ਪੂਰੀ ਤਰ੍ਹਾਂ ਖ਼ਾਤਮਾ ਸੰਭਵ ਨਹੀਂ ਹੈ। ਬਿਮਾਰੀ ਦੇ ਵਿਸ਼ਵਵਿਆਪੀ ਬੋਝ ਨੂੰ ਘਟਾਉਣ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਕੀਤੀ ਮਹੱਤਵਪੂਰਨ ਤਰੱਕੀ ਦੇ ਬਾਵਜੂਦ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਨੂੰ ਦੂਰ ਕਰਨਾ ਬਾਕੀ ਹੈ। ਹੁਣ ਦੇਸ਼ ਪੱਧਰ 'ਤੇ 2030 ਤੱਕ ਮਲੇਰੀਆ ਅਤੇ ਮੌਤ ਦਰ ਨੂੰ ਘੱਟੋ ਘੱਟ 90% ਤੱਕ ਘਟਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀ ਇਸੇ ਟੀਚੇ ਉੱਤੇ ਆਪਣੀ ਰਣਨੀਤੀ ਤਿਆਰ ਕੀਤੀ ਗਈ।

ਪੰਜਾਬ ਵਿੱਚ 2010 ਤੋਂ ਬਾਅਦ ਮਲੇਰੀਆ ਦੇ ਕੁੱਲ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਹੈ ਅਤੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਗਿਰਾਵਟ ਦੇਖੀ ਗਈ ਹੈ। ਰਾਜ ਵਿੱਚ 2014 ਤੋਂ ਹੁਣ ਤੱਕ ਕੁੱਲ ਮਲੇਰੀਆ ਦੇ ਮਾਮਲਿਆਂ ਵਿੱਚ 42% ਅਤੇ 2010 ਤੋਂ ਲਗਭਗ 82% ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਿਸ਼ਵ ਪੱਧਰ 'ਤੇ ਕੁੱਲ 106 ਦੇਸ਼ਾਂ ਵਿੱਚ 3.3 ਬਿਲੀਅਨ ਲੋਕ ਮਲੇਰੀਆ ਦੇ ਖ਼ਤਰੇ ਵਿੱਚ ਹਨ। ਉਥੇ ਹੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ 2022 ਵਿੱਚ ਮਲੇਰੀਆ ਦੇ 45 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ 2021 ਵਿੱਚ, ਕੇਸਾਂ ਦੀ ਗਿਣਤੀ 160 ਹਜ਼ਾਰ ਤੋਂ ਵੱਧ ਕੇਸਾਂ ਦੇ ਨਾਲ ਵੱਧ ਸੀ।

ਪੰਜਾਬ ਮਲੇਰੀਆ ਪ੍ਰੋਗਰਾਮ: ਪੰਜਾਬ ਸਿਹਤ ਵਿਭਾਗ ਮੁਤਾਬਿਕ ਮਲੇਰੀਆ ਦੇ ਕੇਸਾਂ ਦੀ ਜਾਂਚ ਅਤੇ ਇਲਾਜ ਹਰ ਸਰਕਾਰੀ ਪੱਧਰ 'ਤੇ ਮੁਫਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ 13000 ਪਿੰਡਾਂ ਵਿੱਚੋਂ 62 ਪਿੰਡਾਂ ਵਿੱਚ ਮਲੇਰੀਆ ਦੇ ਤਕਰੀਬਨ ਕੇਸ ਸਾਹਮਣੇ ਆਏ ਹਨ। ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਿਖਲਾਈ ਦਿੱਤੀ ਗਈ। ਇਸ ਸਾਲ 31 ਮਾਰਚ ਤੱਕ ਮਲੇਰੀਆ ਦੇ ਕੁੱਲ 698794 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਫਾਜ਼ਿਲਕਾ, ਬਰਨਾਲਾ, ਰੂਪਨਗਰ, ਪਟਿਆਲਾ, ਫਿਰੋਜ਼ਪੁਰ ਅਤੇ ਸੰਗਰੂਰ ਵਿਚ ਇਕ ਵੀ ਕੇਸ ਮਲੇਰੀਆ ਦਾ ਨਹੀਂ ਮਿਲਿਆ। ਅੰਮ੍ਰਿਤਸਰ, ਜਲੰਧਰ ਅਤੇ ਤਰਨਤਾਰਨ ਵਿਚ 1 ਕੇਸ ਪਾਜ਼ੀਟਿਵ ਪਾਇਆ ਗਿਆ। ਪਿਛਲੇ ਸਾਲ ਪੰਜਾਬ ਨੇ ਬਲੱਡ ਸਾਲਈਡ ਟੈਸਟ ਵਿਚ 9.6 ਪ੍ਰਤੀਸ਼ਤ ਤੱਕ ਟੀਚਾ ਪੂਰਾ ਕਰ ਲਿਆ। ਸਾਲ 2022 ਦੌਰਾਨ ਪੰਜਾਬ ਵਿਚ 2942345 ਟੈਸਟ ਕੀਤੇ ਗਏ।

