ਚੰਡੀਗੜ੍ਹ: ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕਾਂ 'ਤੇ ਅਜੇ ਸਪੀਕਰ ਵੱਲੋਂ ਫ਼ੈਸਲਾ ਆਉਣ ਬਾਕੀ ਹੈ। ਸ਼ੁੱਕਰਵਾਰ 2 ਅਗਸਤ ਤੋਂ 6 ਅਗਸਤ ਤੱਕ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਹੋਣ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮੰਗਲਵਾਰ ਨੂੰ ਸੁਖਪਾਲ ਸਿੰਘ ਖਹਿਰਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਬੁਲਾਇਆ ਸੀ।
ਸਪੀਕਰ ਦੇ ਬੁਲਾਉਣ 'ਤੇ ਨਾ ਤਾਂ ਸੁਖਪਾਲ ਖਹਿਰਾ ਪੇਸ਼ ਹੋਏ ਅਤੇ ਨਾ ਹੀ ਮਾਨਸ਼ਾਹੀਆ ਪੇਸ਼ ਹੋਏ। ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਡਾਕਟਰ ਨੂੰ ਮਿਲਣ ਦਾ ਕਾਰਨ ਦੱਸਿਆ। ਉੱਥੇ ਹੀ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਈਮੇਲ ਰਾਹੀਂ ਸਪੀਕਰ ਨੂੰ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੇ ਰਹਿਣ ਦਾ ਕਾਰਨ ਦੱਸਿਆ।
ਖੇਡ ਮੰਤਰੀ ਨੇ ਸਾਂਭੀਆਂ ਨਵਜੋਤ ਸਿੱਧੂ ਦੀ ਕੋਠੀ ਦੀਆਂ ਚਾਭੀਆਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਵਿਧਾਇਕਾਂ ਵੱਲੋਂ ਲਿਖਤੀ ਦੇਣ 'ਤੇ ਹੀ ਉਨ੍ਹਾਂ ਦੇ ਅਸਤੀਫ਼ੇ 'ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਇਸ ਦੌਰਾਨ ਜੇਕਰ ਉਹ ਇਜਲਾਸ 'ਚ ਆਉਣਾ ਚਾਹੁਣ ਤਾਂ ਉਹ ਵਿਧਾਨ ਸਭਾ 'ਚ ਹਾਜ਼ਰ ਰਹਿ ਸਕਦੇ ਹਨ। ਹੁਣ ਇਹ ਦੇਖਣਾ ਹੋਰ ਦਿਲਚਸਪ ਹੋਵੇਗਾ ਕਿ 2 ਅਗਸਤ ਯਾਨੀ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਾਗ਼ੀ ਵਿਧਾਇਕ ਸ਼ਾਮਿਲ ਹੁੰਦੇ ਹਨ ਜਾਂ ਨਹੀਂ।