ਮਲੇਰੀਆ ਦੇ ਲੱਛਣ ਅਤੇ ਬਚਾਅ : ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਕ ਸਿੰਘ ਬੇਦੀ ਵੀ ਪੰਜਾਬ ਵਿਚੋਂ ਮਲੇਰੀਆ ਦੇ ਛੇਤੀ ਤੋਂ ਛੇਤੀ ਖ਼ਾਤਮੇ ਨੂੰ ਲੈ ਕੇ ਆਸਵੰਦ ਹਨ। ਇਸ ਦੌਰਾਨ ਉਹਨਾਂ ਦੱਸਿਆ ਕਿ ਤੇਜ਼ ਬੁਖਾਰ, ਠੰਢ ਲੱਗਣਾ, ਉਲਟੀ ਆਉਣਾ ਅਤੇ ਦਸਤ ਲੱਗਣਾ ਇਸ ਦੇ ਪ੍ਰਮੁੱਖ ਲੱਛਣ ਹਨ। ਮਲੇਰੀਆ ਲਈ ਇਕ ਧਾਰਨਾ ਬੜੀ ਪ੍ਰਚੱਲਿਤ ਹੈ ਕਿ ਮਲੇਰੀਆ ਦਾ ਬੁਖਾਰ ਕਾਂਬੇ ਨਾਲ ਚੜ੍ਹਦਾ ਹੈ ਪਰ ਇਹ ਜ਼ਰੂਰੀ ਨਹੀਂ ਆਮ ਬੁਖਾਰ ਵੀ ਮਲੇਰੀਆ ਹੋ ਸਕਦਾ ਹੈ। ਮਲੇਰੀਆ ਦਾ ਬੁਖਾਰ ਇਕਦਮ ਤੇਜ਼ ਹੁੰਦਾ ਹੈ ਅਤੇ ਫਿਰ ਇਕ ਦਮ ਪਸੀਨਾ ਆਉਣ ਤੋਂ ਬਾਅਦ ਇਹ ਬੁਖਾਰ ਘਟਨਾ ਸ਼ੁਰੂ ਹੋ ਜਾਂਦਾ ਹੈ। ਮਲੇਰੀਆ ਤੋਂ ਬਚਣ ਲਈ ਸਭ ਤੋਂ ਵੱਡਾ ਉਪਾਅ ਹੈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨਾ, ਦੂਜਾ ਆਪਣੇ ਆਲੇ ਦੁਆਲੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਸਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਵਾਂ ਅਤੇ ਲੱਤਾਂ ਪੂਰੀ ਤਰ੍ਹਾਂ ਢੱਕ ਕੇ ਰੱਖਣੀਆਂ ਚਾਹੀਦੀਆਂ ਹਨ। ਜਿਸ ਜਗ੍ਹਾ ਮੱਛਰ ਜ਼ਿਆਦਾ ਹਨ ਉਥੇ ਸੌਣ ਲੱਗੇ ਜਾਲੀ ਅਤੇ ਮੱਛਰਾਂ ਨੂੰ ਭਜਾਉਣ ਵਾਲੇ ਧੂੰਏ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਮੱਛਰ ਦੇ ਕੱਟਣ ਨਾਲ ਫੈਲਦਾ ਹੈ ਮਲੇਰੀਆ : ਮਲੇਰੀਆ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੋ ਕਿ ਜੁਲਾਈ ਤੋਂ ਨਵੰਬਰ ਦੇ ਮੌਸਮ ਵਿਚ ਜ਼ਿਆਦਾ ਹੁੰਦਾ ਹੈ। ਇਸ ਮੌਸਮ ਵਿਚ ਮੀਂਹ ਪੈਣ ਨਾਲ ਪਾਣੀ ਇਕੱਠਾ ਹੁੰਦਾ ਹੈ ਅਤੇ ਪਾਣੀ ਦੇ ਦੁਆਲੇ ਮੱਛਰ ਫੈਲਦਾ ਹੈ ਜਿਸ ਨਾਲ ਮਲੇਰੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਪੰਜਾਬ ਵਿਚ ਦੋ ਤਰ੍ਹਾਂ ਦਾ ਮਲੇਰੀਆ ਪਾਇਆ ਜਾਂਦਾ ਹੈ ਫਾਲਸੀਪੇਰਮ ਅਤੇ ਵਾਈਵਐਕਸ। ਜਿਹਨਾਂ ਵਿਚੋਂ ਪੰਜਾਬ 'ਚ ਸਭ ਤੋਂ ਜ਼ਿਆਦਾ ਕੇਸ ਵਾਈਵੇਕਸ ਦੇ ਸਾਹਮਣੇ ਆਉਂਦੇ ਹਨ। ਇਸਦਾ ਇਲਾਜ ਦੂਜਿਆਂ ਦੇ ਮੁਕਾਬਲੇ ਸਰਲ ਹੁੰਦਾ ਹੈ ਅਤੇ ਇਸ ਨਾਲ ਮੌਤ ਦਰ ਵੀ ਅਕਸਰ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ:- ਵਿਧਾਇਕਾ ਨਰਿੰਦਰ ਕੌਰ ਭਰਾਜ ਤੋਂ ਨਾਰਾਜ਼ ਸੰਗਰੂਰ ਵਾਸੀ: ਕਿਹਾ- ਅਸੀਂ ਵਿਸ਼ਵਾਸ ਕੀਤਾ ਸੀ, ਪਰ ਇਹ ਖਰੇ ਨਹੀਂ ਉੱਤਰੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.